ਨਿਰੋਗ ਯੋਗ ਸੰਸਥਾ ਤੇ ਮਹਿਲਾ ਸ਼ਕਤੀ ਸੰਸਥਾ ਵਲੋਂ ਅਧਿਆਪਕ ਦਿਵਸ ਮੌਕੇ ਸਮਾਗਮ
ਸ਼ਾਹਕੋਟ, 5 ਸਤੰਬਰ (ਸੁਖਦੀਪ ਸਿੰਘ)- ਨਿਰੋਗ ਯੋਗ ਸੰਸਥਾ ਅਤੇ ਮਹਿਲਾ ਸ਼ਕਤੀ ਸੰਸਥਾ (ਰਜਿ.) ਸ਼ਾਹਕੋਟ ਵੱਲੋਂ ਠਾਕੁਰਦੁਆਰਾ ਦਿਵਿਆ ਯੋਗ ਆਸ਼ਰਮ, ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਹੇਠ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ।
ਠ
ਠਾਕੁਰਦੁਆਰਾ ਦਿਵਿਆ ਯੋਗ ਆਸ਼ਰਮ, ਸ਼ਾਹਕੋਟ ਵਿਖੇ ਅਧਿਆਪਕ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਅਧਿਆਪਕਾਂ ਦਾ ਸਨਮਾਨ ਕਰਦੇ ਨਿਰੋਗ ਯੋਗ ਸੰਸਥਾ ਤੇ ਮਹਿਲਾ ਸ਼ਕਤੀ ਸੰਸਥਾ ਦੇ ਅਹੁਦੇਦਾਰ। ਤਸਵੀਰ- ਸੁਖਦੀਪ ਸਿੰਘ
06-09-2026
ਸ਼ਾਹਕੋਟ, 5 ਸਤੰਬਰ (ਸੁਖਦੀਪ ਸਿੰਘ)- ਨਿਰੋਗ ਯੋਗ ਸੰਸਥਾ ਅਤੇ ਮਹਿਲਾ ਸ਼ਕਤੀ ਸੰਸਥਾ (ਰਜਿ.) ਸ਼ਾਹਕੋਟ ਵੱਲੋਂ ਠਾਕੁਰਦੁਆਰਾ ਦਿਵਿਆ ਯੋਗ ਆਸ਼ਰਮ, ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਹੇਠ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ‘ਚ ਸੇਵਾ-ਮੁਕਤ ਅਤੇ ਮੌਜੂਦਾ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲੋਹੀਆਂ ਰਾਮੇਸ਼ਵਰ ਚੰਦਰ ਸ਼ਰਮਾ, ਸੇਵਾ-ਮੁਕਤ ਅਧਿਆਪਕ ਕੁਲਜੀਤ ਸਿੰਘ ਪਨੇਸਰ, ਦਲਜੀਤ ਸਿੰਘ ਸਚਦੇਵਾ, ਅਮਰਜੀਤ ਕੌਰ ਸਚਦੇਵਾ, ਪਿਆਰਾ ਲਾਲ, ਮਨਜੀਤ ਕੌਰ, ਜਤਿੰਦਰਪਾਲ ਸਿੰਘ ਬੱਲਾ, ਸੇਵਾ-ਮੁਕਤ ਸੈਂਟਰ ਹੈਡ ਟੀਚਰ ਗੁਰਮੀਤ ਕੌਰ ਧਾਲੀਵਾਲ, ਸੇਵਾ-ਮੁਕਤ ਲੈਕਚਰਾਰ ਮਨਜੀਤ ਸਿੰਘ, ਸੇਵਾ-ਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਕੇਸ਼ ਚੰਦ, ਸੈਂਟਰ ਹੈੱਡ ਟੀਚਰ ਸੁਰਿੰਦਰ ਕੁਮਾਰ ਵਿੱਗ, ਮਾਸਟਰ ਵਿਜੇ ਕੁਮਾਰ ਵਿੰਗ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਭਾਰਤ ਦੇ ਮਹਾਨ ਦਰਸ਼ਨਸ਼ਾਸਤਰੀ, ਸਿੱਖਿਆ ਸ਼ਾਸਤਰੀ ਅਤੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜੀਵਨ, ਸਿੱਖਿਆ ਅਤੇ ਦੇਸ਼ ਲਈ ਉਨ੍ਹਾਂ ਦੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਸਗੋਂ ਉਨ੍ਹਾਂ ਦੇ ਚਰਿੱਤਰ ਨਿਰਮਾਣ, ਸ਼ਖ਼ਸੀਅਤ ਵਿਕਾਸ ਅਤੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਅਧਿਆਪਕ ਦਾ ਸਨਮਾਨ ਕਰਨਾ ਅਸਲ ਵਿੱਚ ਸਿੱਖਿਆ ਅਤੇ ਗਿਆਨ ਦਾ ਸਨਮਾਨ ਕਰਨਾ ਹੈ। ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਅਹਿਮ ਅਤੇ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਵੱਖ-ਵੱਖ ਅਹੁਦਿਆਂ ’ਤੇ ਰਹੇ 60 ਅਧਿਆਪਕਾਂ, ਜਿੰਨ੍ਹਾਂ ਵਿੱਚ ਮਾਸਟਰ ਪਿਆਰਾ ਲਾਲ, ਤਾਰਾ ਅਨੇਜਾ, ਰਕਸ਼ਾ ਚੌਹਾਨ, ਸੰਤੋਸ਼ ਅਰੋੜਾ, ਮਨਜੀਤ ਕੌਰ, ਪ੍ਰਿੰਸੀਪਲ ਮਨਜੀਤ ਸਿੰਘ, ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ (ਨੈਸ਼ਨਲ ਐਵਾਰਡੀ), ਪ੍ਰਿੰਸੀਪਲ ਜਸਬੀਰ ਕੌਰ ਸਚਦੇਵਾ (ਸਟੇਟ ਐਵਾਰਡੀ), ਮਹਿੰਦਰ ਪਾਲ ਸਿੰਘ ਜੱਸਲ, ਵਿਜੇ ਜਿੰਦਲ, ਤਜਿੰਦਰ ਪਾਲ ਸਿੰਘ ਜੱਸਲ, ਆਸ਼ਾ ਜੋਸਨ, ਊਸ਼ਾ ਰਾਣੀ ਵਿੱਗ, ਗੁਲਸ਼ਨ ਲਾਲ ਵਿੱਗ, ਰਕੇਸ਼ ਚੰਦ, ਦਲਜੀਤ ਸਿੰਘ ਸਚਦੇਵਾ, ਅਮਰਜੀਤ ਕੌਰ ਸਚਦੇਵਾ, ਲਖਬੀਰ ਸਿੰਘ ਝੀਤਾ, ਗੁਰਮੇਜ ਲਾਲ ਹੀਰ, ਜਸਵੀਰ ਸਿੰਘ ਵਿਰਦੀ, ਬਲਵਿੰਦਰ ਕੌਰ ਵਿਰਦੀ, ਰਕੇਸ਼ ਕੁਮਾਰੀ ਹੀਰ, ਸੱਤਿਆ ਦੇਵੀ, ਕੁਲਜੀਤ ਸਿੰਘ ਪਨੇਸਰ, ਸਰਬਜੀਤ ਕੌਰ ਪਨੇਸਰ, ਉਮੇਸ਼ ਕੁਮਾਰੀ, ਰਾਜੇਸ਼ ਪਰਾਸ਼ਰ, ਆਸ਼ੂ, ਜਤਿੰਦਰ ਪਾਲ ਸਿੰਘ ਬੱਲਾ, ਵਰਿੰਦਰ ਕੁਮਾਰ, ਸੁਰਜੀਤ ਸਿੰਘ ਵਿਰਦੀ, ਜੈ ਪ੍ਰਕਾਸ਼, ਪ੍ਰਿਥੀਪਾਲ ਸਿੰਘ, ਅਵਤਾਰ ਸਿੰਘ ਸਚਦੇਵਾ, ਸਤਵਿੰਦਰ ਸਿੰਘ, ਗੁਰਮੀਤ ਕੌਰ ਧਾਲੀਵਾਲ, ਸ਼ਸ਼ੀ ਕਾਂਤਾ, ਜੋਗਿੰਦਰ ਕੌਰ, ਸੁਰਜੀਤ ਸਿੰਘ, ਗੁਰਮੀਤ ਸਿੰਘ ਕੋਟਲੀ, ਤਜਿੰਦਰ ਕੌਰ, ਗੁਰਮੀਤ ਸਿੰਘ, ਧਨਪਤ ਰਾਏ ਨਾਹਰ, ਜਰਨੈਲ ਸਿੰਘ, ਅਮਰਜੀਤ ਕੌਰ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਤਜਿੰਦਰ ਪਾਲ ਕੌਰ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਗਿਆਨੀ ਹਰਭਜਨ ਸਿੰਘ, ਇੰਦਰਜੀਤ ਕੌਰ, ਸਤਪਾਲ ਕੌਰ, ਉਰਮੀਲਾ ਕਪੂਰ ਮਲਹੋਤਰਾ, ਸਤਪਾਲ ਆਦਿ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਅਧਿਆਪਕਾਂ ਦੀ ਹੌਸਲਾ-ਅਫਜ਼ਾਈ ਕਰਨ ਦੇ ਨਾਲ-ਨਾਲ ਸਮਾਜ ਵਿੱਚ ਅਧਿਆਪਕ ਦੇ ਸਨਮਾਨ ਨੂੰ ਹੋਰ ਮਜ਼ਬੂਤ ਕਰਦੇ ਹਨ। ਅੰਤ ਵਿੱਚ ਪ੍ਰਧਾਨ ਦੀਪਕ ਸ਼ਰਮਾ ਨੇ ਸਾਰਿਆਂ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸਮਾਗਮ ਦੌਰਾਨ ਜਤਿੰਦਰਪਾਲ ਸਿੰਘ ਬੱਲਾ ਨੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ। ਸਮਾਪਤੀ ‘ਤੇ ਸਾਰਿਆਂ ਨੂੰ ਰਿਫਰੈਸ਼ਮੈਂਟ ਵੰਡੀ ਗਈ। ਇਸ ਮੌਕੇ ਮਹਿਲਾ ਸ਼ਕਤੀ ਸੰਸਥਾ ਦੀ ਕਾਰਜਕਾਰੀ ਪ੍ਰਧਾਨ ਸੁਰਿੰਦਰ ਕੌਰ ਝੀਤਾ, ਸੈਕਟਰੀ ਸ਼ਮਿੰਦਰ ਕੌਰ, ਭੁਪਿੰਦਰਜੀਤ, ਅਮਿਤ ਮਲਹੋਤਰਾ, ਜਸਵਿੰਦਰ ਸਿੰਘ, ਪ੍ਰਦੀਪ ਭਟਾਰਾ, ਬਲਜਿੰਦਰ ਸਿੰਘ ਖਿੰਡਾ, ਨਵਦੀਪ ਸਿੰਘ ਸਚਦੇਵਾ, ਆਜ਼ਾਦ ਸਿੰਘ ਸਚਦੇਵਾ, ਪੂਨਮ ਵਿੱਗ, ਆਸ਼ੂ ਗੁਪਤਾ, ਨਵਰਾਜ ਸਿੰਘ, ਅਮਨ ਅਰੋੜਾ, ਅਨਿਲ ਗੋਇਲ, ਅਭਿਸ਼ੇਕ ਸ਼ਰਮਾ ਆਦਿ ਹਾਜ਼ਰ ਸਨ।