01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਗੁਰੂ ਤੇਗ ਬਹਾਦਰ ਚੌਕ ’ ਤੇ ਖਰਾਬ ਟਰੈਫਿਕ ਲਾਈਟਾਂ ਕਾਰਨ ਲੋਕ ਪ੍ਰੇਸ਼ਾਨ , ਨਵੀਆਂ ਲਾਈਟਾਂ ਲਗਾਉਣ ਦੀ ਮੰਗ

ਜਲੰਧਰ, 31 ਅਗਸਤ (ਸ਼ਿਵ)- ਗੁਰੂ ਤੇਗ ਬਹਾਦੁਰ ਚੌਂਕ ਜਲੰਧਰ ਵਿਖੇ ਪੁਰਾਣੀਆਂ ਅਤੇ ਖਰਾਬ ਹੋ ਚੁੱਕੀਆਂ ਟਰੈਫਿਕ ਲਾਈਟਾਂ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਰਾਬ ਲਾਈਟਾਂ ਕਾਰਨ ਚੌਂਕ ਵਿੱਚ ਅਕਸਰ ਟਰੈਫਿਕ ਜਾਮ ਦੀ ਸਥਿਤੀ ਬਣ ਜਾਂਦੀ ਹੈ।

Ad Position 21
No active advertisement
ਮੇਅਰ ਵਨੀਤ ਧੀਰ ਨੂੰ ਮੰਗ ਪੱਤਰ ਦੇਣ ਮੌਕੇ ਸੁਰਿੰਦਰ ਸਿੰਘ ਭਾਪਾ ਨਾਲ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ। ਤਸਵੀਰ. ਮੁਨੀਸ਼਼ 01-09-2026
ਜਲੰਧਰ, 31 ਅਗਸਤ (ਸ਼ਿਵ)- ਗੁਰੂ ਤੇਗ ਬਹਾਦੁਰ ਚੌਂਕ ਜਲੰਧਰ ਵਿਖੇ ਪੁਰਾਣੀਆਂ ਅਤੇ ਖਰਾਬ ਹੋ ਚੁੱਕੀਆਂ ਟਰੈਫਿਕ ਲਾਈਟਾਂ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਰਾਬ ਲਾਈਟਾਂ ਕਾਰਨ ਚੌਂਕ ਵਿੱਚ ਅਕਸਰ ਟਰੈਫਿਕ ਜਾਮ ਦੀ ਸਥਿਤੀ ਬਣ ਜਾਂਦੀ ਹੈ। ਇਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਤੋਂ ਪੁਰਾਣੀਆਂ ਟਰੈਫਿਕ ਲਾਈਟਾਂ ਨੂੰ ਤੁਰੰਤ ਰਿਪਲੇਸ ਕਰਕੇ ਨਵੀਆਂ ਲਾਈਟਾਂ ਲਗਾਉਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਵਾਰਡ ਨੰਬਰ 35 ਦੇ ਕੌਂਸਲਰਪਤੀ ਸੁਰਿੰਦਰ ਸਿੰਘ ਭਾਪਾ ਨੇ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਗੁਰੂ ਤੇਗ ਬਹਾਦੁਰ ਚੌਂਕ ਵਿਖੇ ਜਲਦ ਤੋਂ ਜਲਦ ਨਵੀਆਂ ਟਰੈਫਿਕ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਆ ਰਹੀ ਟਰੈਫਿਕ ਸਮੱਸਿਆ ਤੋਂ ਰਾਹਤ ਮਿਲ ਸਕੇ।ਇਸ ਦੇ ਨਾਲ ਹੀ ਗੁਰੂ ਤੇਗ ਬਹਾਦੁਰ ਨਗਰ ਦੀ ਅਧੂਰੀ ਪਈ ਸੜਕ ਦਾ ਕੰਮ ਵੀ ਮੁਕੰਮਲ ਕਰਵਾਉਣ ਦੀ ਮੰਗ ਕੀਤੀ ਗਈ। ਦੱਸਿਆ ਗਿਆ ਕਿ ਬਰਸਾਤੀ ਮੌਸਮ ਕਾਰਨ ਸੜਕ ਦਾ ਕੰਮ ਪੂਰਾ ਨਹੀਂ ਹੋ ਸਕਿਆ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੇ ਆਲੇ-ਦੁਆਲੇ ਲੱਗੇ ਬਿਜਲੀ ਦੇ ਖੰਭਿਆਂ ’ਤੇ ਟਰਾਈ-ਕਲਰ ਐਲ.ਈ.ਡੀ. ਲਾਈਟਾਂ ਲਗਾਉਣ ਦੀ ਮੰਗ ਵੀ ਕੀਤੀ ਗਈ। ਮੇਅਰ ਵਨੀਤ ਧੀਰ ਨੇ ਭਰੋਸਾ ਦਿੱਤਾ ਕਿ ਗੁਰੂ ਤੇਗ ਬਹਾਦੁਰ ਚੌਂਕ ਵਿਖੇ ਨਵੀਆਂ ਟਰੈਫਿਕ ਲਾਈਟਾਂ ਲਗਾਉਣ ਦਾ ਕੰਮ ਇੱਕ ਹਫ਼ਤੇ ਦੇ ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਧੂਰੀ ਸੜਕ ਦੇ ਕੰਮ ਵਿੱਚ ਵੀ ਤੇਜ਼ੀ ਲਿਆ ਕੇ ਇਸ ਨੂੰ ਜਲਦ ਮੁਕੰਮਲ ਕਰਵਾਇਆ ਜਾਵੇਗਾ, ਤਾਂ ਜੋ ਇਲਾਕਾ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਕੈਂਟ ਪੈਰੀਫੇਰੀ ਰੋਡ ਪ੍ਰੋਜੈਕਟ ਲਾਗੂ ਕਰੇ ਸਰਕਾਰ - ਬਲਰਾਜ ਠਾਕੁਰ ਅਗਲੀ ਖ਼ਬਰ ਧੋਗੜੀ ਰੋਡ ਦੇ ਦੁਕਾਨਦਾਰਾਂ ਵਲੋਂ ਐਸੋਸੀਏਸ਼ਨ ਬਣਾਉਣ ਦਾ ਉਪਰਾਲਾ ਐੱਸ . ਸੀ . ਸਿਖਿਆਰਥੀਆਂ ਲਈ 2 ਹਫਤੇ ਦਾ ਮੁਫ਼ਤ ਡੇਅ...
Ad Position 24