ਐੱਮ.ਐੱਸ.ਪੀ.ਐੱਲ. ਸੀਜ਼ਨ-3 ਕ੍ਰਿਕਟ ਲੀਗ ਦਾ ਆਗਾਜ਼ ਅੱਜ ਤੋਂ
ਜਲੰਧਰ, 5 ਸਤੰਬਰ (ਡਾ ਜਤਿੰਦਰ ਸਾਬੀ)-ਮਹਾਜਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮਹਾਜਨ ਸ਼੍ਰੋਮਣੀ ਪ੍ਰੀਮੀਅਰ ਲੀਗ (ਐੱਮ. ਐੱਸ.
ਜਲੰਧਰ, 5 ਸਤੰਬਰ (ਡਾ ਜਤਿੰਦਰ ਸਾਬੀ)-ਮਹਾਜਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮਹਾਜਨ ਸ਼੍ਰੋਮਣੀ ਪ੍ਰੀਮੀਅਰ ਲੀਗ (ਐੱਮ.ਐੱਸ.ਪੀ.ਐੱਲ.) ਸੀਜ਼ਨ-3 ਕ੍ਰਿਕਟ ਲੀਗ ਕਰਵਾਈ ਜਾ ਰਹੀ ਹੈ। ਅਖਿਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਦੇ ਰਾਸ਼ਟਰੀ ਪ੍ਰਧਾਨ ਤੇ ਵਿਧਾਇਕ ਜੰਗੀ ਲਾਲ ਮਹਾਜਨ, ਸਕੱਤਰ ਰਾਜਿੰਦਰ ਗੁਪਤਾ ਦੇ ਅਸ਼ੀਰਵਾਦ ਅਤੇ ਯੂਥ ਵਿੰਗ ਦੇ ਰਾਸ਼ਟਰੀ ਪ੍ਰਧਾਨ ਅਮਿਤ ਗੁਪਤਾ ਦੀ ਅਗਵਾਈ ਹੇਠ ਲੀਗ 6 ਸਤੰਬਰ ਤੋਂ ਸ਼ੁਰੂ ਹੋਵੇਗੀ, ਜਦਕਿ 4 ਅਕਤੂਬਰ ਨੂੰ ਸਮਾਪਤ ਹੋਵੇਗੀ। ਲੀਗ ’ਚ ਜਲੰਧਰ 1, ਜਲੰਧਰ 2, ਪਠਾਨਕੋਟ, ਦੀਨਾਨਗਰ, ਧਾਰੀਵਾਲ, ਗੁਰਦਾਸਪੁਰ, ਕਠੂਆ ਅਤੇ ਜੰਮੂ ਦੀਆਂ 8 ਟੀਮਾਂ ਹਿੱਸਾ ਲੈਣਗੀਆਂ ਅਤੇ ਮੁਕਾਬਲੇ ਹਰ ਐਤਵਾਰ ਕਰਵਾਏ ਜਾਣਗੇ। ਫਾਈਨਲ ਦੀ ਜੇਤੂ ਟੀਮ ਨੂੰ 2 ਲੱਖ ਰੁਪਏ, ਉਪ ਜੇਤੂ ਨੂੰ 1 ਲੱਖ ਰੁਪਏ ਅਤੇ ਪਲੇਅਰ ਆਫ਼ ਦਿ ਟੂਰਨਾਮੈਂਟ ਤੇ ਮੈਨ ਆਫ਼ ਦਿ ਮੈਚ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਮਹਾਜਨ ਸਭਾ ਜਲੰਧਰ ਦੇ ਪ੍ਰਧਾਨ ਅਜੈ ਮਹਾਜਨ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਪ੍ਰਭਾਵਸ਼ਾਲੀ ਸਾਧਨ ਹਨ। ਸਾਬਕਾ ਪ੍ਰਧਾਨ ਕ੍ਰਿਸ਼ਨ ਲਾਲ ਮਹਾਜਨ ਨੇ ਬਿਪਿਨ ਮਹਾਜਨ ਤੇ ਯੂਥ ਵਿੰਗ ਦੇ ਰਾਸ਼ਟਰੀ ਪ੍ਰਧਾਨ ਅਮਿਤ ਗੁਪਤਾ ਨੇ ਸਭਨਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਲੀਗ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।