25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨਿਗਮ ਦੀ ਹਾਊਸ ਮੀਟਿੰਗ ’ ਚ ਸੱਤਾਧਾਰੀ ਧਿਰ ਨੂੰ ਘੇਰਨ ਲਈ ਕਾਂਗਰਸੀ ਕੌਂਸਲਰਾਂ ਨੇ ਕੀਤੀ ਤਿਆਰੀ ਕਾਂਗਰਸ ਭਵਨ ’ਚ ਕਾਂਗਰਸੀ ਕੌਂਸਲਰਾਂ ਨੇ ਕੀਤੀ ਅਹਿਮ ਮੀਟਿੰਗ

ਜਲੰਧਰ, 24 ਅਗਸਤ (ਪਵਨ ਖਰਬੰਦਾ)-ਨਿਗਮ ਹਾਊਸ ’ਚ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਹੋ ਰਹੀ ਹੈ , ਉਸ ਵਿਚ ਸਤਾਧਾਰੀ ਧਿਰ ਨੂੰ ਘੇਰਨ ਲਈ ਕਾਂਗਰਸੀ ਕੌਂਸਲਰਾਂ ਨੇ ਅੱਜ ਕਾਂਗਰਸ ਭਵਨ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ, ਿਜਸ ਦੌਰਾਨ ਵੱਡੀ ਗਿਣਤੀ ’ਚ ਕਾਂਗਰਸੀ ਕੌਂਸਲਰ ਹਾਜ਼ਰ ਹੋਏ । ਇਸ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਵਿਚਾਰ ਵਟਾਂਦਰਾ ਕਰਦੇ ਹੋਏ ਨਗਰ ਨਿਗਮ ਵਲੋ ਜਾਰੀ ਕੀਤੇ ਗਏ ਏਜੰਡੇ ’ਤੇ ਇਤਰਾਜ਼ ਜਤਾਉਂਦੇ ਹੋਏ ਦੱਸਿਆ ਕਿ ਇਸ ਏਜੰਡੇ ਵਿੱਚ ਕਈ ਖਾਮੀਆਂ ਹਨ ਅਤੇ ਕਈ ਕੰਮ ਇਹੋ ਜਿਹੇ ਹਨ ਜਿਨਾਂ ਕੰਮਾਂ ਨਾਲ ਸਿੱਧੇ ਤੌਰ ’ਤੇ ਚਹੇਤੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਦਾ ਬੰਦੋਬਸਤ ਕੀਤਾ ਗਿਆ ਹੈ ।

Ad Position 21
No active advertisement
ਅਜੀਤ ਡੈਸਕ 25-08-2026
ਜਲੰਧਰ, 24 ਅਗਸਤ (ਪਵਨ ਖਰਬੰਦਾ)-ਨਿਗਮ ਹਾਊਸ ’ਚ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਹੋ ਰਹੀ ਹੈ , ਉਸ ਵਿਚ ਸਤਾਧਾਰੀ ਧਿਰ ਨੂੰ ਘੇਰਨ ਲਈ ਕਾਂਗਰਸੀ ਕੌਂਸਲਰਾਂ ਨੇ ਅੱਜ ਕਾਂਗਰਸ ਭਵਨ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ, ਿਜਸ ਦੌਰਾਨ ਵੱਡੀ ਗਿਣਤੀ ’ਚ ਕਾਂਗਰਸੀ ਕੌਂਸਲਰ ਹਾਜ਼ਰ ਹੋਏ । ਇਸ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਵਿਚਾਰ ਵਟਾਂਦਰਾ ਕਰਦੇ ਹੋਏ ਨਗਰ ਨਿਗਮ ਵਲੋ ਜਾਰੀ ਕੀਤੇ ਗਏ ਏਜੰਡੇ ’ਤੇ ਇਤਰਾਜ਼ ਜਤਾਉਂਦੇ ਹੋਏ ਦੱਸਿਆ ਕਿ ਇਸ ਏਜੰਡੇ ਵਿੱਚ ਕਈ ਖਾਮੀਆਂ ਹਨ ਅਤੇ ਕਈ ਕੰਮ ਇਹੋ ਜਿਹੇ ਹਨ ਜਿਨਾਂ ਕੰਮਾਂ ਨਾਲ ਸਿੱਧੇ ਤੌਰ ’ਤੇ ਚਹੇਤੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਦਾ ਬੰਦੋਬਸਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਏਜੰਡੇ ਵਿੱਚ ਨਗਰ ਨਿਗਮ ਵਲੋਂ ਸਿਰਫ਼ ਇੱਕੋ ਹਲਕੇ ਵੱਲ ਧਿਆਨ ਦਿੱਤਾ ਗਿਆ ਹੈ । ਉਹ ਇਸ ਏਜੰਡੇ ਵਿੱਚ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ । ਉਨ੍ਹਾਂ ਕਿਹਾ ਕਿ ਕਾਂਗਰਸੀ ਕੌਂਸਲਰ ਮੀਟਿੰਗ ਵਿੱਚ ਪੂਰੀ ਤਰਾਂ ਨਾਲ ਇੰਨਾਂ ਕੰਮਾਂ ਨੂੰ ਲੈ ਕੇ ਸੱਤਾਧਾਰੀ ਧਿਰ ਨੂੰ ਘੇਰਨਗੇ ਅਤੇ ਜਲੰਧਰ ਸ਼ਹਿਰ ਦੀ ਜਨਤਾ ਦੀ ਮੁੱਖ ਮੰਗਾਂ ਨੂੰ ਹਾਊਸ ਦੀ ਮੀਟਿੰਗ ਵਿੱਚ ਰੱਖਣਗੇ ਅਤੇ ਜੋ ਖਾਮੀਆਂ ਏਜੰਡੇ ਵਿੱਚ ਹਨ ਉਨਾਂ ਨੂੰ ਉਜਾਗਰ ਕਰਨਗੇ । ਇਸ ਮੀਟਿੰਗ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ , ਮਹਿੰਦਰ ਸਿੰਘ ਗੁੱਲੂ , ਗੁਰਨਾਮ ਸਿੰਘ ਮੁਲਤਾਨੀ , ਪਵਨ ਕੁਮਾਰ, ਹਰਪ੍ਰੀਤ ਵਾਲੀਆ, ਨਿਰਮਲ ਕੁਮਾਰ, ਦਵਿੰਦਰ ਸ਼ਰਮਾ ਬੋਬੀ , ਡਾ ਜਸਲੀਨ ਸੇਠੀ , ਉਮਾ ਬੇਰੀ , ਨਵਦੀਪ ਜਰੇਵਾਲ, ਨੀਰਜ ਜੱਸਲ , ਸਰਬਜੀਤ ਕੌਰ, ਆਸ਼ੂ ਸ਼ਰਮਾ , ਅਨੁਰਾਧਾ ਬੰਗਾ , ਗੌਰਵ ਸ਼ਰਮਾ ਨੋਨੀ , ਹਰਲਗਨ ਸਿੰਘ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸਫਾਈ ਸੇਵਕਾਂ ਨਾਲ ਮਿਲ ਕੇ ਸ਼ਹਿਰ ਦੀ ਸਫਾਈ ਵਿਵਸਥਾ ਯਕੀਨੀ ਬਣਾਈ ਜਾਵੇਗੀ : ਮੋਹਿੰਦਰ ਭਗਤ ਕੈਬਨਿਟ ਮੰਤਰੀ ਸਮੇਤ ਚੇਅਰਮੈ... ਅਗਲੀ ਖ਼ਬਰ ਵਿਸ਼ਵ ਪੰਜਾਬੀ ਸੰਗਠਨ ਨੇ ਕਰਵਾਈ ਸ੍ਰੀ ਗੁਰੂ ਨਾਨਕ ਦੇਵ ਜੀ ’ ਤੇ ਲੇਖਕ / ਫਿਲਮ ਨਿਰਮਾਤਾ ਅਮਰਦੀਪ ਸਿੰਘ ਦੁਆਰਾ ਆਡੀਓ -...
Ad Position 24