ਆਦਮਪੁਰ, 22 ਜੁਲਾਈ (ਰਮਨ ਦਵੇਸਰ)- ਆਦਮਪੁਰ ਥਾਣੇ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਸੁਣਨ ਲਈ ਇਕ ਵਿਸ਼ੇਸ਼ ਸਮਾਧਾਨ ਕੈਂਪ ਲਗਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ਤੇ ਡੀਆਈਜੀ ਨਵੀਨ ਸਿੰਘਲਾ, ਪੀਪੀਐਸ ਲਵਨੀਤ ਬੰਗੜ ਐਸ ਐਚ ਓ ਪਤਾਰਾ, ਡੀਐਸਪੀ ਰਾਜੀਵ ਕੁਮਾਰ, ਐੱਸ. ਐੱਚ. ਓ. ਆਦਮਪੁਰ ਪੰਕਜ ਕੁਮਾਰ ਪਹੁੰਚੇ। ਇਸ ਕੈਂਪ ਵਿਚ ਡੀ.ਆਈ.ਜੀ. ਸਿੰਘਲਾ ਨੇ ਕਿਹਾ ਥਾਣੇ ਵਿੱਚ ਲੋਕਾਂ ਦੀਆਂ ਪੈਂਡਿੰਗ ਪਈਆਂ ਸ਼ਿਕਾਇਤਾਂ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਡੀਆਈਜੀ ਨਵੀਨ ਸਿੰਘਲਾ ਨੇ ਆਏ ਹੋਏ ਲੋਕਾਂ ਤੋ ਉਹਨਾਂ ਦੀਆਂ ਸ਼ਿਕਾਇਤਾਂ ਬਾਰੇ ਜਾਣਕਾਰੀ ਲਈ ਨਵੀਨ ਸਿੰਘਲਾ ਨੇ ਅਫਸਰਾਂ ਦੀਆਂ ਡਿਊਟੀਆਂ ਲਾਉਂਦੇ ਹੋਏ ਕਿਹਾ ਕਿ ਜਿਹੜੇ ਵੀ ਸ਼ਿਕਾਇਤਾਂ ਲੋਕਾਂ ਦੀਆਂ ਕਾਫੀ ਦੇਰ ਤੋਂ ਰੁਕੀਆਂ ਹੋਈਆਂ ਹਨ। ਉਹਨਾਂ ਦਾ ਸਮਾਧਾਨ ਕੀਤਾ ਜਾਵੇ। ਉਹਨਾਂ ਵੱਲੋਂ ਮੌਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ’ਤੇ ਹੱਲ ਵੀ ਕੀਤੀਆਂ । ਡੀ.ਆਈ.ਜੀ. ਨਵੀਨ ਸਿੰਘਲਾ ਨੇ ਅਫ਼ਸਰਾਂ ਨੂੰ ਹਦਾਇਤ ਦਿੱਤੀ ਕਿ ਦੋ ਦਿਨਾਂ ਦੇ ਵਿੱਚ ਜਿੰਨੀਆਂ ਵੀ ਵੱਧ ਤੋਂ ਵੱਧ ਸ਼ਿਕਾਇਤਾਂ ਹਾਂ ਉਹਨਾਂ ਦਾ ਨਿਪਟਾਰਾ ਕੀਤਾ ਜਾਵੇ।