02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵਲੋਂ ਸਰਗਰਮੀਆਂ ਆਰੰਭ ਵਿਜੇ ਸਹਿਦੇਵ ਵਲੋਂ ਆਨਰੇਰੀ ਸੈਕਟਰੀ, ਅਨੂ ਮਾਟਾ ਵਲੋਂ ਜੁਆਇੰਟ ਸੈਕਟਰੀ ਅਤੇ ਤਰਨਜੋਤ ਸਿੰਘ ਸਿਧਾਣਾ ਵਲੋਂ ਐਗਜੈਕਟਿਵ ਮੈਂਬਰ ਦੀ ਚੋਣ ਲੜਨ ਦਾ ਐਲਾਨ

ਜਲੰਧਰ, 2 ਅਗਸਤ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਪਰ ਬੀਤੇ ਦਿਨੀਂ ਡਵੀਜ਼ਨਲ ਕਮਿਸ਼ਨਰ-ਕਮ-ਪ੍ਰਧਾਨ ਜਿਮਖਾਨਾ ਕਲੱਬ ਦੀ ਅਗਵਾਈ ਹੇਠ ਹੋਈ ਏ. ਜੀ.

Ad Position 21
No active advertisement
ਅਚੀਵਰਜ਼ ਗਰੁੱਪ ਦੇ ਮੈਂਬਰ, ਮੈਡਮ ਅਨੂੰ ਮਾਟਾ ਤੇ ਵਿਜੇ ਸਹਿਦੇਵ। ਤਰਨਜੋਤ ਸਿੰਘ ਸਿਦਾਨਾ, ਧੀਰਜ ਸੇਠ, ਅਮਿਤ ਕੁਕਰੇਜਾ, ਹਰਪ੍ਰੀਤ ਸਿੰਘ, ਸੌਰਵ ਖੁੱਲਰ। 03-08-2026
ਜਲੰਧਰ, 2 ਅਗਸਤ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਪਰ ਬੀਤੇ ਦਿਨੀਂ ਡਵੀਜ਼ਨਲ ਕਮਿਸ਼ਨਰ-ਕਮ-ਪ੍ਰਧਾਨ ਜਿਮਖਾਨਾ ਕਲੱਬ ਦੀ ਅਗਵਾਈ ਹੇਠ ਹੋਈ ਏ. ਜੀ. ਐਮ. ’ਚ ਜਿਸ ਤਰ੍ਹਾਂ ਚੋਣਾਂ ਮੌਜੂਦਾ ਪ੍ਰਬੰਧਕੀ ਕਮੇਟੀ ਨੂੰ ਭੰਗ ਕਰਕੇ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਿਮਖਾਨਾ ਕਲੱਬ ਦੀਆਂ ਚੋਣਾਂ ਜਲਦ ਕਰਵਾਈਆਂ ਜਾ ਸਕਦੀਆੀਂ ਹਨ। ਜਿਸ ਨੂੰ ਦੇਖਦੇ ਹੋਏ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਸਰਗਰਮੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਤੇ ਉਨ੍ਹਾਂ ਵਲੋਂ ਜੋੜ-ਤੋੜ ਦੀ ਰਾਜਨੀਤੀ ਵੀ ਆਰੰਭ ਕਰ ਦਿੱਤੀ ਗਈ ਹੈ। ਹਾਲਾਂਕਿ ਕਲੱਬ ਦੇ ਪ੍ਰਧਾਨ-ਕਮ ਡਵੀਜ਼ਨਲ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਵਲੋਂ ਏ. ਜੀ. ਐਮ. ’ਚ ਚੋਣਾਂ ਦੀ ਤਰੀਕ ਸੰਬੰਧੀ ਕੋਈ ਸੰਕੇਤ ਨਹੀਂ ਦਿੱਤੇ ਗਏ ਪਰ ਇਸ ਦੇ ਬਾਵਜੂਦ ਜਿਸ ਤਰ੍ਹਾਂ ਕਲੱਬ ਦੇ ਮੈਂਬਰਾਂ ਵਲੋਂ ਚੋਣ ਸਰਗਰਮੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ, ਉਸ ਤੋਂ ਸਾਫ ਹੈ ਕਿ ਆਉਂਦੇ ਕੁੱਝ ਦਿਨਾਂ ’ਚ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਕਲੱਬ ਅੰਦਰ ਸਰਗਮੀਆਂ ਤੇਜ਼ ਹੋ ਜਾਣਗੀਆਂ। ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨੀ ਜਿਮਖਾਨਾ ਕਲੱਬ ਦੀ ਏ. ਜੀ. ਐਮ. ’ਚ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਇਸ ਦੇ ਬਾਵਜੂਦ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਕਲੱਬ ਮੈਂਬਰਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਪਿਛਲੀ ਵਾਰ ਅਚੀਵਰਜ਼ ਗਰੁੱਪ ਦੇ ਮੁਕਾਬਲੇ ਪ੍ਰੋਗਰੈਸਿਵ ਗਰੁੱਪ ਵਲੋਂ ਆਪਣੇ ਉਮੀਦਾਵਾਰ ਚੋਣ ਮੈਦਾਨ ’ਚ ਉਤਾਰੇ ਗਏ ਸਨ ਤੇ ਕਈ ਅਹਿਮ ਅਹੁਦਿੀਆਂ ’ਤੇ ਪ੍ਰੋਗਰਰੈਸਿਵ ਗਰੁੱਪ ਦੇ ਉਮਦੀਵਾਰ ਚੋਣ ਜਿੱਤਣ ’ਚ ਕਾਮਯਾਬ ਰਹੇ ਸਨ ਪਰ ਇਸ ਵਾਰ ਪ੍ਰੋਗਰੈਸਿਵ ਗਰੁੱਪ ਵਲੋਂ ਚੋਣ ਮੈਦਾਨ ’ਚ ਹਟਣ ਦੇ ਲਏ ਗਏ ਫੈਸਲੇ ਨਾਲ ਕਲੱਬ ਦੀਆਂ ਚੋਣਾਂ ਦੇ ਸਮੀਕਰਨ ਪੂਰੀ ਤਰ੍ਹਾਂ ਨਾਲ ਬਦਲ ਗਏ ਹਨ ਤੇ ਇਕ ਤਰ੍ਹਾਂ ਨਾਲ ਕਲੱਬ ’ਤੇ ਅਚੀਵਰਜ਼ ਗਰੁੱਪ ਦਾ ਕਬਜ਼ਾ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਇਸ ਵਾਰ ਅਚੀਵਰਜ਼ ਗਰੁੱਪ ਦੀ ਅਗਵਾਈ ਕਰ ਰਹੇ ਅਮਿਤ ਕੁਕਰੇਜਾ ਵਲੋਂ ਆਨਰੇਰੀ ਸੈਕਟਰੀ ਦੇ ਅਹੁਦੇ ਦੀ ਵੱਕਾਰੀ ਚੋਣ ਲੜੀ ਜਾ ਰਹੀ ਹੈ, ਜਦਕਿ ਉਨ੍ਹਾਂ ਦੇ ਗਰੁੱਪ ਦੇ ਹੀ ਮੈਂਬਰ ਧੀਰਜ ਸੇਠ ਵਲੋਂ ਜੂਨੀਅਰ ਮੀਤ ਪ੍ਰਧਾਨ, ਸੌਰਭ ਖੁੱਲ੍ਹਰ ਵਲੋਂ ਖਜ਼ਾਨਚੀ ਤੇ ਹਰਪ੍ਰੀਤ ਸਿੰਘ ਗੋਲਡੀ ਵਲੋਂ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ, ਜਦਿਕ ਪ੍ਰੋਗਰੈਸਿਵ ਗਰੁੱਪ ਦੀ ਅਗਵਾਈ ਕਰ ਰਹੇ ਸੰਦੀਪ ਬਹਿਲ ਕੁੱਕੀ ਤੇ ਉ੍ਹਨ੍ਹਾਂ ਦੇ ਧੜੇ ਵਲੋਂ ਇਸ ਵਾਰ ਅਚੀਵਰਜ਼ ਗਰੁੱਪ ਦੇ ਮੁਕਾਬਲੇ ਹਾਲ ਦੀ ਘੜੀ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਜਾ ਰਿਹਾ ਹੈ ਤੇ ਇਕ ਤਰ੍ਹਾਂ ਨਾਲ ਪ੍ਰੋਗਰੈਸਿਵ ਗਰੁੱਪ ਵਲੋਂ ਅਚੀਵਰਜ਼ ਗਰੁੱਪ ਅੱਗੇ ‘ਹਥਿਆਰ’ ਸੁੱਟ ਦਿੱਤੇ ਗਏ ਹਨ ਤੇ ਅਚੀਵਰਜ਼ ਗਰੁੱਪ ਨਾਲ ਅੰਦਰ ਖਾਤੇ ਗੁਪਤ ਚੋਣ ਸਮਝੌਤਾ ਕਰ ਲੈਣ ਦੀ ਚਰਚਾ ਵੀ ਜ਼ੋਰਾਂ ’ਤੇ ਚੱਲ ਰਹੀ ਹੈ। ਜਿਸ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਦੀਆਂ ਚੋਣਾਂ ਬਿਲਕੁੱਲ ਇਕਤਰਫਾ ਅਚੀਵਰਜ਼ ਗਰੁੱਪ ਦੇ ਹੱਕ ’ਚ ਹੋਣ ਜਾ ਰਹੀਆਂ ਹਨ। ਹਾਲਾਂਕਿ ਪ੍ਰੋਗਰੈਸਿਵ ਗਰੁੱਪ ਦੇ ਪਿੱਛੇ ਹਟਣ ਨਾਲ ਅਚੀਵਰਜ਼ ਗਰੁੱਪ ਦਾ ਰਸਤਾ ਆਸਾਨਾ ਸਮਝਿਆ ਜਾ ਰਿਹਾ ਸੀ ਪਰ ਜਿਸ ਤਰ੍ਹਾਂ ਮੌਜੂਦਾ ਜੁਆਇੰਟ ਸੈਕਟਰੀ ਅਨੂੰ ਮਾਟਾ ਵਲੋਂ ਮੁੜ ਜੁਆਇੰਟ ਸੈਕਟਰੀ ਦੇ ਅਹੁਦੇ ’ਤੇ ਚੋਣ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ ਤਾਂ ਇਹ ਸਮਝਿਆ ਜਾ ਰਿਹਾ ਹੈ ਕਿ ਜਿਮਖਾਨਾ ਕਲੱਬ ਦੀਆਂ ਚੋਣਾਂ ਹੋਣੀਆਂ ਲਗਭਗ ਪੂਰੀ ਤਰ੍ਹਾਂ ਨਾਲ ਤੈਅ ਹਨ ਤੇ ਕੇਵਲ ਚੋਣ ਤਰੀਕਾਂ ਦਾ ਐਲਾਨ ਹੋਣਾ ਹੀ ਬਾਕੀ ਹੈ। ਇੱਥੇ ਦੱਸਣਯੋਗ ਹੈ ਕਿ ਅਚੀਵਰਜ਼ ਗਰੁੱਪ ਵਲੋਂ ਅਮਿਤ ਕੁਕਰੇਜਾ ਨੂੰ ਆਨਰੇਰੀ ਸੈਕਟਰੀ, ਧੀਰਜ ਸੇਠ ਨੂੰ ਜੂਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਗੋਲਡੀ ਨੂੰ ਜੁਆਇੰਟ ਸੈਕਟਰੀ ਤੇ ਸੌਰਭ ਖੁੱਲ੍ਹਰ ਨੂੰ ਖਜ਼ਾਨਚੀ ਦੇ ਅਹੁਦੇ ਲਈ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਪ੍ਰੋਗਰੈਸਿਵ ਗਰੁੱਪ ਵਲੋਂ ਬੇਸ਼ੱਕ ਖੁੱਲ੍ਹੇ ਤੌਰ ’ਤੇ ਅਚੀਵਰਜ਼ ਗਰੁੱਪ ਦੇ ਮੁਕਾਬਲੇ ’ਤੇ ਉਮੀਦਵਾਰ ਖੜ੍ਹੇ ਨਹੀਂ ਕੀਤਾ ਜਾ ਰਹੇ ਪਰ ਦੱਸਿਆ ਜਾ ਰਿਹਾ ਹੈ ਕਿ ਪ੍ਰੋਗਰੈਸਿਵ ਗਰੁੱਪ ਵਲੋਂ ਅੰਦਰਖਾਤੇ ਅਚੀਵਰਜ਼ ਗਰੁੱਪ ਨੂੰ ਚੁਣੌਤੀ ਦੇਣ ਲਈ ਕਈ ਦਿੱਗਜ਼ ਆਗੂਆਂ ਨੂੰ ਚੋਣ ਲੜਨ ਲਈ ਤਿਆਰ ਕੀਤਾ ਜਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਚੀਵਰਜ਼ ਗਰੁੱਪ ਵਲੋਂ ਨਿਰਵਿਰੋਧ ਚੋਣ ਕਰਵਾਏ ਜਾਣ ਦਾ ਸੁਪਨਾ ਪੂਰੀ ਤਰ੍ਹਾਂ ਨਾਲ ਟੁੱਟ ਸਕਦਾ ਹੈ ਤੇ ਕਲੱਬ ਅੰਦਰ ਜਿਮਖਾਨਾ ਕਲੱਬ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਇਸੇ ਮਹੀਨੇ ਦੇ ਅਖੀਰ ’ਚ ਕਰਵਾਈ ਜਾ ਸਕਦੀ ਹੈ। ਵਿਜੇ ਸਹਿਦੇਵ ਵਲੋਂ ਆਨਰੇਰੀ ਸੈਕਟਰੀ ਦੇ ਅਹੁਦੇ ਲਈ ਚੋਣ ਲੜਨ ਦਾ ਐਲਾਨ- ਕਲੱਬ ਦੇ ਸਰਗਰਮ ਮੈਂਬਰ ਵਿਜੇ ਸਹਿਦੇਵ ਵਲੋਂ ਆਨਰੇਰੀ ਸੈਕਟਰੀ ਦੇ ਅਹੁਦੇ ਲਈ ਚੋਣ ਲੜਨ ਦੇ ਕੀਤੇ ਐਲਾਨ ਨਾਲ ਜਿਮਖਾਨਾ ਕਲੱਬ ਦੀਆਂ ਚੋਣਾਂ ਦੇ ਸਮੀਕਰਨ ਕਾਫੀ ਹੱਦ ਤੱਕ ਬਦਲ ਸਕਦੇ ਹਨ। ਵਿਜੇ ਸਹਿਦੇਵ ਵਲੋਂ ਹਾਲਾਂਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਪ੍ਰੋਗਰੈਸਿਵ ਗਰੁੱਪ ਵਲੋਂ ਵੀ ਚੁੱਪ ਕਰਕੇ ਇਸ ਮਸਲੇ ’ਤੇ ਬੈਠਣ ਦੀ ਸੰਭਾਵਨਾ ਬਿਲਕੁੱਲ ਨਾਂਹ ਦੇ ਬਰਾਬਰ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰੋਗਰੈਸਿਵ ਗਰੁੱਪ ਦੇ ਮੈਂਬਰ ਚੋਣ ਸਮਝੋਤੇ ਦੇ ਉਲਟ ਜਾ ਕੇ ਚੋਣਾਂ ’ਚ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ ਦਾ ਵਿਰੋਧ ਕਰ ਸਕਦੇ ਹਨ। ਇਥੇ ਦੱਸਣਯੋਗ ਹੈ ਕਿ ਵਿਜੇ ਸਹਿਦੇਵ ਨੇ ਬੀਤੇ ਦਿਨੀਂ ਜਿਮਖਾਨਾ ਕਲੱਬ ਦੀ ਹੋਈ ਏ. ਜੀ. ਐਮ. ’ਚ ਵੀ ਪੰਜਾਬ ਤੇ ਪੰਥ ਦੇ ਮੁੱਦੇ ਚੁੱਕਦੇ ਹੋਏ ਕਲੱਬ ਅੰਦਰ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਤਰਨਜੋਤ ਸਿੰਘ ਸਿਡਾਨਾ ਲੜਨਗੇ ਐਗਜ਼ੈਕਟਿਵ ਮੈਂਬਰ ਦੀ ਚੋਣ- ਇਸੇ ਤਰ੍ਹਾਂ ਐਡਵੋਕੇਟ ਤਰਨਜੋਤ ਸਿੰਘ ਸਿਡਾਨਾ ਵਲੋਂ ਵੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਵ ਜੋਂ ਚੋਣ ਲੜਨ ਦੇ ਕੀਤੇ ਗਏ ਐਲਾਨ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਹਿੱਤਾਂ ਤੇ ਹੱਕਾਂ ਲਈ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਕਲੱਬ ਦੇ ਕੰਮ-ਕਾਰ ’ਚ ਪਾਰਦਰਸ਼ਿਤਾ ਲਿਆਉਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਬੈਲੇਂਸ ਸ਼ੀਟ ’ਤੇ ਵੀ ਸਵਾਲ ਉਠਾਏ। ਇਸ ਮੌਕੇ ਤਰਨਜੋਤ ਸਿੰਘ ਸਿਡਾਨਾ ਨੇ ਕਿਹਾ ਕਿ ਮੌਜੂਦਾ ਪ੍ਰਬੰਧ ’ਚ ਸੁਧਾਰ ਲਿਆਉਣ ਲਈ ਉਹ ਲਗਾਤਾਰ ਯਤਨਸ਼ੀਲ ਹਨ ਤੇ ਇਸ ਸੰਬੰਧੀ ਪੁਲਿਸ ਨਾਲ ਮਿਲ ਕੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਅਨੂੰ ਮਾਟਾ ਵੀ ਕਰ ਚੁੱਕੇ ਹਨ ਜੂਨੀਅਰ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦਾ ਐਲਾਨ- ਜਿਮਖਾਨਾ ਕਲੱਬ ਦੀ ਮੌਜੂਦਾ ਜੁਆਇੰਟ ਸੈਕਟਰੀ ਅਨੂੰ ਮਾਟਾ ਵਲੋਂ ਵੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਕ ਪਾਸੇ ਪ੍ਰੋਗਰੈਸਿਵ ਗਰੁੱਪ ਵਲੋਂ ਅਚੀਵਰਜ਼ ਗਰੁੱਪ ਨਾਲ ਸਮਝੌਤਾ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ ਵਲੋਂ ਕਲੱਬ ਦੇ ਸੈਕਟਰੀ ਤੇ ਜੂਨੀਅਰ ਮੀਤ ਪ੍ਰਧਾਨ ਸਮੇਤ ਹੋਰਨਾਂ ਪ੍ਰਮੁੱਖ ਅਹੁਦਿਆਂ ’ਤੇ ਕੋਈ ਵੀ ਉਮੀਦਵਾਰ ਖੜ੍ਹੇ ਨਾ ਕਰਨ ਦੀ ਚਰਚਾ ਚੱਲ ਰਹੀ ਹੈ ਪਰ ਇਸ ਦੌਰਾਨ ਅਨੂੰ ਮਾਟਾ ਵ ਲੋਂ ਲਗਾਤਾਰ ਚੋਣ ਲੜਨ ਦੇ ਕੀਤੇ ਜਾ ਰਹੇ ਐਲਾਨ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਬੇਸ਼ੱਕ ਪ੍ਰੋਗਰੈਸਿਵ ਗਰੁੱਪ ਵਲੋਂ ਇਕ ਤਰ੍ਹਾਂ ਅਚੀਵਰਜ਼ ਗਰੁੱਪ ਦੇ ਅੱਗੇ ਹਥਿਆਰ ਸੁੱਟ ਦਿੱਤੇ ਗਏ ਹਨ ਪਰ ਜਦੋਂ ਤੱਕ ਚੋਣ ਅਮਲ ਮੁਕੰਮਲ ਨਹੀਂ ਹੋ ਜਾਂਦਾ, ਤਦ ਤੱਕ ਜਿਮਖਾਨਾ ਕਲੱਬ ਦੀ ਪ੍ਰਬੰਧਕ ਕਮੇਟੀ ਬਾਰੇ ਕੁੱਝ ਵੀ ਕਹਿ ਸਕਣਾ ਬੇਹੱਦ ਮੁਸ਼ਕਿਲ ਹੋਵੇਗਾ। ਇੱਥੇ ਦੱਸਣਯੋਗ ਹੈ ਕਿ ਪ੍ਰੋਗਰੈਸਿਵ ਗਰੁੱਪ ਦੇ ਕਈ ਪ੍ਰਮੁੱਖ ਆਗੂਆਂ ਵਲੋਂ ਇਸ ਵਾਰ ਅਚੀਵਰਜ਼ ਗਰੁੱਪ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਖੜ੍ਹਾ ਨਾ ਕਰਨ ਸੰਬੰਧੀ ਭਰੋਸੇ ਦਿੱਤੇ ਜਾ ਰਹੇ ਹਨ ਪਰ ਜਿਸ ਤਰ੍ਹਾਂ ਪ੍ਰੋਗਰੈਸਿਵ ਗਰੁੱਪ ਦੇ ਕਈ ਮੈਂਬਰਾਂ ਵਲੋਂ ਅੰਦਰਖਾਤੇ ਕਈ ਮੈਂਬਰਾਂ ਨੂੰ ਚੋਣ ਲੜਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਸ ਤੋਂ ਸਾਫ ਹੋ ਕਿ ਜਿਮਖਾਨਾ ਕਲੱਬ ਦੀਆਂ ਆਉਣ ਵਾਲੇ ਕੁੱਝ ਦਿਨਾਂ ਅੰਦਰ ਹੋਣ ਵਾਲੀਆਂ ਚੋਣਾਂ ਕਾਫੀ ਦਿਲਚਸਪ ਹੋ ਸਕਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਲ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਵੀ ਕਰਵਾਏ ਜਾਣ - ਰਾਮ ਸਿੰਘ
Ad Position 24
No active advertisement