26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਡਾ. ਚੱਬੇਵਾਲ ਵਲੋਂ ਫਗਵਾੜਾ ’ਚ ਘਰ-ਘਰ ਸੰਪਰਕ

ਫਗਵਾੜਾ , 25 ਸਤੰਬਰ ( ਚਾਨਾ )- ਮੈਂਬਰ ਪਾਰਲੀਮੈਂਟ ਡਾ . ਰਾਜ ਕੁਮਾਰ ਚੱਬੇਵਾਲ ਨੇ ‘ ਮਾਨ ਦੇ ਮੁਨਾਫ਼ੇ ’ ਮੁਹਿੰਮ ਤਹਿਤ ਫਗਵਾੜਾ ‘ ਚ ਡੋਰ - ਟੂ - ਡੋਰ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ | ਉਨ੍ਹਾਂ ਵੱਖ - ਵੱਖ ਵਾਰਡਾਂ ‘ ਚ ਘਰ - ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸੁਝਾਅ ਸੁਣੇ | ਇਹ ਮੁਹਿੰਮ ਪੰਜਾਬ ਸਰਕਾਰ ਦੇ ਸਾਢੇ ਚਾਰ ਸਾਲ ਦੇ ਕੰਮਾਂ ਤੇ ਲੋਕ ਭਲਾਈ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਚਲਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਹਤ , ਸਿੱਖਿਆ , ਬਿਜਲੀ , ਸੜਕਾਂ , ਖੇਡਾਂ , ਖੇਤੀਬਾੜੀ , ਸਿੰਚਾਈ ਤੇ ਰੋਜ਼ਗਾਰ ਸਮੇਤ ਵੱਖ - ਵੱਖ ਖੇਤਰਾਂ ‘ ਚ ਕੰਮ ਕੀਤੇ ਗਏ ਹਨ | ਉਨ੍ਹਾਂ ਦਾਅਵਾ ਕੀਤਾ ਕਿ ਮੁਫ਼ਤ ਬਿਜਲੀ , ਸਿਹਤ ਸੇਵਾਵਾਂ , ਸਿੱਖਿਆ ਅਤੇ ‘ ਮਾਵਾਂ - ਧੀਆਂ ਸਤਿਕਾਰ ਯੋਜਨਾ ’ ਸਮੇਤ ਵੱਖ - ਵੱਖ ਯੋਜਨਾਵਾਂ ਰਾਹੀਂ ਇੱਕ ਪਰਿਵਾਰ ਨੂੰ ਸਾਲਾਨਾ ਕਰੀਬ 1.

Ad Position 21
No active advertisement
ਅਜੀਤ ਡੈਸਕ 26-09-2026
ਫਗਵਾੜਾ , 25 ਸਤੰਬਰ ( ਚਾਨਾ )- ਮੈਂਬਰ ਪਾਰਲੀਮੈਂਟ ਡਾ . ਰਾਜ ਕੁਮਾਰ ਚੱਬੇਵਾਲ ਨੇ ‘ ਮਾਨ ਦੇ ਮੁਨਾਫ਼ੇ ’ ਮੁਹਿੰਮ ਤਹਿਤ ਫਗਵਾੜਾ ‘ ਚ ਡੋਰ - ਟੂ - ਡੋਰ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ | ਉਨ੍ਹਾਂ ਵੱਖ - ਵੱਖ ਵਾਰਡਾਂ ‘ ਚ ਘਰ - ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸੁਝਾਅ ਸੁਣੇ | ਇਹ ਮੁਹਿੰਮ ਪੰਜਾਬ ਸਰਕਾਰ ਦੇ ਸਾਢੇ ਚਾਰ ਸਾਲ ਦੇ ਕੰਮਾਂ ਤੇ ਲੋਕ ਭਲਾਈ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਚਲਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਹਤ , ਸਿੱਖਿਆ , ਬਿਜਲੀ , ਸੜਕਾਂ , ਖੇਡਾਂ , ਖੇਤੀਬਾੜੀ , ਸਿੰਚਾਈ ਤੇ ਰੋਜ਼ਗਾਰ ਸਮੇਤ ਵੱਖ - ਵੱਖ ਖੇਤਰਾਂ ‘ ਚ ਕੰਮ ਕੀਤੇ ਗਏ ਹਨ | ਉਨ੍ਹਾਂ ਦਾਅਵਾ ਕੀਤਾ ਕਿ ਮੁਫ਼ਤ ਬਿਜਲੀ , ਸਿਹਤ ਸੇਵਾਵਾਂ , ਸਿੱਖਿਆ ਅਤੇ ‘ ਮਾਵਾਂ - ਧੀਆਂ ਸਤਿਕਾਰ ਯੋਜਨਾ ’ ਸਮੇਤ ਵੱਖ - ਵੱਖ ਯੋਜਨਾਵਾਂ ਰਾਹੀਂ ਇੱਕ ਪਰਿਵਾਰ ਨੂੰ ਸਾਲਾਨਾ ਕਰੀਬ 1.82 ਲੱਖ ਰੁਪਏ ਦੇ ਲਾਭ ਮਿਲ ਰਹੇ ਹਨ | ਉਨ੍ਹਾਂ ਮੁਤਾਬਿਕ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ , ਔਰਤਾਂ ਲਈ ਮੁਫ਼ਤ ਬੱਸ ਸਫ਼ਰ , ਆਮ ਆਦਮੀ ਕਲੀਨਿਕਾਂ , ਮੁੱਖ ਮੰਤਰੀ ਸਿਹਤ ਬੀਮਾ ਯੋਜਨਾ , ਸਕੂਲ ਆਫ਼ ਐਮੀਨੈਂਸ ਅਤੇ ਖੇਡ ਮੈਦਾਨਾਂ ਸਮੇਤ ਕਈ ਸਹੂਲਤਾਂ ਦਾ ਵਿਸਥਾਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੀ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੁਹਿੰਮ ਦਾ ਉਦੇਸ਼ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਸਿੱਧੇ ਤੌਰ ‘ ਤੇ ਸੁਣਨਾ ਵੀ ਹੈ |
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪਾਵਰ ਲਿਫ਼ਟਿੰਗ ਮੁਕਾਬਲੇ ਗੁਰਾਇਆ ਜਿੰਮ ਨਡਾਲਾ ਵਿਖੇ 30 ਨੂੰ-ਗੁਰਾਇਆ ਅਗਲੀ ਖ਼ਬਰ ਸੜਕਾਂ ਉੱਪਰ ਆਟੋ ਚਾਲਕ ਅਤੇ ਜੁਗਾੜੂ ਰੇੜ੍ਹੀਆਂ ਦੇ ਰਹੇ ਹਾਦਸਿਆਂ ਨੂੰ ਸੱਦਾ ਰੋਕ ਲੱਗਣ ਦੇ ਬਾਵਜੂਦ ਪੁਲਿਸ ਨਹੀਂ ਵਰਤਦੀ...
Ad Position 24