03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਅੰਡਰ-19 ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ: ਜਲੰਧਰ ਨੇ ਸੰਗਰੂਰ ਨੂੰ 183 ਦੌੜਾਂ ਨਾਲ ਹਰਾ ਕੇ ਜਿੱਤੀ ਟਰਾਫੀ

Ad Position 21
No active advertisement
ਅਜੀਤ ਡੈਸਕ 24-07-2026
ਜਲੰਧਰ, 23 ਜੁਲਾਈ (ਡਾ. ਜਤਿੰਦਰ ਸਾਬੀ)- ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਕਰਵਾਏ ਗਏ ਮੀਂਹ ਕਾਰਨ 45-45 ਓਵਰਾਂ ਦੇ ਅੰਡਰ-19 ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਜਲੰਧਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਗਰੂਰ ਨੂੰ 183 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਜਲੰਧਰ ਦੀ ਟੀਮ ਨੂੰ ਸਲਾਮੀ ਬੱਲੇਬਾਜ਼ ਮੰਨਨ ਸਹਿਗਲ ਅਤੇ ਰੁਦਰ ਮਿਨਹਾਸ ਨੇ ਮਜ਼ਬੂਤ ਸ਼ੁਰੂਆਤ ਦਿਵਾਈ। ਮੰਨਨ ਸਹਿਗਲ ਨੇ 84 ਦੌੜਾਂ ਅਤੇ ਰੁਦਰ ਮਿਨਹਾਸ ਨੇ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਬਾਅਦ ਬ੍ਰਿਜੇਸ਼ ਕੁਮਾਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 77 ਦੌੜਾਂ ਬਣਾਈਆਂ, ਜਦਕਿ ਵਿਸ਼ਵਜੀਤ ਨੇ 25 ਦੌੜਾਂ ਦਾ ਯੋਗਦਾਨ ਪਾਇਆ। ਜਲੰਧਰ ਨੇ ਨਿਰਧਾਰਿਤ 45 ਓਵਰਾਂ ਵਿਚ 291 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ, 292 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸੰਗਰੂਰ ਦੀ ਟੀਮ ਜਲੰਧਰ ਦੇ ਗੇਂਦਬਾਜ਼ਾਂ ਸਾਹਮਣੇ ਟਿਕ ਨਾ ਸਕੀ ਅਤੇ ਪੂਰੀ ਟੀਮ 27.3 ਓਵਰਾਂ ਵਿੱਚ ਸਿਰਫ਼ 109 ਦੌੜਾਂ ’ਤੇ ਹੀ ਆਲ ਆਊਟ ਹੋ ਗਈ। ਜਲੰਧਰ ਦੇ ਗੇਂਦਬਾਜ਼ ਏਕਮਜੋਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪੰਜ ਵਿਕਟਾਂ ਹਾਸਲ ਕੀਤੀਆਂ ਅਤੇ ਸੰਗਰੂਰ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ।ਫਾਈਨਲ ਮੁਕਾਬਲੇ ਵਿੱਚ 77 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਹਰਫਨਮੌਲਾ ਪ੍ਰਦਰਸ਼ਨ ਲਈ ਬ੍ਰਿਜੇਸ਼ ਕੁਮਾਰ ਨੂੰ ‘ਪਲੇਅਰ ਆਫ਼ ਦ ਮੈਚ’ ਦੇ ਸਨਮਾਨ ਨਾਲ ਨਿਵਾਜਿਆ ਗਿਆ। ਜਲੰਧਰ ਦੀ ਇਸ ਯਾਦਗਾਰ ਜਿੱਤ ’ਤੇ ਪੀ.ਸੀ.ਏ. ਦੇ ਐਪੈਕਸ ਮੈਂਬਰ ਅਰਮਿੰਦਰ ਸਿੰਘ, ਜਲੰਧਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਵਸਲ, ਉਪ ਪ੍ਰਧਾਨ ਰਾਜਨ ਚੋਪੜਾ, ਸੰਯੁਕਤ ਸਕੱਤਰ ਸੰਜੀਵ ਅੰਗਰੀਸ਼, ਖ਼ਜ਼ਾਨਚੀ ਰਿਸ਼ੀ ਰਾਜ ਸ਼ਰਮਾ ਅਤੇ ਚੋਣਕਾਰ ਲਲਿਤ ਕਪੂਰ, ਵਿਵੇਕ ਮਹਾਜਨ ਅਤੇ ਸੰਦੀਪ ਕੋਹਲੀ ਨੇ ਮੁੱਖ ਕੋਚ ਪੰਕਜ ਸੈਣੀ ਅਤੇ ਸਮੁੱਚੀ ਜੇਤੂ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਵਿਰਾਸਤੀ ਇਮਾਰਤਾਂ ਤੇ ਸਾਫ਼ ਸੁਥਰੀ ਦਿੱਖ ਵਾਲਾ ਕਸਬਾ ਹੈ ਜਮਸ਼ੇਰ ਖਾਸ ਅਗਲੀ ਖ਼ਬਰ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਨਿੰਦਣਯੋਗ- ਰਾਜੂ
Ad Position 24
No active advertisement