06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਤੰਬਰ - ਅਕਤੂਬਰ ਵਿਚ ਬਣਨਗੀਆਂ ਸ਼ਹਿਰ ਦੀਆਂ ਖ਼ਰਾਬ ਹੋਈਆਂ ਸੜਕਾਂ ਬਾਰਿਸ਼ਾਂ ਨੇ ਇਸ ਵਾਰ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਕੀਤੀ ਜ਼ਿਆਦਾ ਖ਼ਰਾਬ

ਜਲੰਧਰ, 5 ਅਗਸਤ (ਸ਼ਿਵ)- ਚਾਹੇ ਇਸ ਬਾਰ ਜੰਮ ਕੇ ਬਾਰਸ਼ਾਂ ਨਹੀਂ ਪਈਆਂ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਦੀਆਂ ਕਈਆਂ ਸੜਕਾਂ ਦੀ ਹਾਲਤ ਖ਼ਰਾਬ ਹੋ ਗਈ ਹੈ। ਚਾਹੇ ਸੜਕਾਂ ਮੁੱਖ ਸੜਕਾਂ ਦੀਆਂ ਹੋਣ ਜਾਂ ਫਿਰ ਮੁਹੱਲਿਆਂ ਦੇ ਅੰਦਰ ਦੇ ਇਲਾਕੇ ਦੀਆਂ ਸੜਕਾਂ ਹੋਣ ਪਰ ਪਾਣੀ ਦੇ ਖੜੇ ਹੋਣ ਕਰਕੇ ਕੁੱਝ ਸਮੇਂ ਵਿਚ ਹੀ ਸੜਕਾਂ ਟੁੱਟ ਗਈਆਂ ਹਨ ।

Ad Position 21
No active advertisement
ਅਜੀਤ ਡੈਸਕ 06-08-2026
ਜਲੰਧਰ, 5 ਅਗਸਤ (ਸ਼ਿਵ)- ਚਾਹੇ ਇਸ ਬਾਰ ਜੰਮ ਕੇ ਬਾਰਸ਼ਾਂ ਨਹੀਂ ਪਈਆਂ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਦੀਆਂ ਕਈਆਂ ਸੜਕਾਂ ਦੀ ਹਾਲਤ ਖ਼ਰਾਬ ਹੋ ਗਈ ਹੈ। ਚਾਹੇ ਸੜਕਾਂ ਮੁੱਖ ਸੜਕਾਂ ਦੀਆਂ ਹੋਣ ਜਾਂ ਫਿਰ ਮੁਹੱਲਿਆਂ ਦੇ ਅੰਦਰ ਦੇ ਇਲਾਕੇ ਦੀਆਂ ਸੜਕਾਂ ਹੋਣ ਪਰ ਪਾਣੀ ਦੇ ਖੜੇ ਹੋਣ ਕਰਕੇ ਕੁੱਝ ਸਮੇਂ ਵਿਚ ਹੀ ਸੜਕਾਂ ਟੁੱਟ ਗਈਆਂ ਹਨ । ਬਾਰਸ਼ਾਂ ਨੇ ਇਸ ਬਾਰ ਸੜਕਾਂ ਦਾ ਕਾਫੀ ਨੁਕਸਾਨ ਕੀਤਾ ਹੈ। ਸ਼ਹਿਰ ਦੀਆਂ ਕਈ ਸੜਕਾਂ ਨਹਿਰੀ ਪਾਣੀ ਪ੍ਰਾਜੈਕਟ ਤੇ ਗੈਸ ਪਾਈਪਾਂ ਨੂੰ ਪਾਉਣ ਕਰਕੇ ਤੋੜਨ ਕਰਕੇ ਟੁੱਟੀਆਂ ਪਈਆਂ ਹਨ। ਨਿਗਮ ਵਲੋਂ ਤਾਂ ਬਾਰਸ਼ਾਂ ਕਰਕੇ ਅਜੇ ਸੜਕਾਂ ਦੀ ਜਲਦੀ ਮੁਰੰਮਤ ਵੀ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਇਸ ਵੇਲੇ ਲੁੱਕ ਬਿਜਲੀ ਦੀਆਂ ਸੜਕਾਂ ਨਹੀਂ ਬਣਾਈਆਂ ਜਾ ਸਕਦੀਆਂ ਸਗੋਂ ਨਿਗਮ ਵਲੋਂ ਬਾਰਸ਼ਾਂ ਨਾਲ ਖ਼ਰਾਬ ਹੋਈਆਂ ਸੜਕਾਂ ’ਤੇ ਮਲਬਾ ਭਰ ਦਿੱਤਾ ਜਾਂਦਾ ਸੀ ਪਰ ਪਾਣੀ ਨਾਲ ਮਲਬਾ ਵੀ ਵਹਿ ਜਾਂਦਾ ਹੈ। ਇਸ ਬਾਰੇ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਕਿ ਬਾਰਸ਼ਾਂ ਕਾਰਨ ਜਿਹੜੀਆਂ ਸੜਕਾਂ ਖਰਾਬ ਹੋਈਆਂ ਹਨ, ਉਨਾਂ ਦੇ ਸਤੰਬਰ ਆਖਿਰ ਜਾਂ ਫਿਰ ਅਕਤੂਬਰ ਵਿਚ ਹੀ ਬਣਨ ਦੀ ਸੰਭਾਵਨਾ ਹੈ। ਉਧਰ ਜਲੰਧਰ ਤੋਂ ਕਪੂਰਥਲਾ ਸੜਕ ਉੱਤੇ ਮੌਜੂਦ ਪਿੰਡ ਵਰਿਆਣਾ ਦੀ ਲਿੰਕ ਸੜਕ ਜੋ ਇਸ ਨੈਸ਼ਨਲ ਹਾਈਵੇ ਨਾਲ ਜੁੜਦੀ ਹੈ, ਦੀ ਹਾਲਤ ਨਰਕ ਭਰੀ ਬਣੀ ਹੋਈ ਹੈ। ਡੇਢ ਸਾਲ ਪਹਿਲਾਂ ਨਾਲ ਲੱਗਦੀਆਂ ਕਲੋਨੀਆਂ ਦਾ ਸੀਵਰੇਜ ਪਾਉਣ ਲਈ ਪੁੱਟੀ ਗਈ ਸੜਕ ਨੂੰ ਨੀਂਹ ਪੱਥਰ ਰੱਖਣ ਦੇ ਬਾਵਜੂਦ ਅਜੇ ਤੱਕ ਇਸ ਦਾ ਨਵੀਨੀਕਰਨ ਸ਼ੁਰੂ ਨਹੀਂ ਹੋ ਸਕਿਆ। ਇਹ ਸੜਕ ਚਾਰ ਕਿੱਲੋਮੀਟਰ ਦੇ ਫ਼ਰਕ ਉੱਤੇ ਜਾ ਕੇ ਅੰਮ੍ਰਿਤਸਰ ਨੈਸ਼ਨਲ ਹਾਈਵੇ ਨਾਲ ਵੀ ਜੁੜਦੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੀ ਸਭ ਤੋਂ ਵੱਡੀ ਮਕਸੂਦਾਂ ਮੰਡੀ ਨੂੰ ਵੀ ਇਹ ਸੜਕ ਲੱਗਦੀ ਹੈ। ਪਿੰਡ ਵਰਿਆਣਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਡੇਢ ਸਾਲ ਤੋਂ ਇਸ ਨਰਕ ਨੂੰ ਲੈ ਕੇ ਪਰੇਸ਼ਾਨ ਨੇ। ਇੱਥੋਂ ਤੱਕ ਕਿ ਉਨਾਂ ਨੂੰ ਕੋਈ ਰਿਸ਼ਤੇਦਾਰ, ਸਾਕ ਸਬੰਧੀ ਵੀ ਮਿਲਣ ਨਹੀਂ ਆਉਂਦਾ। ਜੇਕਰ ਆ ਜਾਵੇ ਤਾਂ ਅਕਸਰ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਇੱਕ ਤਾਂ ਤੁਹਾਨੂੰ ਪਹਿਲਾਂ ਹੀ ਡੰਪ ਦੀ ਮਾਰ ਹੈ ਉੱਤੋਂ ਇਸ ਸੜਕ ਦਾ ਮਾੜਾ ਹਾਲ ਹੈ। ਇੱਥੋਂ ਲੰਘਦੇ ਰਾਹਗੀਰ ਰੋਜ਼ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਨੇ। ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਰਾਹਗੀਰ ਇਸ ਸੜਕ ਉੱਤੇ ਹਾਦਸੇ ਦਾ ਸ਼ਿਕਾਰ ਹੋ ਰਿਹਾ ਹੈ। ਇਨ੍ਹੀਂ ਦਿਨੀਂ ਮੀਂਹ ਪੈਣ ਕਰਕੇ ਸੜਕ ਨੇ ਇੱਕ ਕਿੱਲੋਮੀਟਰ ਤੱਕ ਚਿੱਕੜ ਦਾ ਰੂਪ ਧਾਰਿਆ ਹੋਇਆ ਹੈ। ਜਿਸ ਕਰਕੇ ਦੋ ਪਈਆਂ ਵਾਹਨ ਉੱਤੇ ਜਾ ਰਿਹਾ ਕੋਈ ਵੀ ਰਾਹਗੀਰ ਹਰ ਰੋਜ਼ ਤਿਲਕ ਕੇ ਜ਼ਖਮੀ ਹੋ ਰਿਹਾ ਹੈ। ਰੋਜ਼ਾਨਾ ਕੋਈ ਨਾ ਕੋਈ ਵਾਹਨ ਸੜਕ ਵਿਚ ਧਸ ਜਾਂਦਾ ਹੈ ਜਿਸ ਨੂੰ ਲੈ ਕੇ ਆਰਥਿਕ ਤੌਰ ਉੱਤੇ ਵੀ ਨੁਕਸਾਨ ਹੋ ਰਿਹਾ ਹੈ। ਪਿੰਡ ਵਰਿਆਣਾ ਵਾਸੀਆਂ ਸਣੇ ਨੇੜਲੇ ਕਈ ਪਿੰਡਾਂ ਦੇ ਰਾਹਗੀਰਾਂ ਨੇ ਸਰਕਾਰ ਕੋਲ ਗੁਹਾਰ ਲਾਈ ਹੈ ਕਿ ਇਸ ਸੜਕ ਦਾ ਨਿਰਮਾਣ ਜਲਦੀ ਤੋਂ ਜਲਦੀ ਕੀਤਾ ਜਾਵੇ ਅਤੇ ਇਸ ਨਰਕ ਭਰੀ ਪਰੇਸ਼ਾਨੀ ਤੋਂ ਕੱਢਿਆ ਜਾਵੇ। ਜਲੰਧਰ ਦੇ ਮੇਅਰ ਵਨੀਤ ਧੀਰ ਦੀ ਰਿਹਾਇਸ਼ ਇਸ ਸੜਕ ਤੋਂ 500 ਮੀਟਰ ਦੀ ਦੂਰੀ ਉੱਤੇ ਵਰਿਆਣਾ ਨਾਲ ਲੱਗਦੀ ਕਲੋਨੀ ਜਲੰਧਰ ਕੁੰਜ ਵਿਚ ਹੈ। ਉਨ੍ਹਾਂ ਦਾ ਲਾਂਘਾ ਹੋਣ ਦੇ ਬਾਵਜੂਦ ਵੀ ਜੇਕਰ ਇਸ ਪ੍ਰਤੀ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਤਾਂ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਪਹਿਲੇ ਵਿਅਕਤੀ ਮੇਅਰ ਧੀਰ ਨੂੰ ਆਪ ਅੱਗੇ ਹੋ ਕੇ ਇਸ ਸਮੱਸਿਆ ਦਾ ਹੱਲ ਕਰਵਾਉਣ ਅਤੇ ਇਸ ਸੜਕ ਨੂੰ ਜਲਦੀ ਬਣਵਾਉਣ ਦੀ ਹਦਾਇਤ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਐਚ . ਐਮ . ਵੀ . ਦੀਆਂ ਵਿਦਿਆਰਥਣਾਂ ਦਾ ਯੂਨੀਵਰਸਿਟੀ ਪ੍ਰੀਖਿਆਵਾਂ ’ ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਜੰਡੂਸਿੰਘਾ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸੰਬੰਧੀ ਬੈਠਕ
Ad Position 24
No active advertisement