ਕੰਸਲਟੈਂਟ ਗੈਸਟ੍ਰੋਐਂਟਰੋਲੋਜਿਸਟ ਡਾ. ਉਂਕਾਰ ਸਿੰਘ ਮਠਾਰੂ ਹੁਣ ਪਿਮਸ ’ਚ ਦੇਣਗੇ ਸੇਵਾਵਾਂ
ਜਲੰਧਰ, 22 ਅਗਸਤ (ਐੱਮ. ਐੱਸ.
ਜਲੰਧਰ, 22 ਅਗਸਤ (ਐੱਮ. ਐੱਸ. ਲੋਹੀਆ) - ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ), ਜਲੰਧਰ ਨੇ ਆਪਣੇ ਗੈਸਟ੍ਰੋ ਅਤੇ ਲਿਵਰ ਵਿਭਾਗ ਦੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਡਾ. ਉਂਕਾਰ ਸਿੰਘ ਮਠਾਰੂ, ਕਨਸਲਟੈਂਟ ਗੈਸਟ੍ਰੋਐਂਟਰੋਲੋਜਿਸਟ ਨੂੰ ਆਪਣੀ ਕਲੀਨਿਕਲ ਟੀਮ ’ਚ ਸ਼ਾਮਲ ਕੀਤਾ ਹੈ। ਡਾ. ਮਠਾਰੂ ਹੁਣ ਡਾ. ਅਵਨੀਤ ਕੌਰ, ਕਨਸਲਟੈਂਟ ਗੈਸਟ੍ਰੋਐਂਟਰੋਲੋਜਿਸਟ, ਦੇ ਨਾਲ ਮਿਲ ਕੇ ਸੇਵਾਵਾਂ ਪ੍ਰਦਾਨ ਕਰਨਗੇ, ਜੋ ਪਹਿਲਾਂ ਤੋਂ ਹੀ ਪਿਮਸ ਹਸਪਤਾਲ ’ਚ ਬਤੌਰ ਮਾਹਿਰ ਗੈਸਟ੍ਰੋਐਂਟਰੋਲੋਜੀ ਸੇਵਾਵਾਂ ਦੇ ਰਹੇ ਹਨ। ਡਾ. ਮਠਾਰੂ ਦੇ ਸ਼ਾਮਲ ਹੋਣ ਨਾਲ ਗੈਸਟ੍ਰੋ ਅਤੇ ਲਿਵਰ ਵਿਭਾਗ ਵੱਖ-ਵੱਖ ਗੈਸਟ੍ਰੋਇੰਟੈਸਟਾਈਨਲ ਅਤੇ ਲਿਵਰ ਨਾਲ ਸਬੰਧਤ ਬਿਮਾਰੀਆਂ ਦੇ ਵਿਆਪਕ ਮੁਲਾਂਕਣ ਅਤੇ ਇਲਾਜ ਲਈ ਹੋਰ ਸਮਰੱਥ ਹੋਵੇਗਾ।