ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਦਿਲਕੁਸ਼ਾ ਮਾਰਕੀਟ ਵਿਚ ਵੱਡੀ ਸਮਰੱਥਾ ਦੀਆਂ ਬਿਜਲੀ ਤਾਰਾਂ ਪਾਈਆਂ-ਨਵਾਂ ਟਰਾਂਸਫ਼ਾਰਮਰ ਵੀ ਲਗਾਇਆ

Ad Position 21
No active advertisement
ਅਜੀਤ ਡੈਸਕ 13-07-2026

ਜਲੰਧਰ, 12 ਜੁਲਾਈ (ਸ਼ਿਵ)- ਅੰਦਰੂਨੀ ਬਾਜ਼ਾਰ ਵਿਚ ਵੋਲਟੇਜ ਘਟਣ ਤੇ ਉਵਰ ਲੋਡ ਦੀ ਸਮੱਸਿਆ ਖ਼ਤਮ ਕਰਨ ਲਈ ਬਿਜਲੀ ਤਾਰਾਂ ਅਤੇ ਵੱਡੀ ਸਮਰੱਥਾ ਦੇ ਟਰਾਂਸਫਾਰਮਰ ਲਗਾਉਣ ਦਾ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਅੱਜ ਵਧੀਕ ਐਸ. ਈ. ਜਸਵਿੰਦਰ ਸਿੰਘ ਤੇ ਐਸ. ਡੀ. ਓ. ਸਿਵਲ ਲਾਈਨ ਪੁਸ਼ਪਿੰਦਰ ਸਿੰਘ ਦੀ ਅਗਵਾਈ ਵਿਚ ਬਿਜਲੀ ਕਰਮਚਾਰੀਆਂ ਵਲੋਂ ਦਿਲਕੁਸ਼ਾ ਮਾਰਕੀਟ ਵਿਚ ਬਿਜਲੀ ਤਾਰਾਂ ਅਤੇ ਟਰਾਂਸਫ਼ਾਰਮਰ ਲਗਾਉਣ ਦਾ ਕੰਮ ਕਰਵਾਇਆ। ਇੰਜ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਇਲਾਕੇ ਵਿਚ ਪੁਰਾਣੀਆਂ ਬਿਜਲੀ ਤਾਰਾਂ ਨੂੰ ਬਦਲਦੇ ਹੋਏ ਜ਼ਿਆਦਾ ਸਮਰੱਥਾ ਵਾਲੀਆਂ ਬਿਜਲੀ ਤਾਰਾਂ ਪੁਆ ਦਿੱਤੀਆਂ ਹਨ। ਇਨ੍ਹਾਂ ਵਿਚ 150 ਐਮ. ਐਮ. ਸਕੇਅਰ ਐਲ. ਟੀ. ਤੇ 99 ਐਮ. ਐਮ. ਸਕੇਅਰ ਸਮਰੱਥਾ ਵਾਲੀਆਂ ਬਿਜਲੀ ਤਾਰਾਂ ਪਾਉਣ ਦਾ ਕੰਮ ਕੀਤਾ ਗਿਆ। ਤਿੰਨ ਨਵੇਂ ਸਰਕਟ ਲਗਾਏ ਗਏ। ਜਸਵਿੰਦਰ ਸਿੰਘ ਮੁਤਾਬਿਕ ਦਿਲਕੁਸ਼ਾ ਮਾਰਕੀਟ ਵਿਚ ਚੰਗੀ ਬਿਜਲੀ ਸਪਲਾਈ ਲਈ 200 ਕੇਵੀਏ ਟਰਾਂਸਫ਼ਾਰਮਰ ਦੀ ਥਾਂ ’ਤੇ ਉਸ ਦੀ ਸਮਰੱਥਾ ਵਧਾ ਕੇ 315 ਕੇਵੀਏ ਦਾ ਨਵਾਂ ਟਰਾਂਸਫ਼ਾਰਮਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਾਰਾਂ ਤੇ ਟਰਾਂਸਫ਼ਾਰਮਰ ਬਦਲਣ ਨਾਲ ਬਿਜਲੀ ਸਮੱਸਿਆ ਤੋਂ ਰਾਹਤ ਮਿਲੇਗੀ। ਉੱਧਰ ਪਾਵਰਕਾਮ ਦੇ ਉੱਤਰੀ ਜ਼ੋਨ ਦੇ ਐਸ. ਈ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਅੰਦਰੂਨੀ ਬਾਜ਼ਾਰਾਂ ਵਿਚ ਬਿਜਲੀ ਤਾਰਾਂ ਬਦਲਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਅਟਾਰੀ ਬਾਜ਼ਾਰ ਵਿਚ ਤਾਰਾਂ ਬਦਲਣ ਦਾ ਕੰਮ ਖ਼ਤਮ ਕੀਤਾ ਗਿਆ ਹੈ ਜਦਕਿ ਸੈਦਾਂ ਗੇਟ ਤੇ ਹੋਰ ਇਲਾਕਿਆਂ ਵਿਚ ਪੁਰਾਣੀਆਂ ਬਿਜਲੀ ਤਾਰਾਂ ਬਦਲਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਦਿਲਕੁਸ਼ਾ ਮਾਰਕੀਟ ਵਿਚ ਬਾਕੀ ਦਿਨਾਂ ਵਿਚ ਭੀੜ ਰਹਿੰਦੀ ਹੈ ਜਿਸ ਕਰਕੇ ਇਹ ਕੰਮ ਐਤਵਾਰ ਨੂੰ ਕੀਤਾ ਜਾਂਦਾ ਹੈ।
ਸਟਰੀਟ ਲਾਈਟ ਦੇ ਕਰਮਚਾਰੀ ਵੀ ਗ਼ਲਤ ਜੋੜ ਰਹੇ ਬਿਜਲੀ ਦੀਆਂ ਤਾਰਾਂ
ਲਕਸ਼ਮੀ ਪੁਰਾ ਵਿਚ ਸਟਰੀਟ ਲਾਈਟਾਂ ਨੂੰ ਠੀਕ ਕਰਨ ਵਾਲੇ ਕੁੱਝ ਕਰਮਚਾਰੀ ਵੀ ਬਿਜਲੀ ਦੀਆਂ ਗ਼ਲਤ ਤਾਰਾਂ ਜੋੜ ਕੇ ਪਾਵਰਕਾਮ ਦੇ ਸਿਸਟਮ ਦਾ ਨੁਕਸਾਨ ਕਰ ਰਹੇ ਹਨ ਜਦਕਿ ਇਸ ਬਾਰੇ ਪਾਵਰਕਾਮ ਦੇ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ ਹਨ। ਬੀਤੀ ਰਾਤ ਲਕਸ਼ਮੀ ਪੂਰਾ ਵਿਚ ਧਮਾਕੇ ਨਾਲ ਬਿਜਲੀ ਤਾਰਾਂ ਦੇ ਸ਼ਾਰਟ ਸਰਕਟ ਹੋਣ ਨਾਲ ਸਿਸਟਮ ਦਾ ਨੁਕਸਾਨ ਹੋਇਆ ਤਾਂ ਬੀਤੀ ਰਾਤ ਬਿਜਲੀ ਬੰਦ ਰਹਿਣ ਕਰਕੇ ਲੋਕਾਂ ਨੂੰ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਵੀ ਲਕਸ਼ਮੀ ਪੂਰਾ ਵਿਚ ਬਾਰ-ਬਾਰ ਲਾਈਟ ਬੰਦ ਹੁੰਦੀ ਰਹੀ।

 

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਰਾਮਸਰ ਸਾਹਿਬ ਕੋਟ ਖੁਰਦ ਤੋਂ ਵਿਸ਼ਾਲ ਨਗਰ ਕੀਰਤਨ ਕੱਲ੍ਹ ਅਗਲੀ ਖ਼ਬਰ ਨਕੋਦਰ-ਜਲੰਧਰ ਹਾਈਵੇ ’ਤੇ ਹੋਏ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ, ਇਕ ਜ਼ਖ਼ਮੀ
Ad Position 24
No active advertisement