07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਭਾਰਤ-ਯੂ. ਕੇ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ’ਤੇ ਖੇਡ ਉਦਯੋਗ ਸੰਘ ਨੇ ਜ਼ਾਹਰ ਕੀਤੀ ਖ਼ੁਸ਼ੀ

Ad Position 21
No active advertisement
ਅਜੀਤ ਡੈਸਕ 17-07-2026
ਜਲੰਧਰ, 16 ਜੁਲਾਈ (ਜਤਿੰਦਰ ਪੰਮੀ)–ਖੇਡ ਉਦਯੋਗ ਸੰਘ ਪੰਜਾਬ ਨੇ ਭਾਰਤ ਤੇ ਯੂ. ਕੇ. ਵਿਚਕਾਰ ਬੀਤੇ ਕੱਲ੍ਹ ਤੋਂ ਲਾਗੂ ਹੋਏ ਮੁਕਤ ਵਪਾਰ ਸਮਝੌਤੇ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸੰਘ ਦੇ ਕਨਵੀਨਰ ਵਿਜੈ ਧੀਰ, ਸਹਿ ਕਨਵੀਨਰ ਪ੍ਰਵੀਣ ਆਨੰਦ ਅਤੇ ਸਹਿ ਕਨਵੀਨਰ ਰਮੇਸ਼ ਨੰਦ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਦੌਰਾਨ ਇਸ ਸਮਝੌਤੇ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਘ ਦੇ ਆਗੂਆਂ ਨੇ ਕਿਹਾ ਕਿ ਇਸ ਮੁਕਤ ਵਪਾਰ ਸਮਝੌਤੇ ਦੇ ਲਾਗੂ ਹੋਣ ਨਾਲ ਆਉਣ ਵਾਲੇ ਸਮੇਂ ਵਿੱਚ ਭਾਰਤੀ ਲਘੂ ਉਦਯੋਗਾਂ ਨੂੰ ਵੱਡਾ ਲਾਭ ਮਿਲੇਗਾ ਕਿਉਂਕਿ 99 ਫ਼ੀਸਦੀ ਉਤਪਾਦ ਅਜਿਹੇ ਹਨ ਜਿਨ੍ਹਾਂ ਦੇ ਭਾਰਤ ਤੋਂ ਯੂ. ਕੇ. ਨੂੰ ਨਿਰਯਾਤ ’ਤੇ ਜਾਂ ਤਾਂ ਕੋਈ ਡਿਊਟੀ ਨਹੀਂ ਹੋਵੇਗੀ ਜਾਂ ਬਹੁਤ ਘੱਟ ਡਿਊਟੀ ਲਾਗੂ ਹੋਵੇਗੀ। ਖੇਡ ਸਾਮਾਨ ਡਿਊਟੀ ਮੁਕਤ ਰਹਿਣ ਕਾਰਨ ਖੇਡ ਉਦਯੋਗ ਲਈ ਨਿਰਯਾਤ ਦੇ ਮੌਕੇ ਵਧਣਗੇ ਅਤੇ ਇਸ ਖੇਤਰ ਨੂੰ ਕਾਫ਼ੀ ਫਾਇਦਾ ਹੋਵੇਗਾ ਕਿਉਂਕਿ ਭਾਰਤ ਤੋਂ ਨਿਰਯਾਤ ਕੀਤੇ ਜਾਣ ਵਾਲੇ ਖੇਡ ਉਤਪਾਦਾਂ ਦਾ ਵੱਡਾ ਹਿੱਸਾ ਯੂ. ਕੇ. ਨੂੰ ਭੇਜਿਆ ਜਾਂਦਾ ਹੈ। ਉਦਯੋਗਪਤੀ ਆਗੂ ਰਵਿੰਦਰ ਧੀਰ ਨੇ ਕਿਹਾ ਕਿ ਖੇਡ ਉਦਯੋਗ ਨਾਲ ਜੁੜੇ ਉੱਦਮੀਆਂ ਨੂੰ ਹੁਣ ਨਿਰਯਾਤ ’ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੁਣ ਚੀਨ ਤੋਂ ਮਾਲ ਮੰਗਵਾਉਣ ਦੀ ਬਜਾਏ ਉਤਪਾਦਨ ਅਤੇ ਨਿਰਯਾਤ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਇਸ ਮੰਤਵ ਲਈ ਖੇਡ ਉਦਯੋਗ ਨਾਲ ਸਬੰਧਤ ਉਦਮੀਆਂ ਲਈ ਅਗਲੇ ਮਹੀਨੇ ਤੋਂ ਸੈਮੀਨਾਰ ਕਰਵਾਏ ਜਾਣਗੇ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਮਾਹਿਰ ਨਿਰਯਾਤ ਸਲਾਹਕਾਰਾਂ ਦੀ ਸਹਾਇਤਾ ਵੀ ਉਪਲਬਧ ਕਰਵਾਈ ਜਾਵੇਗੀ। ਇਸ ਸਬੰਧੀ ਅਗਲੇ ਮਹੀਨੇ ਤੋਂ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ‘ਮੇਕ ਇਨ ਇੰਡੀਆ’ ਦੇ ਨਾਅਰੇ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਸਾਕਾਰ ਕੀਤਾ ਜਾ ਸਕੇ। ਮੀਟਿੰਗ ਵਿੱਚ ਵਿਪਨ ਪ੍ਰਿੰਜਾ, ਲਲਿਤ ਸਾਹਨੀ, ਸ਼ਾਮ ਸੁੰਦਰ ਮਹਾਜਨ, ਪ੍ਰੇਮ ਉੱਪਲ, ਸੰਦੀਪ ਗਾਂਧੀ, ਨੰਦ ਕਿਸ਼ੋਰ ਸਭਰਵਾਲ, ਸਾਹਿਲ ਬੇਦੀ, ਪੁਨੀਸ਼ ਮਦਾਨ ਅਤੇ ਰਾਜਿੰਦਰ ਚਤਰਥ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 5 ਨੂੰ ਪੇਂਡੂ ਤੇ ਖੇਤ ਮਜ਼ਦੂਰਾਂ ਦੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ ਦਿਹਾਤੀ... ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਕਮਿਸ਼ਨਰੇਟ ਤੇ ਦਿਹਾਤੀ ਪੁਲਿਸ ਵਲੋਂ ਆਵਾਜਾਈ...
Ad Position 24
No active advertisement