26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਕੋਟ ਰਾਮ ਦਾਸ ਕੋਆਪਰੇਟਿਵ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ

Ad Position 21
No active advertisement
ਅਜੀਤ ਡੈਸਕ 29-07-2026
ਚੁਗਿੱਟੀ/ ਜੰਡੂ ਸਿੰਘਾ, 28 ਜੁਲਾਈ (ਨਰਿੰਦਰ ਲਾਗੂ)ਕੋਟ ਰਾਮ ਦਾਸ ਕੋਆਪਰੇਟਿਵ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਹ ਚੋਣ ਸੁਸਾਇਟੀ ਦੇ ਮੁੱਖ ਅਫ਼ਸਰ ਇੰਸਪੈਕਟਰ ਦਿਨਕਰ ਡੋਗਰਾ ਦੀ ਮੌਜੂਦਗੀ ਵਿੱਚ ਹੋਈ। ਇਸ ਮੌਕੇ ਇਲਾਕਾ ਵਸਨੀਕਾਂ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਉਨ੍ਹਾਂ ਵੱਲੋਂ ਵਿਚਾਰ ਸਾਂਝੇ ਕਰਨ ਉਪਰੰਤ ਉਕਤ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ ਕਰਦੇ ਹੋਏ 9 ਮੈਂਬਰ ਚੁਣੇ। ਜਿਨ੍ਹਾਂ ਵਿੱਚ ਪ੍ਰਧਾਨ ਸਤਪਾਲ ਸਿੱਧੂ, ਸੀਨੀਅਰ ਮੀਤ ਪ੍ਰਧਾਨ ਤਰਲੋਕ ਚੰਦ,ਮੀਤ ਪ੍ਰਧਾਨ ਪ੍ਰਵੀਨ ਕੁਮਾਰ, ਕੈਸ਼ੀਅਰ ਜਸਵਿੰਦਰ ਪਾਲ, ਜੁਆਇੰਟ ਕੈਸ਼ੀਅਰ ਮਿੰਟੂ ਕੁਮਾਰ ਅਤੇ ਜਸਵਿੰਦਰ ਕੁਮਾਰ ਬਿੱਟੂ,ਹਰੀ ਦਾਸ, ਬੀਬੀ ਸੁਰਿੰਦਰ ਕੌਰ, ਤੇ ਮੈਡਮ ਮਨਜੀਤ ਕੌਰ ਨੂੰ ਮੈਂਬਰ ਬਣਾਇਆ ਗਿਆ।ਚੋਣ ਦੌਰਾਨ ਹਾਜ਼ਰੀਨ ਨੂੰ ਪੁਛਿਆ ਗਿਆ ਕਿ ਇਸ ਚੋਣ ਨੂੰ ਲੈ ਕੇ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਜਿਸ ‘ਤੇ ਇਲਾਕਾ ਵਸਨੀਕਾਂ ਵੱਲੋਂ ਉਕਤ ਚੋਣ ਪ੍ਰਤੀ ਤਸੱਲੀ ਜ਼ਾਹਰ ਕੀਤੀ ਗਈ। ਹਾਜ਼ਰ ਪਤਵੰਤਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਚੁਣੇ ਗਏ ਸਾਰੇ ਮੈਂਬਰਾਂ ਵੱਲੋਂ ਆਪੋ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ ਜਾਵੇਗੀ। ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਜਲੰਧਰ ਸੈਂਟਰਲ ‘ਦਲਿਤ ਵਿਕਾਸ ਬੋਰਡ - ਪੰਜਾਬ ਸਰਕਾਰ ਦੇ ਚੇਅਰਮੈਨ ਪ੍ਰਵੀਨ ਪਹਿਲਵਾਨ ਨੇ ਇਸ ਚੋਣ ‘ਤੇ ਖੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਬੜੀ ਚੰਗੀ ਗੱਲ ਹੈ ਕਿ ਸਹਿਮਤੀ ਨਾਲ ਉਕਤ ਲੋਕਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ। ਉਹ ਇਨ੍ਹਾਂ ਸਾਰੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਉਮੀਦ ਕਰਦੇ ਹਾਂ ਕਿ ਇਸ ਸੁਸਾਇਟੀ ਨਾਲ ਸਥਾਨਕ ਲੋਕਾਂ ਨੂੰ ਲਾਭ ਹੋਵੇਗਾ।ਇਸ ਮੌਕੇ ਡਾਕਟਰ ਰਾਜ, ਵਿਜੇ ਕੁਮਾਰ, ਸੁਖਵਿੰਦਰ, ਰਵੀ ਦੱਤ, ਬਲਵੀਰ ਚੰਦ, ਛੋਟੇ ਰਾਮ ਕਲਸੀ, ਸੰਦੀਪ ਕੁਮਾਰ, ਰਜਿੰਦਰ ਕੁਮਾਰ, ਸ਼ੀਤਲ ਦਾਸ, ਅਤੇ ਪਿਆਰੇ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾਵਾਂ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕ ਭਲਾਈ ’ਚ ਪਾ ਰਹੀਆਂ ਨੇ ਅਹਿਮ ਯੋਗਦਾਨ : ਬਾਲ ਮੁਕੰਦ ਸ਼ਰ... ਅਗਲੀ ਖ਼ਬਰ ਏਕਤਾ ਨਗਰ ਵਿਖੇ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਲੋਕ
Ad Position 24