12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਚੰਦਨ ਨਗਰ ਅੰਡਰ ਬ੍ਰਿਜ ਸਮੇਤ ਕਈ ਇਲਾਕਿਆਂ ਵਿਚ ਭਰਿਆ ਪਾਣੀ

ਜਲੰਧਰ, 11 ਅਗਸਤ (ਸ਼ਿਵ)- ਮੰਗਲਵਾਰ ਨੂੰ ਦੁਪਹਿਰ ਬਾਅਦ ਜਲੰਧਰ ਵਿਚ ਹੋਈ ਭਾਰੀ ਬਾਰਸ਼ ਨੇ ਜਿੱਥੇ ਲੋਕਾਂ ਨੂੰ ਹੁੰਮ੍ਹਸ ਭਰੀ ਗਰਮੀ ਤੋਂ ਵੱਡੀ ਰਾਹਤ ਦਿੱਤੀ, ਉੱਥੇ ਚੰਦਨ ਨਗਰ ਅੰਡਰ ਬਿ੍ਰਜ ਸਮੇਤ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਤੇ ਜਲੰਧਰ ਤੋਂ ਲੰਘਦੇ ਹਾਈਵੇ, ਸਰਵਿਸ ਰੋਡ ਸਮੇਤ ਕਈ ਥਾਵਾਂ ’ਤੇ ਪਾਣੀ ਭਰਨ ਨਾਲ ਆਵਾਜਾਈ ਪ੍ਰਭਾਵਿਤ ਰਹੀ ਅਤੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦੁਪਹਿਰ ਬਾਅਦ ਬਾਰਸ਼ ਵਿਚ ਪਠਾਨਕੋਟ ਚੌਕ ਦੇ ਕੋਲ ਵੀ ਲੰਬਾ ਜਾਮ ਲੱਗ ਗਿਆ ਜਿੱਥੇ ਕਿ ਕਾਫੀ ਸਮੇਂ ਤੱਕ ਗੱਡੀਆਂ ਫਸੀਆਂ ਰਹੀਆਂ, ਨਿਗਮ ਵਲੋਂ ਬਰਸਾਤਾਂ ਵਿਚ ਪਾਣੀ ਨਿਕਾਸੀ ਲਈ ਮੋਟਰਾਂ ਚੱਲਦੀਆਂ ਰੱਖਣ ਦੀ ਹਦਾਇਤ ਦਿੱਤੀ ਗਈ ਸੀ ਪਰ ਚੰਦਨ ਨਗਰ ਵਿਚ ਅੱਜ ਕਾਫੀ ਪਾਣੀ ਭਰ ਗਿਆ ਤਾਂ ਲੋਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪਿਆ।

Ad Position 21
No active advertisement
ਰੇਲਵੇ ਸਟੇਸ਼ਨ ਦੇ ਬਾਹਰ ਸੜਕ ’ਤੇ ਲੁੱਕ ਨਾਲੋਂ ਅਲੱਗ ਪਈ ਬਜਰੀ। ਤਸਵੀਰ. ਜੀ. ਪੀ. ਸਿੰਘ ਪ੍ਰੀਤ ਨਗਰ ਦੇ ਇਲਾਕੇ ’ਚ ਖੜ੍ਹਾ ਮੀਂਹ ਦਾ ਪਾਣੀ। 12-08-2026

 ਬਾਰਿਸ਼ ਨਾਲ ਸ਼ਹਿਰ ਦੇ ਕਈ ਇਲਾਕਿਆਂ ਸਮੇਤ ਹਾਈਵੇ, ਸਰਵਿਸ ਰੋਡ ’ਤੇ ਟ੍ਰੈਫਿਕ ਰਿਹਾ ਪ੍ਰਭਾਵਿਤ

ਜਲੰਧਰ, 11 ਅਗਸਤ (ਸ਼ਿਵ)- ਮੰਗਲਵਾਰ ਨੂੰ ਦੁਪਹਿਰ ਬਾਅਦ ਜਲੰਧਰ ਵਿਚ ਹੋਈ ਭਾਰੀ ਬਾਰਸ਼ ਨੇ ਜਿੱਥੇ ਲੋਕਾਂ ਨੂੰ ਹੁੰਮ੍ਹਸ ਭਰੀ ਗਰਮੀ ਤੋਂ ਵੱਡੀ ਰਾਹਤ ਦਿੱਤੀ, ਉੱਥੇ ਚੰਦਨ ਨਗਰ ਅੰਡਰ ਬਿ੍ਰਜ ਸਮੇਤ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਤੇ ਜਲੰਧਰ ਤੋਂ ਲੰਘਦੇ ਹਾਈਵੇ, ਸਰਵਿਸ ਰੋਡ ਸਮੇਤ ਕਈ ਥਾਵਾਂ ’ਤੇ ਪਾਣੀ ਭਰਨ ਨਾਲ ਆਵਾਜਾਈ ਪ੍ਰਭਾਵਿਤ ਰਹੀ ਅਤੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦੁਪਹਿਰ ਬਾਅਦ ਬਾਰਸ਼ ਵਿਚ ਪਠਾਨਕੋਟ ਚੌਕ ਦੇ ਕੋਲ ਵੀ ਲੰਬਾ ਜਾਮ ਲੱਗ ਗਿਆ ਜਿੱਥੇ ਕਿ ਕਾਫੀ ਸਮੇਂ ਤੱਕ ਗੱਡੀਆਂ ਫਸੀਆਂ ਰਹੀਆਂ, ਨਿਗਮ ਵਲੋਂ ਬਰਸਾਤਾਂ ਵਿਚ ਪਾਣੀ ਨਿਕਾਸੀ ਲਈ ਮੋਟਰਾਂ ਚੱਲਦੀਆਂ ਰੱਖਣ ਦੀ ਹਦਾਇਤ ਦਿੱਤੀ ਗਈ ਸੀ ਪਰ ਚੰਦਨ ਨਗਰ ਵਿਚ ਅੱਜ ਕਾਫੀ ਪਾਣੀ ਭਰ ਗਿਆ ਤਾਂ ਲੋਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਪਾਣੀ ਖੜ੍ਹਾ ਹੋਣ ਅਤੇ ਟੁੱਟੀਆਂ ਸੜਕਾਂ ਕਾਰਨ ਵਾਹਨ ਚਾਲਕਾਂ ਨੂੰ ਖ਼ਾਸੀ ਦਿੱਕਤ ਆਈ। ਨਗਰ ਨਿਗਮ ਵੱਲੋਂ ਬਾਰਸ਼ ਤੋਂ ਪਹਿਲਾਂ ਸੀਵਰੇਜ ਅਤੇ ਪਾਣੀ ਦੀ ਨਿਕਾਸੀ ਪ੍ਰਬੰਧਾਂ ਨੂੰ ਲੈ ਕੇ ਸਫ਼ਾਈ ਕਰਵਾਉਣ ਦੀ ਗੱਲ ਕਹੀ ਗਈ ਸੀ। ਇਸ ਦੇ ਬਾਵਜੂਦ ਭਾਰੀ ਬਾਰਸ਼ ਪੈਂਦੇ ਹੀ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਖੜ੍ਹਾ ਹੋ ਗਿਆ। ਕਈ ਥਾਵਾਂ ’ਤੇ ਸੜਕਾਂ ਤਲਾਬ ਦਾ ਰੂਪ ਧਾਰਨ ਕਰ ਗਈਆਂ, ਜਿਸ ਕਾਰਨ ਲੋਕਾਂ ਨੂੰ ਆਪਣੇ ਵਾਹਨ ਕੱਢਣ ਅਤੇ ਆਉਣ-ਜਾਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਰੀ ਬਾਰਸ਼ ਕਾਰਨ ਜਲਥਲ ਅਤੇ ਟਰੈਫ਼ਿਕ ਜਾਮ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ, ਪਰ ਇਸ ਬਾਰਸ਼ ਨਾਲ ਲੋਕਾਂ ਨੂੰ ਹੁੰਮ੍ਹਸ ਅਤੇ ਗਰਮੀ ਤੋਂ ਕਾਫੀ ਰਾਹਤ ਮਿਲੀ। ਬਾਰਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ ਅਤੇ ਤਾਪਮਾਨ ਵਿਚ ਵੀ ਗਿਰਾਵਟ ਮਹਿਸੂਸ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਹਰ ਸਾਲ ਬਾਰਸ਼ ਦੌਰਾਨ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਇਸ ਲਈ ਪਾਣੀ ਦੀ ਨਿਕਾਸੀ ਲਈ ਪੱਕੇ ਪ੍ਰਬੰਧ ਕਰਨ ਦੇ ਨਾਲ-ਨਾਲ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਨਾ ਵੀ ਜ਼ਰੂਰੀ ਹੈ, ਤਾਂ ਜੋ ਆਉਣ ਵਾਲੇ ਦਿਨਾਂ ਵਿਚ ਬਾਰਸ਼ ਦੌਰਾਨ ਲੋਕਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਬਾਰਿਸ਼ ਵਿਚ ਰੁੜ੍ਹ ਗਈ ਸਟੇਸ਼ਨ ਦੇ ਬਾਹਰ ਵਾਲੀ ਸੜਕ ਇਸ ਬਾਰ ਬਰਸਾਤਾਂ ਨੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਕਾਫੀ ਖ਼ਰਾਬ ਕਰ ਦਿੱਤੀ ਹੈ ਤੇ ਰੇਲਵੇ ਸਟੇਸ਼ਨ ਦੇ ਬਾਹਰ ਕੁੱਝ ਸਮਾਂ ਪਹਿਲਾਂ ਲੁੱਕ ਬਜਰੀ ਵਾਲੀ ਜਿਹੜੀ ਸੜਕ ਬਣਾਈ ਗਈ ਸੀ। ਉਹ ਬਾਰਸ਼ ਨਾਲ ਪੂਰੀ ਤਰਾਂ ਨਾਲ ਰੁੜ੍ਹ ਗਈ। ਸਟੇਸ਼ਨ ਦੇ ਬਾਹਰ ਸੜਕ ’ਤੇ ਲੁੱਕ ਤੋਂ ਬਜਰੀ ਅਲੱਗ ਹੋਈ ਸਾਫ਼ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਵੀ ਕਈ ਸੜਕਾਂ ਦੀ ਹਾਲਤ ਖ਼ਰਾਬ ਹੋ ਗਈ ਹੈ। ਇਸ ਬਾਰ ਚਾਹੇ ਪਹਿਲਾਂ ਬਾਰਸ਼ਾਂ ਘੱਟ ਪਈਆਂ ਹਨ ਪਰ ਰੋਡ ਗਲੀਆਂ ਦੇ ਬੰਦ ਹੋਣ ਕਰਕੇ ਸੜਕਾਂ ’ਤੇ ਪਾਣੀ ਦੇ ਖੜੇ ਰਹਿਣ ਕਾਰਨ ਵੀ ਸੜਕਾਂ ਨੂੰ ਜ਼ਿਆਦਾ ਨੁਕਸਾਨ ਪੁੱਜਾ ਹੈ। ਪ੍ਰੀਤ ਨਗਰ ਦੇ ਇਲਾਕੇ ਨੇ ਧਾਰਿਆ ਨਹਿਰ ਦਾ ਰੂਪ ਜਲਧਰ, (ਸ਼ਿਵ)- ਅੱਜ ਦੁਪਹਿਰ ਬਾਅਦ ਚਾਹੇ ਜੰਮ ਕੇ ਬਾਰਸ਼ ਪਈ ਪਰ ਦੂਜੇ ਪਾਸੇ ਨਿਗਮ ਦੀ ਸੀਵਰ ਸਿਸਟਮ ਬਿਲਕੁਲ ਫ਼ੇਲ੍ਹ ਹੋ ਗਿਆ ਸੀ ਕਿਉਂਕਿ ਪ੍ਰੀਤ ਨਗਰ ਦੇ ਇਲਾਕੇ ਵਿਚ ਕਰੋੜਾਂ ਦੀ ਲਾਗਤ ਨਾਲ ਨਵਾਂ ਬਰਸਾਤੀ ਸੀਵਰ ਵੀ ਪਾਇਆ ਗਿਆ ਸੀ ਪਰ ਅੱਜ ਕੁੱਝ ਸਮੇਂ ਦੀ ਬਾਰਸ਼ ਨਾਲ ਪ੍ਰੀਤ ਨਗਰ ਦੀ ਮੁੱਖ ਸੜਕ ਨੇ ਨਹਿਰ ਦਾ ਰੂਪ ਧਾਰ ਲਿਆ ਤੇ ਆਸਪਾਸ ਗਲੀਆਂ ਵਿਚ ਵੀ ਕਈ-ਕਈ ਫੁੱਟ ਪਾਣੀ ਭਰਿਆ ਹੋਇਆ ਸੀ। ਭਾਜਪਾ ਦੇ ਸੀਨੀਅਰ ਆਗੂ ਕ੍ਰਿਸ਼ਨ ਦੇਵ ਭੰਡਾਰੀ ਨੇ ਕਿਹਾ ਕਿ ਉਨਾਂ ਨੇ ਪਹਿਲਾਂ ਚੰਦਨ ਨਗਰ ਅੰਡਰ ਬਿ੍ਜ, ਪ੍ਰੀਤ ਨਗਰ ਦੇ ਬਰਸਾਤਾਂ ਵਿਚ ਡੁੱਬਣ ਦੀ ਸ਼ੰਕਾ ਜਾਹਿਰ ਕੀਤੀ ਸੀ ਕਿ ਇਨ੍ਹਾਂ ਦੀ ਸਫ਼ਾਈ ਕੀਤੀ ਜਾਵੇ ਪਰ ਕਿਸੇ ਤਰਾਂ ਦਾ ਕੋਈ ਕੰਮ ਨਹੀਂ ਕੀਤਾ ਗਿਆ, ਜਿਸ ਕਰਕੇ ਦੋਵੇਂ ਇਲਾਕੇ ਪਾਣੀ ਵਿਚ ਡੁੱਬੇ ਹੋਏ ਸਨ ।

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਮਹਾਂਰੈਲੀ ਵਿਚ ਫਾਰਮੇਸੀ ਅਫ਼ਸਰਜ਼ ਐਸੋਸੀਏਸ਼ਨ ਨੇ ਕੀਤੀ ਵੱਡੇ ਪੱਧਰ ’ਤੇ ਸ਼ਮੂਲੀਅਤ ਅਗਲੀ ਖ਼ਬਰ ਅਕਾਲੀ - ਭਾਜਪਾ ਨੂੰ ਪਹਿਲਾਂ ਵੱਖ - ਵੱਖ ਤੌਰ ’ ਤੇ ਤੇ ਹੁਣ ਇਨ੍ਹਾਂ ਦੇ ਗੱਠਜੋੜ ਨੂੰ ਲੋਕ ਪੂਰੀ ਤਰ੍ਹਾਂ ਕਰਨਗੇ ਰੱਦ –...
Ad Position 24