07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਲੰਧਰ ’ਚ ਪੰਜਾਬ ਸਕੂਲ ਖੇਡਾਂ ਦਾ ਰਾਜ ਪੱਧਰੀ ਖੇਡ ਮੇਲਾ 15 ਤੋਂ

ਜਲੰਧਰ, 5 ਸਤੰਬਰ (ਡਾ ਜਤਿੰਦਰ ਸਾਬੀ)-ਸਿੱਖਿਆ ਵਿਭਾਗ ਵੱਲੋਂ ਜਿਲਾ ਸਿੱਖਿਆ ਅਫ਼ਸਰ ਜਲੰਧਰ ਦੀ ਅਗਵਾਈ ਹੇਠ ਜਲੰਧਰ ਜ਼ਿਲ੍ਹੇ ਵਿੱਚ ਪੰਜਾਬ ਸਕੂਲ ਖੇਡਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਜ਼ਿਲਾ ਸਿੱਖਿਆ ਅਫ਼ਸਰ ਡਾ.

Ad Position 21
repet_subhas-goyals [Copy P29]
ਜ਼ਿਲਾ ਸਿੱਖਿਆ ਅਧਿਕਾਰੀ ਡਾ. ਗੁਰਿੰਦਰਜੀਤ ਕੌਰ ਅਤੇ ਜ਼ਿਲਾ ਖੇਡ ਕੋਆਰਡੀਨੇਟਰ ਅਮਨਦੀਪ ਕੌਂਡਲ। 06-09-2026
ਜਲੰਧਰ, 5 ਸਤੰਬਰ (ਡਾ ਜਤਿੰਦਰ ਸਾਬੀ)-ਸਿੱਖਿਆ ਵਿਭਾਗ ਵੱਲੋਂ ਜਿਲਾ ਸਿੱਖਿਆ ਅਫ਼ਸਰ ਜਲੰਧਰ ਦੀ ਅਗਵਾਈ ਹੇਠ ਜਲੰਧਰ ਜ਼ਿਲ੍ਹੇ ਵਿੱਚ ਪੰਜਾਬ ਸਕੂਲ ਖੇਡਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਜ਼ਿਲਾ ਸਿੱਖਿਆ ਅਫ਼ਸਰ ਡਾ. ਗੁਰਿੰਦਰਜੀਤ ਕੌਰ ਨੇ ਦੱਸਿਆ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਅਨੁਸ਼ਾਸਨ, ਟੀਮ ਭਾਵਨਾ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਕੂਲੀ ਖੇਡਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਲਾ ਖੇਡ ਕੋਆਰਡੀਨੇਟਰ (ਸੈਕੰਡਰੀ) ਅਮਨਦੀਪ ਕੌਂਡਲ ਨੇ ਦੱਸਿਆ ਕਿ ਅੰਡਰ -19 ਚੈੱਸ ਮੁੰਡੇ-ਕੁੜੀਆਂ ਦੇ ਮੁਕਾਬਲੇ 15 ਤੋਂ 18 ਸਤੰਬਰ, ਅੰ-17 ਫੁੱਟਬਾਲ ਮੁੰਡੇ ਅਤੇ ਅੰਡਰ-19 ਜੂਡੋ ਮੁੰਡੇ-ਕੁੜੀਆਂ ਦੇ ਮੁਕਾਬਲੇ 22 ਤੋਂ 25 ਸਤੰਬਰ ਤੱਕ ਹੋਣਗੇ। ਅੰਡਰ -14 ਹਾਕੀ ਮੁੰਡਿਆਂ ਦੇ ਮੁਕਾਬਲੇ 28 ਤੋਂ 31 ਅਕਤੂਬਰ ਤੱਕ, ਜਦਕਿ ਅੰਡਰ -19 ਬੈਡਮਿੰਟਨ ਮੁੰਡੇ-ਕੁੜੀਆਂ ਅਤੇ ਅੰਡਰ-14, 17, 19 ਕੁਰਾਸ਼ ਕੁੜੀਆਂ ਦੇ ਮੁਕਾਬਲੇ 3 ਤੋਂ 6 ਨਵੰਬਰ ਤੱਕ ਕਰਵਾਏ ਜਾਣਗੇ। ਕੁਰਾਸ਼ ਮੁੰਡਿਆਂ ਦੇ ਅੰਡਰ-14, 17, 19 ਮੁਕਾਬਲੇ 10 ਤੋਂ 13 ਨਵੰਬਰ ਅਤੇ ਅੰਡਰ -19 ਖੋ-ਖੋ ਮੁੰਡਿਆਂ ਦੇ ਮੁਕਾਬਲੇ 17 ਤੋਂ 20 ਨਵੰਬਰ ਤੱਕ ਹੋਣਗੇ। ਇਨ੍ਹਾਂ ਖੇਡ ਮੁਕਾਬਲਿਆਂ ਨਾਲ ਜਿੱਥੇ ਪੰਜਾਬ ਦੇ ਸਕੂਲੀ ਪੱਧਰ ’ਤੇ ਖੇਡ ਪ੍ਰਤਿਭਾ ਨੂੰ ਉਭਰਨ ਦਾ ਮੌਕਾ ਮਿਲੇਗਾ, ਉੱਥੇ ਹੀ ਹੋਣਹਾਰ ਖਿਡਾਰੀਆਂ ਲਈ ਰਾਜ ਅਤੇ ਕੌਮੀ ਪੱਧਰ ਤੱਕ ਪਹੁੰਚਣ ਦਾ ਰਾਹ ਵੀ ਖੁੱਲ੍ਹੇਗਾ। ਜਲੰਧਰ ਦੇ ਸਕੂਲੀ ਮੈਦਾਨਾਂ ਵਿੱਚ ਹੋਣ ਵਾਲਾ ਇਹ ਖੇਡ ਮੇਲਾ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਫੋਲੜੀਵਾਲ ਵਿਖੇ ਮਦਰ ਟੈਰੇਸਾ ਦੀ ਯਾਦ ’ਚ ਸਮਾਗਮ-ਪ੍ਰਮੁੱਖ ਸ਼ਖਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਵਿਪਨ ਸਭਰਵਾਲ ਦਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਵਲੋਂ ਸਨਮਾਨ
Ad Position 24