ਪਿਮਸ ਹਸਪਤਾਲ ਵਿਖੇ ਲਗਾਇਆ ਚਮੜੀ ਰੋਗ ਜਾਂਚ ਦਾ ਮੁਫ਼ਤ ਕੈਂਪ
ਜਲੰਧਰ, 24 ਅਗਸਤ (ਐੱਮ. ਐੱਸ.
ਜਲੰਧਰ, 24 ਅਗਸਤ (ਐੱਮ. ਐੱਸ. ਲੋਹੀਆ)- ਪਿਮਸ ਹਸਪਤਾਲ ਜਲੰਧਰ ਵਲੋਂ ਲੋੜਵੰਦ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਮੰਤਵ ਨਾਲ ਚਮੜੀ ਰੋਗ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਦੌਰਾਨ 200 ਤੋਂ ਵੱਧ ਮਰੀਜ਼ਾਂ ਨੇ ਆਪਣੀ ਸਿਹਤ ਜਾਂਚ ਕਰਵਾਈ ਅਤੇ ਡਾਕਟਰੀ ਸਲਾਹ ਦਾ ਲਾਭ ਲਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਡਾ. ਕਰਨ ਛਾਬੜਾ (ਪ੍ਰੋਫ਼ੈਸਰ ਅਤੇ ਮੁਖੀ ਚਮੜੀ ਰੋਗ ਵਿਭਾਗ), ਡਾ. ਜਸ਼ਨਪ੍ਰੀਤ ਸਿੰਘ (ਸੀਨੀਅਰ ਰੈਜ਼ੀਡੈਂਟ) ਅਤੇ ਡਾ. ਨਿਸ਼ਠਾ ਮਹਾਜਨ (ਸੀਨੀਅਰ ਰੈਜ਼ੀਡੈਂਟ) ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ’ਚ ਆਏ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।