03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਰਾਜਾ ਗਾਰਡਨ ਦੇ ਰਿਹਾਇਸ਼ੀ ਇਲਾਕੇ ’ਚ ਗੱਦਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ

ਜਲੰਧਰ, 3 ਸਤੰਬਰ (ਜਤਿੰਦਰ ਪੰਮੀ)-ਬਸਤੀ ਪੀਰਦਾਦ ਰੋਡ ’ਤੇ ਪੈਂਦੇ ਰਾਜਾ ਗਾਰਡਨ ਦੇ ਰਿਹਾਇਸ਼ੀ ਖੇਤਰ ’ਚ ਸਥਿਤ ਗੱਦਾ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਆਸ-ਪਾਸ ਦੇ ਲੋਕਾਂ ’ਚ ਹਫੜੀ-ਦਫੜੀ ਮਚ ਗਈ ਅਤੇ ਲੋਕਾਂ ਨੇ ਤੁਰੰਤ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

Ad Position 21
repet_subhas-goyals [Copy P29]
ਮੋਦੀ ਗੱਦਾ ਫੈਕਟਰੀ ’ਚ ਲੱਗੀ ਭਿਆਨਕ ਅੱਗ ਦੌਰਾਨ ਅੰਦਰ ਪਿਆ ਸਾਮਾਨ ਬਚਾਉਣ ਲਈ ਲੱਗੇ ਮੁਲਾਜ਼ਮ ਤੇ ਇਲਾਕਾ ਵਾਸੀ। ਤਸਵੀਰ : ਮੁਨੀਸ਼ 04-09-2026
ਜਲੰਧਰ, 3 ਸਤੰਬਰ (ਜਤਿੰਦਰ ਪੰਮੀ)-ਬਸਤੀ ਪੀਰਦਾਦ ਰੋਡ ’ਤੇ ਪੈਂਦੇ ਰਾਜਾ ਗਾਰਡਨ ਦੇ ਰਿਹਾਇਸ਼ੀ ਖੇਤਰ ’ਚ ਸਥਿਤ ਗੱਦਾ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਆਸ-ਪਾਸ ਦੇ ਲੋਕਾਂ ’ਚ ਹਫੜੀ-ਦਫੜੀ ਮਚ ਗਈ ਅਤੇ ਲੋਕਾਂ ਨੇ ਤੁਰੰਤ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਰੀਬ ਢਾਈ ਘੰਟੇ ਦੀ ਜੱਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਕਾਰਨ ਫੈਕਟਰੀ ਅੰਦਰ ਪਿਆ ਫੋਮ ਤੇ ਹੋਰ ਕੈਮੀਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹਾਲਾਂਕਿ ਅੰਦਰ ਮੌਜੂਦ ਮੁਲਾਜ਼ਮਾਂ ਵਲੋਂ ਕੁਝ ਸਾਮਾਨ ਬਾਹਰ ਕੱਢ ਲਿਆ ਗਿਆ ਪਰ ਫਿਰ ਵੀ ਇਸ ਭਿਆਨਕ ਅੱਗ ਨਾਲ ਫੈਕਟਰੀ ’ਚ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ ਹਾਲਾਂਕਿ ਇਸ ਸੰਬੰਧੀ ਫੈਕਟਰੀ ਮਾਲਕਾਂ ਵਲੋਂ ਨੁਕਸਾਨ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ। ਅੱਗ ਏਨੀ ਭਿਆਨਕ ਸੀ ਕਿ ਸੇਕ ਨਾਲ ਇਸ ਦੀਆਂ ਲੋਹੇ ਦੀਆਂ ਸਾਰੀਆਂ ਸ਼ੈੱਡਾਂ ਵੀ ਪਿਘਲ ਕੇ ਡਿੱਗ ਗਈਆਂ, ਜਿਸ ਕਾਰਨ ਫੈਕਟਰੀ ਦਾ ਇਕ ਮਜ਼ਦੂਰ ਵੀ ਇਨ੍ਹਾਂ ਦੀ ਲਪੇਟ ਵਿਚ ਆ ਗਿਆ, ਜਿਸ ਨੂੰ ਫਾਇਰ ਸੇਫਟੀ ਮੁਲਾਜ਼ਮਾਂ ਨੇ ਤੁਰੰਤ ਬਚਾਅ ਕੇ ਇਲਾਜ ਲਈ ਹਸਪਤਾਲ ਭੇਜ ਦਿੱਤਾ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਓਧਰ ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਇਹ ਫੈਕਟਰੀ ਗੈਰ-ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਹੀ, ਜਿਸ ਕਾਰਨ ਆਸ-ਪਾਸ ਦੇ ਲੋਕਾਂ ਨੂੰ ਅੱਗ ਕਾਰਨ ਕਾਫੀ ਨੁਕਸਾਨ ਪੁੱਜਾ ਹੈ। ਫਾਇਰ ਬ੍ਰਿਗੇਡ ਏ. ਡੀ. ਐੱਫ. ਓ. ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 9.25 ’ਤੇ ਉਕਤ ਫੈਕਟਰੀ ਵਿੱਚ ਅੱਗ ਲੱਗਣ ਬਾਰੇ ਸੂਚਨਾ ਮਿਲੀ ਸੀ। ਪਹਿਲਾਂ ਦੋ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ ਜਦੋਂ ਅੱਗ ਭਿਆਨਕ ਹੋਣ ਬਾਰੇ ਪਤਾ ਲੱਗਾ ਤਾਂ ਹੋਰ ਗੱਡੀਆਂ ਭੇਜ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਫਾਇਰ ਸੇਫਟੀ ਮੁਲਾਜ਼ਮਾਂ ਨੇ ਕਾਫੀ ਜੱਦੋ-ਜਹਿਦ ਉਪਰੰਤ ਕਰੀਬ ਢਾਈ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾ ਲਿਆ ਸੀ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਵਿੱਚ 14 ਟੈਂਕਰਾਂ ਦਾ ਪਾਣੀ ਲੱਗਾ ਹੈ। ਓਧਰ ਇਸ ਮਾਮਲੇ ਸੰਬੰਧੀ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਗੁਰਦੀਪ ਲਾਲ ਨੇ ਦੱਸਿਆ ਕਿ ਉਕਤ ਮੋਦੀ ਗੱਦਾ ਫੈਕਟਰੀ ਦੇ ਮਾਲਕ ਗੁਰਦੀਪ ਸਿੰਘ ਸੰਨੀ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਅਕਾਊਂਟੈਂਟ ਰਾਜੇਸ਼ ਨੇ ਪੁਲਿਸ ਨੂੰ ਦੱਸਿਆ ਕਿ ਅੱਗ ਸ਼ਾਰਟ ਸਰਕਟ ਹੋਣ ਨਾਲ ਲੱਗੀ ਹੈ ਪਰ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਥਾਣਾ ਮੁਖੀ ਨੇ ਕਿਹਾ ਕਿ ਰਾਜੇਸ਼ ਮੁਤਾਬਕ ਇਹ ਫੈਕਟਰੀ ਨਹੀਂ ਬਲਕਿ ਫੈਕਟਰੀ ਦਾ ਗਡਾਊਨ ਸੀ, ਜਿੱਥੇ ਤਿਆਰ ਕੀਤੇ ਗੱਦੇ, ਫੋਮ ਤੇ ਹੋਰ ਕੱਚਾ ਮਾਲ ਰੱਖਿਆ ਹੋਇਆ ਸੀ।ਇਸ ਮੌਕੇ ਘਟਨਾ ਸਥਾਨ ’ਤੇ ਪੁੱਜੇ ਇਲਾਕੇ ਦੀ ਭਾਜਪਾ ਕੌਂਸਲਰ ਚੰਦਰਜੀਤ ਕੌਰ ਸੰਧਾ ਦੇ ਪਤੀ ਅਮਿਤ ਸਿੰਘ ਸੰਧਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਗ ਕਾਰਨ ਆਸ-ਪਾਸ ਦੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਵਿੱਚ ਤਰੇੜਾਂ ਪਈਆਂ ਹਨ, ਉਨ੍ਹਾਂ ਨੂੰ ਹੋਰ ਨੁਕਸਾਨ ਵੀ ਪੁੱਜ ਸਕਦਾ ਹੈ, ਇੱਥੋਂ ਤੱਕ ਕੇ ਡਿੱਗ ਵੀ ਸਕਦੇ ਹਨ। ਉਨ੍ਹਾਂ ਰੋਸ ਜ਼ਾਹਰ ਕੀਤਾ ਕਿ ਰਿਹਾਇਸ਼ੀ ਇਲਾਕੇ ਵਿੱਚ ਭਿਆਨਕ ਅੱਗ ਲੱਗਣ ਦੇ ਬਾਵਜੂਦ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ। ਅਮਿਤ ਸਿੰਘ ਸੰਧਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਅੱਗ ਕਾਰਨ ਨੁਕਸਾਨ ਹੋਇਆ ਹੈ, ਉਸ ਦਾ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਫੈਕਟਰੀ ਨੂੰ ਇਥੋਂ ਚੁਕਵਾਉਣ ਲਈ ਵੀ ਕਾਰਵਾਈ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਨੀਟ ਯੂ.ਜੀ. ਪ੍ਰੀਖਿਆ ਨੂੰ ਕੰਪਿਊਟਰ-ਅਧਾਰਤ ਬਣਾਉਣ ਦੀ ਤਿਆਰੀ ਸ਼ੁਰੂ ਅਗਲੀ ਖ਼ਬਰ ਜਲੰਧਰ ਤੋਂ ਲੰਘਦੇ ਹਾਈਵੇ ਦੇ ਸਰਵਿਸ ਰੋਡ ਤੋਂ ਐਨ. ਐਚ. ਏ. ਆਈ. ਦੀ ਜਗ੍ਹਾ ਨਿਗਮ ਨੂੰ ਕਰਵਾਉਣੀ ਪੈ ਰਹੀ ਸਫ਼ਾਈ
Ad Position 24