ਕਰਤਾਰਪੁਰ ਦੇ ਮੰਦਰਾਂ ’ਚ ਸੰਗਤਾਂ ਬੜੀ ਧੂਮਧਾਮ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
ਕਰਤਾਰਪੁਰ, 5 ਸਤੰਬਰ (ਜਨਕ ਰਾਜ ਗਿੱਲ)-ਕਰਤਾਰਪੁਰ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਸ਼ਰਧਾਲੂਆਂ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਪਾਵਨ ਮੌਕੇ ’ਤੇ ਸੰਗਤਾਂ ਅਤੇ ਮੰਦਰ ਕਮੇਟੀਆਂ ਵਲੋਂ ਭਗਵਾਨ ਵਾਲਮੀਕਿ, ਸ਼੍ਰੀ ਰਘੁਨਾਥ,ਰਾਮਾ ਕ੍ਰਿਸ਼ਨ,ਪ੍ਰਾਚੀਨ ਸੂਰੀਆ,ਚੋਡੀਆ,ਮਾਤਾ ਸ਼ੀਤਲਾ, ਮਾਤਾ ਵੈਸ਼ਨੋ ਦੇਵੀ,ਸ਼ਿਵ ਮੰਦਰ ਬਜ਼ਾਰ ਪਾਂਡੇਆ, ਗਊਸ਼ਾਲਾ, ਪ੍ਰਾਚੀਨ ਹਨੂੰਮਾਨ, ਕੇਸਰਾ, ਪ੍ਰਾਚੀਨ ਮਾਤਾ ਚਿੰਤਪੁਰਨੀ ਮੰਦਰਾਂ ਨੂੰ ਸੁੰਦਰ ਫੁੱਲਾਂ ਦੀ ਮਹਿਕ ਦੇ ਨਾਲ-ਨਾਲ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਅਤੇ ਪ੍ਰਭੂ ਨਾਮ ਦੀ ਮਹਿਮਾਂ ਦਾ ਗੁਣਗਾਨ ਕੀਤਾ ।
ਕਰਤਾਰਪੁਰ, 5 ਸਤੰਬਰ (ਜਨਕ ਰਾਜ ਗਿੱਲ)-ਕਰਤਾਰਪੁਰ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਸ਼ਰਧਾਲੂਆਂ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਪਾਵਨ ਮੌਕੇ ’ਤੇ ਸੰਗਤਾਂ ਅਤੇ ਮੰਦਰ ਕਮੇਟੀਆਂ ਵਲੋਂ ਭਗਵਾਨ ਵਾਲਮੀਕਿ, ਸ਼੍ਰੀ ਰਘੁਨਾਥ,ਰਾਮਾ ਕ੍ਰਿਸ਼ਨ,ਪ੍ਰਾਚੀਨ ਸੂਰੀਆ,ਚੋਡੀਆ,ਮਾਤਾ ਸ਼ੀਤਲਾ, ਮਾਤਾ ਵੈਸ਼ਨੋ ਦੇਵੀ,ਸ਼ਿਵ ਮੰਦਰ ਬਜ਼ਾਰ ਪਾਂਡੇਆ, ਗਊਸ਼ਾਲਾ, ਪ੍ਰਾਚੀਨ ਹਨੂੰਮਾਨ, ਕੇਸਰਾ, ਪ੍ਰਾਚੀਨ ਮਾਤਾ ਚਿੰਤਪੁਰਨੀ ਮੰਦਰਾਂ ਨੂੰ ਸੁੰਦਰ ਫੁੱਲਾਂ ਦੀ ਮਹਿਕ ਦੇ ਨਾਲ-ਨਾਲ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਅਤੇ ਪ੍ਰਭੂ ਨਾਮ ਦੀ ਮਹਿਮਾਂ ਦਾ ਗੁਣਗਾਨ ਕੀਤਾ । ਇਸ ਵਿਸ਼ੇਸ਼ ਮੌਕੇ ਤੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਦੇ ਪਤਵੰਤਿਆਂ ਅਤੇ ਸਹਿਯੋਗੀ ਸੱਜਣਾਂ ਨੂੰ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਸਿਰੋਪਾਓ ਅਤੇ ਚੁਨਰੀ ਭੇਟ ਕਰਦੇ ਹੋਏ ਜਨਮ ਅਸ਼ਟਮੀ ਦੇ ਮਹਾਨ ਉਤਸਵ ਦੀ ਵਧਾਈ ਦਿੱਤੀ। ਇਸ ਵਿਸ਼ੇਸ਼ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਆਪਣੀ ਧਰਮ ਪਤਨੀ ਬੀਬੀ ਹਰਪ੍ਰੀਤ ਕੌਰ, ਸਾਬਕਾ ਵਿਧਾਇਕ ਚੌਧਰੀ ਸੁਰੇਂਦਰ ਸਿੰਘ, ਕਾਂਗਰਸ ਹਲਕਾ ਇੰਚਾਰਜ ਰਾਜਿੰਦਰ ਸਿੰਘ ਕਾਂਗਰਸੀ ਵਰਕਰਾਂ ਨਾਲ ਨਤਮਸਤਕ ਹੋਏ ਅਤੇ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਨਰੇਸ਼ ਗੋਰਾ ਪ੍ਰਧਾਨ ਕਾਂਗਰਸ ਸੇਵਾ ਦਲ ਚੇਅਰਮੈਨ, ਨਗਰ ਕੌਂਸਲ ਪ੍ਰਧਾਨ ਵਰੁਣ ਬਾਬਾ, ਸ਼੍ਰੀ ਕ੍ਰਿਸ਼ਨ ਵਾਸਿਲ, ਰਾਮਜੀ ਦਾਸ ਆਨੰਦ, ਨਰਿੰਦਰ ਆਨੰਦ, ਪ੍ਰਧਾਨ ਪ੍ਰਮੋਦ ਕੁਮਾਰ ਧੀਮਾਨ, ਪੰਡਿਤ ਰਾਜ ਕੁਮਾਰ ਕੌਸ਼ਲ, ਨੀਰਜ ਸੂਰੀ, ਦੀਪਕ ਵਰਮਾ, ਸੰਜੀਵ ਸ਼ਰਮਾ, ਸ਼ਿਆਮ ਸ਼ਰਮਾ, ਦੀਪਕ ਦੀਪਾ, ਬਲਰਾਮ ਗੁਪਤਾ, ਕੌਂਸਲਰ ਡਿੰਪਲ ਕਪੂਰ ਆਦਿ ਹਾਜ਼ਰੀ ਭਰੀ।