07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪੰਜਾਬੀ ਲਿਖਾਰੀ ਸਭਾ ਨੇ ਕਰਵਾਇਆ ਕਵੀ ਦਰਬਾਰ ਤੇ ਮਹੀਨਾਵਾਰੀ ਸਮਾਗਮ

Ad Position 21
No active advertisement
ਅਜੀਤ ਡੈਸਕ 17-07-2026
ਜਲੰਧਰ, 16 ਜੁਲਾਈ (ਐੱਮ.ਐੱਸ. ਲੋਹੀਆ) - ਪੰਜਾਬੀ ਲਿਖਾਰੀ ਸਭਾ ਵਲੋਂ ਕਵੀ ਦਰਬਾਰ ਤੇ ਮਹੀਨਾਵਾਰੀ ਸਮਾਗਮ ਸਭਾ ਦੇ ਸਰਪ੍ਰਸਤ ਬੇਅੰਤ ਸਿੰਘ ਸਰਹੱਦੀ ਦੀ ਅਗਵਾਈ ਹੇਠ ਕਰਵਾਇਆ, ਜਿਸ ’ਚ ਡਾ. ਸਾਧੂ ਰਾਮ ਲੰਗੇਆਣਾ (ਪ੍ਰਸਿੱਧ ਲੇਖਕ, ਕਵੀ) ਨੇ ਬਤੌਰ ਮੁੱਖ ਮਹਿਮਾਨ, ਗੁਰਜੰਟ ਸਿੰਘ ਕਲਸੀ (ਪ੍ਰਸਿੱਧ ਲੇਖਕ, ਕਵੀ) ਅਤੇ ਗੁਰਿੰਦਰ ਸਿੰਘ ਸੈਣੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ, ਜਿਨ੍ਹਾਂ ਦਾ ਪ੍ਰਿੰਸੀਪਲ ਸੁਰਿੰਦਰ ਮੋਹਣ, ਬਲਦੇਵ ਸਿੰਘ ਬੱਦਨ ਅਤੇ ਜਰਨੈਲ ਸਿੰਘ ਸਾਖੀ ਨੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਜਸਵੀਰ ਸ਼ਰਮਾ, ਰਜਿੰਦਰ ਕੌਰ, ਕਰਮਵੀਰ ਸਿੰਘ, ਗੁਰਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਸਮਾਗਮ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕਰਦੇ ਹੋਏ ਪ੍ਰਧਾਨਗੀ ਮੰਡਲ ‘ਚ ਬੈਠੇ ਹੋਏ ਸਾਰੇ ਮਹਿਮਾਨਾਂ ਤੇ ਪਹੁੰਚੇ ਹੋਏ ਕਵੀਆਂ/ਲੇਖਕਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ। ਜਨਰਲ ਸਕੱਤਰ ਮਹਿੰਦਰ ਸਿੰਘ ਅਨੇਜਾ ਨੇ ਆਪਣੀ ਕਵਿਤਾ ਨਾਲ ਕਵੀ ਦਰਬਾਰ ਦੀ ਅਰੰਭਤਾ ਕੀਤੀ ਅਤੇ ਫਿਰ ਮੰਚ ਸੰਚਾਲਨ ਸੰਭਾਲਿਆ। ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਸ ਸਮਾਗਮ ’ਚ ਡਾ. ਹਰਪ੍ਰੀਤ ਸਿੰਘ ਰਾਣਾ, ਹਰਜਿੰਦਰ ਸਿੰਘ ਜਿੰਦੀ, ਐਸ.ਐਸ.ਸੰਧੂ, ਵੀ.ਕੇ. ਦਿਆਲਪੁਰੀ, ਜਸਵੀਰ ਸ਼ਰਮਾ, ਸੋਢੀ ਸੱਤੋਵਾਲੀ, ਹਰਬੰਸ ਸਿੰਘ ਕਲਸੀ, ਪ੍ਰਿੰਸੀਪਲ ਭਗਵੰਤ ਸਿੰਘ, ਸੁਖਦੇਵ ਸਿੰਘ ਗੰਢਵਾਂ, ਵਰਿੰਦਰ ਲਾਲੀ, ਪਰਮਜੀਤ, ਮਿੱਤਰ ਮਨਜੀਤ, ਨਾਨਕ ਚੰਦ ਵਸਿਸ਼ਟ, ਅਸ਼ੋਕ ਟਾਂਡੀ, ਇੰਦਰਜੀਤ ਸਿੰਘ ਸਪੋਕਮੇਨੀ, ਹੀਰਾ ਲਾਲ ਮਲਹੋਤਰਾ, ਗੁਰਜੰਟ ਸਿੰਘ ਕਲਸੀ, ਤਰਸੇਮ ਜਲੰਧਰੀ, ਸੋਢੀ ਸੱਤੋਵਾਲੀ, ਰਜਿੰਦਰ ਕੌਰ, ਕਰਮਵੀਰ ਸਿੰਘ, ਗੁਰਵਿੰਦਰ ਸਿੰਘ, ਉਰਮਲਜੀਤ ਸਿੰਘ ਵਾਲੀਆ, ਇੰਦਰ ਸਿੰਘ ਮਿਸ਼ਰੀ, ਪ੍ਰਿੰਸੀਪਲ ਸੁਰਿੰਦਰ ਮੋਹਣ, ਕੀਮਤੀ ਕੇਸਰ, ਅਮਨਦੀਪ ਕੌਰ, ਬਲਜੀਤ ਕੌਰ ਅਤੇ ਸਾਹਿਬਾ ਜੀਟਨ ਕੌਰ ਹਾਜ਼ਰ ਸਨ। ਸ੍ਰੀਮਤੀ ਪਰਵੀਨ ਅਬਰੋਲ ਨੇ ਆਪਣੇ ਪਿਤਾ ਨਾਲ ਬਚਪਨ ਦੀ ਇਕ ਯਾਦ ਸਾਂਝੇ ਕਰਦਿਆਂ ਨੇਕ ਕਰਮ ਕਰਨ ਬਾਰੇ ਆਪਣੇ ਨੇਕ ਵਿਚਾਰ ਸਾਂਝੇ ਕੀਤੇ।
Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਨਵੇਂ ਵਿੱਦਿਅਕ ਸੈਸ਼ਨ ਦਾ ਸ਼ੁੱਭ ਆਰੰਭ ਅਗਲੀ ਖ਼ਬਰ ਗੁਰਦੁਆਰਾ ਮਾਡਲ ਟਾਊਨ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਮੌਕੇ ਕਰਵਾਏ ਵਿਸ਼ੇਸ਼ ਸਮਾਗਮ
Ad Position 24
No active advertisement