02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਕਾਂਗਰਸ ਪਾਰਟੀ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ

Ad Position 21
No active advertisement
ਅਜੀਤ ਡੈਸਕ 01-08-2026
ਜਲੰਧਰ, 31 ਜੁਲਾਈ (ਪਵਨ ਖਰਬੰਦਾ)- ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਸ਼ਹੀਦ ਸ. ਊਧਮ ਸਿੰਘ ਦੇ ਸ਼ਹੀਦੀ ਦਿਵਸ ਦੇ ਮੌਕੇ ’ਤੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਸਥਿਤ ਸ਼ਹੀਦ ਊਧਮ ਸਿੰਘ ਦੀ ਮੂਰਤੀ ’ਤੇ ਫੁੱਲ ਮਲਾਵਾਂ ਭੇਂਟ ਕਰਕੇ ਸ਼ਰਧਾਜਲੀ ਅਰਪਿਤ ਕੀਤੀ । ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਜਲੰਧਰ ਨਾਰਥ ਤੋ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਵਰਗੇ ਸਾਡੇ ਦੇਸ਼ ਦੇ ਮਹਾਨ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਦੇਸ਼ ਦੀ ਬਦੋਲਤ ਦਿੱਤੀਆਂ । ਅੱਜ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਸਾਡੀ ਅੱਜ ਦੀ ਨੌਜਵਾਨ ਪੀੜੀ ਨੂੰ ਇਨਾਂ ਮਹਾਨ ਯੋਧਿਆਂ ਦੀ ਜੀਵਨੀ ਅਤੇ ਕੁਰਬਾਨੀਆਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਕਿ ਕਿਸ ਤਰਾਂ ਨਾਲ ਇਨਾਂ ਮਹਾਨ ਯੋਧਿਆਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ । ਇਸ ਮੌਕੇ ਸੁਦੇਸ਼ ਭਗਤ, ਜਗਦੀਪ ਸਿੰਘ ਸੋਨੂੰ ਸੰਧਰ , ਜਗਜੀਤ ਸਿੰਘ ਜੀਤਾ , ਵਿਪਨ ਕੁਮਾਰ ਸਪੋਕਸਪਰਸਨ, ਪਰਮਜੀਤ ਬਲ , ਸੰਜੀਵ ਦੁਆ, ਬ੍ਰਹਮ ਦੇਵ ਸਹੋਤਾ, ਐਡਵੋਕੇਟ ਗੌਤਮ ਸਹੋਤਾ, ਨਵਦੀਪ ਜਰੇਵਾਲ, ਰਵੀ ਬੱਗਾ, ਅੰਕਿਤ ਕਤਿਆਲ, ਯਸ਼ ਪਾਲ ਸਫਰੀ, ਅਰੁਣ ਰਤਨ, ਜਗਮੋਹਨ ਸਿੰਘ ਛਾਬੜਾ, ਵਿਦਿਆ ਸਾਗਰ, ਪ੍ਰਭਦਿਆਲ ਭਗਤ, ਗੌਤਮ ਖੋਸਲਾ, ਅਨਿਲ ਕੁਮਾਰ, ਮਸਤ ਰਾਮ, ਸੁਭਾਸ਼ ਢਲ , ਗੁਲਸ਼ਨ ਮਿੱਡਾ, ਰਵਿੰਦਰ ਸਿੰਘ ਲਾਡੀ, ਰਾਕੇਸ਼ ਕੁਮਾਰ, ਅਨਿਲ ਗਿੱਲ, ਗੁਰਮੀਤ ਜੱਸੀ, ਸ਼ਬਨਮ , ਅੰਜਲੀ ਸਹੋਤਾ, ਮੁਖਤਾਰ ਅਹਿਮਦ ਅੰਸਾਰੀ, ਪ੍ਰੇਮ ਸੈਣੀ, ਪੰਜਾਬੀ ਲੱਖਾ, ਜੈ ਸਿੰਘ, ਵਿੱਕੀ ਆਬਾਦਪੁਰਾ, ਹੈਦਰ ਅਲੀ , ਕਪਿਲ ਦੇਵ ਸਹੋਤਾ, ਕਰਨ ਸੁਮਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਜਲੰਧਰ ਸ਼ਹਿਰੀ ਵਲੋਂ ਸ਼ਹੀਦ ਆਜ਼ਮ ਊਧਮ ਸਿੰਘ ਦੇ 86ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਲੋਕ ਪ੍ਰਧਾਨ ਮੰਤਰੀ ਸੜਕ ਹਾਦਸਾ ਰਾਹਤ ਸਕੀਮ ਦਾ ਵਧੇਰੇ ਲਾਭ ਉਠਾਉਣ-ਆਰ. ਟੀ. ਓ.
Ad Position 24
No active advertisement