ਹੈੱਡਬਾਲ ਮੁਕਾਬਲਿਆਂ ’ਚ ਜੇ.ਡੀ ਸੈਂਟਰਲ ਸਕੂਲ ਦੇ ਵਿਦਿਆਰਥੀਆ ਨੇ ਜ਼ਿਲ੍ਹਾ ਪੱਧਰ ’ਤੇ ਕੀਤੀ ਜਿੱਤ ਹਾਸਿਲ
ਮਹਿਤਪੁਰ, 25 ਸਤੰਬਰ (ਪ. ਪ.)
ਮਹਿਤਪੁਰ, 25 ਸਤੰਬਰ (ਪ.ਪ.)-ਜੇ.ਡੀ ਸੈਂਟਰਲ ਸਕੂਲ ਆਦਰਾਮਾਨ ਦੇ ਹੋਣਹਾਰ ਵਿਦਿਆਰਥੀਆਂ ਨੇ ਜਲੰਧਰ ਵਿਖੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ ਅਤੇ ਜੇ.ਡੀ ਸਕੂਲ ਅੰਗਾਕੀੜੀ ਦੀ ਹੈਂਡਬਾਲ ਟੀਮ ’ਚੋਂ ਚੁਣੇ ਗਏ ਤਿੰਨ ਵਿਦਿਆਰਥੀ ਬ੍ਰਹਮਜੋਤ ਸਿੰਘ,ਦਿਲਸ਼ਾਨ ਚੌਹਾਨ ਅਤੇ ਬਰਾਇਡਨ ਚੌਹਾਨ ਨੂੰ ਤਰਨ ਤਾਰਨ ਵਿਖੇ ਚੱਲ ਰਹੀਆਂ ਸਟੇਟ ਪੱਧਰੀ ਖੇਡਾਂ ਵਿੱਚ ਖੇਡਣ ਦਾ ਮੌਕਾ ਮਿਲਿਆ । ਰਵੀ ਪਾਲ ਸਿੰਘ ਦੇ ਪਾਏ ਹੋਏ ਪੂਰਨਿਆਂ ’ਤੇ ਚੱਲਦੇ ਸਰਦਾਰ ਸਿਮਰਜੀਤ ਸਿੰਘ ਮੋਮੀ ਅਤੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਦੀ ਅਗਵਾਈ ਹੇਠ ਸਾਰਾ ਅਭਿਆਸ ਕੀਤਾ ਗਿਆ। ਅੰਡਰ-14 ਵਿਚ ਹੈਂਡ ਬਾਲ ਟੀਮ (ਲੜਕਿਆਂ) ਜਿਨ੍ਹਾਂ ’ਚ ਚੁਣੇ ਹੋਏ ਵਿਦਿਆਰਥੀਆਂ ਵਲੋਂ ਤਰਨ ਤਾਰਨ ਵਿਖੇ ਚੱਲ ਰਹੀਆਂ ਸਟੇਟ ਪੱਧਰੀ ਖੇਡਾਂ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ । ਅਹਿਮ ਸਮੇਂ ਉੱਪਰ ਪਹੁੰਚੇ ਪਤਵੰਤਿਆਂ ਨੇ ਬੱਚਿਆਂ ਦੀ ਬਹੁਤ ਹੀ ਸ਼ਲਾਘਾ ਕੀਤੀ । ਇਹ ਸਭ ਬੱਚਿਆਂ ਦੀ ਹੀ ਹਲਾਸ਼ੇਰੀ ਸੀ,ਜਿਨ੍ਹਾਂ ਨੇ ਆਪਣੇ ਬਲਬੂਤੇ ਉੱਪਰ ਜਿੱਤ ਹਾਸਿਲ ਕੀਤੀ ।ਇਸ ਮੌਕੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਅਤੇ ਸਮੂਹ ਸਟਾਫ ਮੈਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਬੱਚਿਆਂ ਦੀ ਇਸ ਜਿੱਤ ਨੇ ਸਕੂਲ ਅਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ ।