08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

-ਪ੍ਰਧਾਨ ਮੰਤਰੀ ਦੀ ਆਮਦ ਤੋਂ ਇਕ ਦਿਨ ਪਹਿਲਾਂ ਪ੍ਰਸ਼ਾਸਨ ਨੂੰ ਸੜਕ ਬਣਾਉਣ ਦੀ ਆਈ ਯਾਦ- ਸਵੇਰ ਤੋਂ ਲੈ ਕੇ ਸ਼ਾਮ ਤੱਕ ਖੱਜਲ ਹੋਏ ਵਾਹਨ ਚਾਲਕ

Ad Position 21
No active advertisement
ਅਜੀਤ ਡੈਸਕ 17-07-2026
ਜਲੰਧਰ ਛਾਉਣੀ, 16 ਜੁਲਾਈ (ਪਵਨ ਖਰਬੰਦਾ)-ਜਲੰਧਰ ਛਾਉਣੀ ਰੇਲਵੇ ਸਟੇਸ਼ਨ ਸਮੇਤ ਪੰਜਾਬ ਦੇ ਤਿੰਨ ਹੋਰ ਰੇਲਵੇ ਸਟੇਸ਼ਨਾਂ ਸ੍ਰੀ ਮੁਕਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਤੇ ਮੁਹਾਲੀ ਦੇ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨ ਲਈ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ 17 ਜੁਲਾਈ ਨੂੰ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਤੋਂ ਇੱਕ ਦਿਨ ਪਹਿਲਾਂ ਪ੍ਰਸ਼ਾਸਨ ਵਲੋਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਜਲੰਧਰ ਫਗਵਾੜਾ ਹਾਈਵੇ ’ਤੇ ਬਣੇ ਹੋਏ ਫਲਾਈ ਓਵਰ ਦੀ ਸੜਕ ਬਨਾਉਣ ਦੀ ਕੀਤੀ ਜਾ ਰਹੀ ਉਸਾਰੀ ਕਾਰਨ ਅੱਜ ਪੀਏਪੀ ਚੌਂਕ ਤੋਂ ਲੈ ਕੇ ਪਰਾਗਪੁਰ ਤੱਕ ਵਾਹਨਾਂ ਦੀਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ ਤੇ ਜੋ ਸਫਰ ਪੀਏਪੀ ਚੌਂਕ ਤੋਂ ਪਰਾਗਪੁਰ ਤੱਕ 5 ਜਾ 10 ਮਿੰਟ ’ਚ ਖਤਮ ਹੁੰਦਾ ਹੈ, ਉਸ ਨੂੰ ਪੂਰਾ ਕਰਨ ਲਈ ਵਾਹਨ ਚਾਲਕਾਂ ਨੂੰ 1 ਤੋਂ 2 ਘੰਟੇ ਤੱਕ ਲੰਮੇ ਜਾਮ ’ਚ ਫੱਸ ਕੇ ਪਾਰ ਕਰਨ ਲਈ ਮਜਬੂਰ ਹੋਣਾ ਪਿਆ। ਇਸ ਦੇ ਨਾਲ ਹੀ ਪੁਲਿਸ ਵਲੋਂ ਕੀਤੇ ਗਏ ਸਖ਼ਤ ਪ੍ਰਬੰਧਾਂ ਕਾਰਨ ਰਾਮਾ ਮੰਡੀ ਚੌਂਕ ਤੋਂ ਹੁੰਦੇ ਹੋਏ ਰੇਲਵੇ ਸਟੇਸ਼ਨ ਵੱਲ ਨੂੰ ਜਾਣ ਵਾਲੀ ਸੜਕ ’ਤੇ ਰੋਕਾਂ ਲਾ ਕੇ ਵਾਹਨ ਚਾਲਕਾਂ ਲਈ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਵਲੋਂ ਛਾਉਣੀ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਟਰੈਨਾ ਰਾਹੀਂ ਸਫਰ ਕਰਨਾ ਸੀ ਤੇ ਉਨ੍ਹਾਂ ਨੂੰ ਆਪਣੇ ਸਾਮਾਨ ਸਮੇਤ ਪੈਦਲ ਚੱਲ੍ਹਣ ਲਈ ਮਜਬੂਰ ਹੋਣਾ ਪਿਆ । ਰੇਲ ਪ੍ਰਸ਼ਾਸਨ ਵਲੋਂ ਛਾਉਣੀ ਰੇਲਵੇ ਸਟੇਸ਼ਨ ਨੂੰ ਅੰਦਰੋਂ ਤੇ ਬਾਹਰੋਂ ਪੂਰੀ ਤਰ੍ਹਾਂ ਵੱਖ ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ ਤੇ ਜਿਸ ਸਟੇਜ ਤੋਂ ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਰੈਲੀ ਦੌਰਾਨ ਸੰਬੋਧਨ ਕੀਤਾ ਜਾਣਾ ਹੈ, ਉਸ ਨੂੰ ਵੀ ਸਾਰੇ ਪਾਸਿਓ ਫੁੱਲਾਂ ਤੇ ਗਲਦਸਤਿਆਂ ਨਾਲ ਸਜਾ ਦਿੱਤਾ ਗਿਆ ਹੈ। ਛਾਉਣੀ ਰੇਲਵੇ ਸਟੇਸ਼ਨ ਦੇ ਅੰਦਰ ਤੇ ਬਾਹਰ ਹਜ਼ਾਰਾਂ ਦੀ ਗਿਣਤੀ ’ਚ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਇਸ ਸਟੇਸ਼ਨ ’ਤੇ ਆਉਣ ਵਾਲੇ ਸਾਰੇ ਹੀ ਯਾਤਰੀਆਂ ਤੇ ਆਮ ਲੋਕਾਂ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਰੇਲਵੇ ਸਟੇਸ਼ਨ ਦੇ ਅੰਦਰ ਦਾਖਲ ਹੋਣ ਵਾਲੇ ਸਾਰੇ ਹੀ ਖੇਤਰਾਂ ’ਤੇ ਮੈਟਲ ਡਿਟੈਕਟਰ ਲਾਏ ਗਏ ਹਨ । ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਅੱਜ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਸਮੇਤ ਹੋਰ ਕਈ ਪੁਲਿਸ ਅਧਿਕਾਰੀਆਂ ਵਲੋਂ ਸੁਰੱਖਿਆ ਪ੍ਰਬੰਧਾ ਦਾ ਜਾਇਜਾ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਅਫਸਰ ਤੇ ਮੁਲਾਜ਼ਮ ਗਏ ਵੀ. ਵੀ. ਆਈ. ਪੀ. ਡਿਊਟੀ ’ਤੇ, ਸਰਕਾਰੀ ਦਫ਼ਤਰ ਰਹੇ ਖਾਲੀ; ਹੁਣ ਸੋਮਵਾਰ ਹੋਣਗੇ ਲੋਕਾਂ ਦੇ ਕੰਮ ਅਗਲੀ ਖ਼ਬਰ ਈਰਾਨ ਵਲੋਂ ਅਮਰੀਕੀ ਮਹਿਲਾ ਨਾਗਰਿਕ ਰਿਹਾਅ
Ad Position 24