05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੁਖਬੀਰ ਸਿੰਘ ਬਾਦਲ ਵਲੋਂ ਲੋਹੀਆਂ ਇਲਾਕੇ ਦੇ ਬੰਨ੍ਹਾਂ ਦਾ ਦੌਰਾ ਅੱਜ

Ad Position 21
No active advertisement
ਅਜੀਤ ਡੈਸਕ 23-07-2026
ਲੋਹੀਆਂ ਖਾਸ 22 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜ਼ਿਲ੍ਹਾ ਜਲੰਧਰ ਦੇ ਬਲਾਕ ਲੋਹੀਆਂ ਖਾਸ ਨੇੜਲੇ ਸਤਲੁਜ ਦਰਿਆ ਦੇ ਬੰਨਾਂ ਦਾ ਦੌਰਾ 23 ਜੁਲਾਈ ਨੂੰ ਕੀਤਾ ਜਾ ਰਿਹਾ ਹੈ| ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਸ਼ਾਹਕੋਟ ਦੇ ਮੌਜੂਦਾ ਇੰਚਾਰਜ, ਵਰਕਿੰਗ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਜਲੰਧਰ (ਦਿਹਾਤੀ) ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਲ ਲੋਹੀਆਂ ਦੇ ਪ੍ਰਧਾਨ ਕੁਲਵੰਤ ਸਿੰਘ ਸਾ. ਸਰਪੰਚ ਮੁਰਾਜਵਾਲਾ ਨੇ ਕਿਹਾ ਕਿ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਿੰਡ ਗੱਟਾ ਮੁੰਡੀ ਕਾਸੂ ਵਿਖੇ ਦੁਪਹਿਰ 12:30 ਵਜੇ ਪੁੱਜਣਗੇ, ਜਿਥੇ ਉਹ ਬੰਨ੍ਹਾਂ ਨੇੜਲੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨਗੇ| ਉਨ੍ਹਾਂ ਕਿਹਾ ਕਿ ਸ: ਬਾਦਲ ਜੋ ਅਕਸਰ ਕਿਹਾ ਕਰਦੇ ਸਨ, ਕਿ ਪੰਜਾਬ ਲਈ ਉਨ੍ਹਾਂ ਦੀ ਸਰਕਾਰ ਅਤੇ ਪਾਰਟੀ ਕੋਲ ਪੈਸੇ ਦੀ ਕਦੇ ਘਾਟ ਨਹੀਂ ਆਉਣ ਦੇਣਗੇ| ਉਨ੍ਹਾਂ ਕਿਹਾ ਕਿ ਸ. ਬਾਦਲ ਜੀ ਨੇ ਪਿੱਛਲੇ ਸਮੇਂ ਦੌਰਾਨ ‘ਹੜ੍ਹ ਪੀੜ੍ਹਤ ਲੋਕਾਂ ਨੂੰ ਨਗਦ ਪੈਸੇ ਵੰਡਕੇ’ ਸਾਬਤ ਵੀ ਕੀਤਾ ਸੀ ਕਿ ‘ਜੋ ਉਨ੍ਹਾਂ ਕਿਹਾ, ਉਹ ਕਰਕੇ ਵੀ ਦਿਖਾਇਆ ਹੈ’| ਉਨ੍ਹਾਂ ਕਿਹਾ ਕਿ ਇਸ ਉਪਰੰਤ ਉਹ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਮਿਲਣ ਜਾਣਗੇ|
Ad Position 22
No active advertisement
ਪਿਛਲੀ ਖ਼ਬਰ ਹਕੂਮਤ ਵਲੋਂ ਵਿਦਿਆਰਥੀਆਂ ’ਤੇ ਕੀਤੇ ਜਾ ਰਹੇ ਤਸ਼ੱਦਦ ਨੇ ਜਮਹੂਰੀਅਤ ਦਾ ਘਾਣ ਕਰ ਕੇ ਰੱਖ ਦਿੱਤਾ- ਕਾ. ਨਿਰਮਲ ਸਹੋਤਾ, ਛਿ... ਅਗਲੀ ਖ਼ਬਰ ਨਾਜਾਇਜ਼ ਇਸ਼ਤਿਹਾਰੀ ਬੋਰਡ, ਬੈਨਰ ਲਗਾਉਣ ਵਾਲੇ 16 ਅਦਾਰਿਆਂ ਨੂੰ ਨੋਟਿਸ ਜਾਰੀ
Ad Position 24
No active advertisement