ਚੁਗਿੱਟੀ/ ਜੰਡੂ ਸਿੰਘਾ, 12 ਜੁਲਾਈ ( ਨਰਿੰਦਰ ਲਾਗੂ) -ਇਥੇ ਸੁੱਚੀ ਪਿੰਡ ਵਿਖੇ ਅਲਮਸਤ ਬਾਪੂ ਗੁਰਚਰਨ ਸ਼ਾਹ ਦੀ ਯਾਦ ਵਿੱਚ ਕਰਵਾਏ ਗਏ ਸਾਲਾਨਾ ਜੋੜ ਮੇਲੇ ਦੌਰਾਨ ਇਕੱਤਰ ਹੋਈਆਂ ਸੰਗਤਾਂ ਨਾਲ ਆਪਣੇ ਰੂਹਾਨੀ ਪ੍ਰਵਚਨਾਂ ਦੀ ਸਾਂਝ ਪਾਉਂਦੇ ਹੋਏ ਦਰਬਾਰ ਦੇ ਗੱਦੀਨਸ਼ੀਨ ਸਾਂਈ ਬਿੱਟੂ ਸ਼ਾਹ ਵੱਲੋਂ ਨੇ ਕਿਹਾ ਕਿ ਸਾਰੀ ਉਮਰ ਇਨਸਾਨ ਦੁਨਿਆਵੀ ਕੰਮਾਂ ਵਿੱਚ ਹੀ ਉਲਝਿਆ ਰਹਿੰਦਾ ਹੈ, ਪਰ ਮਨੁੱਖੀ ਜੀਵਨ ਦਾ ਜੋ ਅਸਲੀ ਮਕਸਦ ਹੈ ਉਸ ਵੱਲ ਉਹ ਧਿਆਨ ਹੀ ਨਹੀਂ ਦਿੰਦਾ ਜਿਸ ਕਰਕੇ ਖਾਲੀ ਹੱਥ ਆਉਂਦਾ ਹੈ ਤੇ ਖ਼ਾਲੀ ਹੱਥ ਹੀ ਇਥੋਂ ਚਲਾ ਜਾਂਦਾ ਹੈ।ਸੋ ਆਵਾਗਵਣ ਦੇ ਚੱਕਰ ਤੋਂ ਬਚਣ ਲਈ ਪ੍ਰਮਾਤਮਾ ਦੀ ਭਗਤੀ ਵੀ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਦਰਬਾਰ ਵਿਚ ਚਿਰਾਗ ਰੌਸ਼ਨ ਕਰਨ, ਮਹਿੰਦੀ ਦੀ ਰਸਮ ਤੋਂ ਇਲਾਵਾ ਝੰਡਾ ਚੜਾਉਣ ਦੀ ਰਸ਼ਮ ਪੁਰੀ ਸ਼ਰਧਾ ਨਾਲ ਨਿਭਾਈ ਗਈ । ਉਸ ਉਪਰੰਤ ਵੱਖ -ਵੱਖ ਕੱਵਾਲ,ਨਕਾਲ ਅਤੇ ਗਾਇਕ ਕਲਾਕਾਰਾਂ ਵੱਲੋਂ ਪੀਰਾਂ ਫ਼ਕੀਰਾਂ ਦੀ ਮਹਿਮਾ ਦਾ ਗੁਣਗਾਨ ਕਰਕੇ ਹਾਜ਼ਰੀਨ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਪਹੁੰਚੀਆਂ ਬਹੁਤ ਸਾਰੀਆਂ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ । ਇਸ ਮੌਕੇ ਪ੍ਰਬੰਧਕਾਂ ਵੱਲੋਂ ਕਲਾਕਾਰਾਂ ਤੇ ਪਹੁੰਚੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵਰਤਾਉਣ ਦੀ ਸੇਵਾ ਕੀਤੀ ਗਈ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਤੇਜ਼ ਰਾਮ ਬੱਧਣ,ਕਾਲਾ ਰਾਮ ਬੱਧਣ, ਸੋਮਨਾਥ ਬੱਧਣ,ਦੇਵ ਰਾਜ ਬੱਧਣ,ਦਿਆਲ ਬਿਰਦੀ, ਸੁਖਵਿੰਦਰ ਨੰਬਰਦਾਰ, ਸ਼ਿੰਦਰਪਾਲ, ਜਗਜੀਤ ਜੱਜ, ਕਿਸ਼ੋਰੀ ਲਾਲ ਪ੍ਰਧਾਨ, ਬਿੱਟੂ ਬਿਰਦੀ, ਨੀਤੀ ਬੱਧਣ, ਸੁਭਾਸ਼ ਚੰਦਰ ਬਿਰਦੀ,ਕਰਨ ਬਿਰਦੀ ਤੇ ਸੁਰਿੰਦਰ ਬਿਰਦੀ ਆਦਿ ਹਾਜ਼ਰ ਸਨ।
ਅਲਮਸਤ ਬਾਪੂ ਗੁਰਚਰਨ ਸ਼ਾਹ ਦੀ ਯਾਦ ’ਚ ਕਰਵਾਇਆ ਸਾਲਾਨਾ ਜੋੜ ਮੇਲਾ
ਅਜੀਤ ਡੈਸਕ
13-07-2026