06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੇਵਾ ਕੇਂਦਰਾਂ ਤੇ ਤਹਿਸੀਲਾਂ ’ਚ ਲੋਕਾਂ ਦੀ ਪੇ੍ਸ਼ਾਨੀ ਬੰਦ ਕਰਵਾਏ ਸਰਕਾਰ- ਸਨੀ ਸ਼ਰਮਾ

ਜਲੰਧਰ, 5 ਸਤੰਬਰ (ਸ਼ਿਵ)- ਭਾਜਪਾ ਸਪੋਰਟਸ ਸੈੱਲ ਪੰਜਾਬ ਦੇ ਸੂਬਾ ਪ੍ਰਧਾਨ ਸਨੀ ਸ਼ਰਮਾ ਨੇ ਸੇਵਾ ਕੇਂਦਰਾਂ ਅਤੇ ਤਹਿਸੀਲ ਦਫ਼ਤਰਾਂ ’ਚ ਸਰਕਾਰੀ ਸਰਟੀਫਿਕੇਟਾਂ ਤੇ ਫਾਈਲਾਂ ਦੇ ਮਹੀਨਿਆਂ ਤੋਂ ਲਟਕਣ ਨੂੰ ਲੈ ਕੇ ਪੰਜਾਬ ਦੀ ‘ਆਪ’ ਸਰਕਾਰ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਜਲੰਧਰ, 5 ਸਤੰਬਰ (ਸ਼ਿਵ)- ਭਾਜਪਾ ਸਪੋਰਟਸ ਸੈੱਲ ਪੰਜਾਬ ਦੇ ਸੂਬਾ ਪ੍ਰਧਾਨ ਸਨੀ ਸ਼ਰਮਾ ਨੇ ਸੇਵਾ ਕੇਂਦਰਾਂ ਅਤੇ ਤਹਿਸੀਲ ਦਫ਼ਤਰਾਂ ’ਚ ਸਰਕਾਰੀ ਸਰਟੀਫਿਕੇਟਾਂ ਤੇ ਫਾਈਲਾਂ ਦੇ ਮਹੀਨਿਆਂ ਤੋਂ ਲਟਕਣ ਨੂੰ ਲੈ ਕੇ ਪੰਜਾਬ ਦੀ ‘ਆਪ’ ਸਰਕਾਰ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਐੱਸ.ਸੀ. , ਬੀ.ਸੀ., ਆਮਦਨ, ਜਨਮ-ਮੌਤ, ਵਿਆਹ ਅਤੇ ਰਿਹਾਇਸ਼ੀ ਸਰਟੀਫਿਕੇਟਾਂ ਲਈ ਤਿੰਨ-ਤਿੰਨ ਮਹੀਨੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਸਨੀ ਸ਼ਰਮਾ ਨੇ ਦੋਸ਼ ਲਾਇਆ ਕਿ ਸਰਕਾਰੀ ਦਫ਼ਤਰਾਂ ਵਿੱਚ ਏਜੰਟ ਰਾਜ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਏਜੰਟ ਤੋਂ ਕੰਮ ਕਰਵਾਉਣ ਵਾਲੇ ਲੋਕਾਂ ਦੀਆਂ ਫਾਈਲਾਂ ਮਹੀਨਿਆਂ ਤੱਕ ਰੋਕੀਆਂ ਜਾਂਦੀਆਂ ਹਨ, ਜਦਕਿ ਪੈਸੇ ਦੇ ਕੇ ਏਜੰਟਾਂ ਰਾਹੀਂ ਕੰਮ ਜਲਦੀ ਹੋ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰਨ ਅਤੇ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ’ਤੇ ਨਕੇਲ ਕੱਸਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਲੋਕਾਂ ਨੂੰ ਬੁਨਿਆਦੀ ਸੇਵਾਵਾਂ ਲਈ ਸੜਕਾਂ ’ਤੇ ਉਤਰਨਾ ਪਿਆ ਤਾਂ ਭਾਜਪਾ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਲੋਕ ਜਨ ਸ਼ਕਤੀ ਪਾਰਟੀ ਜਲਦ ਕਰੇਗੀ ਪੰਜਾਬ ’ਚ ਸੂਬਾ ਪੱਧਰੀ ਰੈਲੀ-ਮਹਿਮੀ ਅਗਲੀ ਖ਼ਬਰ ਸਰਟੀਫਿਕੇਟਾਂ ਦੇ ਬਿਨੈਕਾਰਾਂ ਵਲੋਂ ਵਿਰੋਧ ਉਪਰੰਤ ਹਰਕਤ ’ਚ ਆਏ ਸੰਬੰਧਿਤ ਅਧਿਕਾਰੀ, ਛੁੱਟੀ ਵਾਲੇ ਦਿਨ ਵੀ ਪਾਸ ਕੀਤੇ ਦਸਤ...
Ad Position 24