ਰਤਨ ਨਗਰ ਵਿਚ ਪਾਣੀ ਦੀ ਮੋਟਰ ਖ਼ਰਾਬ , ਲੋਕਾਂ ਨੂੰ ਪਾਣੀ ਦੀ ਸਪਲਾਈ ਵਿਚ ਆ ਰਹੀ ਦਿੱਕਤ
ਜਲੰਧਰ, 23 ਅਗਸਤ (ਸ਼ਿਵ)- ਵਾਰਡ ਨੰਬਰ 61 ਦੇ ਰਤਨ ਨਗਰ ਵਿਚ ਸ਼ੁੱਕਰਵਾਰ ਸ਼ਾਮ ਤੋਂ ਪਾਣੀ ਦੀ ਮੋਟਰ ਖ਼ਰਾਬ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਪਾਣੀ ਦੀ ਸਪਲਾਈ ਸਬੰਧੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਵਾਰਡ ਨੰਬਰ 61 ਦੀ ਕੌਂਸਲਰ ਮਧੂ ਬਾਲਾ ਸ਼ਰਮਾ ਦੇ ਪਤੀ ਬੌਬੀ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਜੇ.
ਜਲੰਧਰ, 23 ਅਗਸਤ (ਸ਼ਿਵ)- ਵਾਰਡ ਨੰਬਰ 61 ਦੇ ਰਤਨ ਨਗਰ ਵਿਚ ਸ਼ੁੱਕਰਵਾਰ ਸ਼ਾਮ ਤੋਂ ਪਾਣੀ ਦੀ ਮੋਟਰ ਖ਼ਰਾਬ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਪਾਣੀ ਦੀ ਸਪਲਾਈ ਸਬੰਧੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਵਾਰਡ ਨੰਬਰ 61 ਦੀ ਕੌਂਸਲਰ ਮਧੂ ਬਾਲਾ ਸ਼ਰਮਾ ਦੇ ਪਤੀ ਬੌਬੀ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਜੇ.ਸੀ.ਬੀ. ਦੀ ਮਦਦ ਨਾਲ ਖ਼ਰਾਬ ਮੋਟਰ ਨੂੰ ਬਾਹਰ ਕਢਵਾ ਕੇ ਮੁਰੰਮਤ ਲਈ ਭੇਜਿਆ। ਇਸ ਮੌਕੇ ਸੋਸ਼ਲ ਵਰਕਰ ਆਸ਼ਾ ਕੌਂਡਲ ਵੀ ਮੌਜੂਦ ਸਨ। ਬੌਬੀ ਸ਼ਰਮਾ ਨੇ ਦੱਸਿਆ ਕਿ ਐਤਵਾਰ ਹੋਣ ਕਾਰਨ ਮੋਟਰ ਦੀ ਮੁਰੰਮਤ ਅੱਜ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਸੋਮਵਾਰ ਸਵੇਰੇ ਮੋਟਰ ਦੀ ਮੁਰੰਮਤ ਕਰਵਾ ਕੇ ਉਸ ਨੂੰ ਮੁੜ ਫਿਟ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਲਾਕੇ ਵਿਚ ਪਾਣੀ ਦੀ ਸਪਲਾਈ ਬਹਾਲ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਵਾਰਡ ਵਾਸੀਆਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਨਗਰ ਨਿਗਮ ਦੇ ਜੇ ਈ ਦੀ ਡਿਊਟੀ ਲਗਾਈ ਗਈ ਹੈ ਕਿ ਹੋਰ ਪਾਣੀ ਵਾਲੀਆਂ ਮੋਟਰਾਂ ਦਾ ਚੱਲਣ ਦਾ ਸਮਾਂ ਵਧਾਇਆ ਜਾਵੇ, ਤਾਂ ਜੋ ਲੋਕਾਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਬੌਬੀ ਸ਼ਰਮਾ ਨੇ ਕਿਹਾ ਕਿ (ਬਾਕੀ ਸਫ਼ਾ 6 ’ਤੇ)