ਕੁਮਰਾ ਪਰਿਵਾਰ ਨੇ ਕੜੀ-ਚਾਵਲ ਤੇ ਚਾਹ-ਪਕੌੜਿਆਂ ਦਾ ਲੰਗਰ ਲਗਾਇਆ
ਸ਼ਾਹਕੋਟ, 25 ਸਤੰਬਰ (ਸੁਖਦੀਪ ਸਿੰਘ)- ਉੱਘੇ ਸਮਾਜ ਸੇਵਕ ਟਿੰਪੀ ਕੁਮਰਾ, ਉਨ੍ਹਾਂ ਦੀ ਪਤਨੀ ਸਵੀਨਾ ਕੁਮਰਾ ਐਮ. ਸੀ.
ਸ਼ਾਹਕੋਟ, 25 ਸਤੰਬਰ (ਸੁਖਦੀਪ ਸਿੰਘ)- ਉੱਘੇ ਸਮਾਜ ਸੇਵਕ ਟਿੰਪੀ ਕੁਮਰਾ, ਉਨ੍ਹਾਂ ਦੀ ਪਤਨੀ ਸਵੀਨਾ ਕੁਮਰਾ ਐਮ.ਸੀ. ਦੇ ਪਰਿਵਾਰ ਵੱਲੋਂ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ, ਸ਼ਾਹਕੋਟ ਦੇ ਬਾਹਰ ਕੜੀ-ਚਾਵਲ ਅਤੇ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੇਵਾਦਾਰਾਂ ਵੱਲੋਂ ਸ਼ਰਧਾ-ਭਾਵਨਾ ਨਾਲ ਸਾਰਿਆਂ ਨੂੰ ਲੰਗਰ ਛਕਾਇਆ ਗਿਆ। ਟਿੰਪੀ ਕੁਮਰਾ ਤੇ ਸਵੀਨਾ ਕੁਮਰਾ ਨੇ ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਪੁੱਤਰ ਭਰਤ ਕੁਮਰਾ ਦੇ ਜਨਮ ਦਿਨ ਦੀ ਖੁਸ਼ੀ ਵੀ ਸਾਰਿਆਂ ਨਾਲ ਸਾਂਝੀ ਕੀਤੀ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਾਬਕਾ ਐਮ.ਸੀ. ਪਵਨ ਅਗਰਵਾਲ, ਐਮ.ਸੀ. ਪਰਮਜੀਤ ਕੌਰ ਬਜਾਜ, ਐਮ.ਸੀ. ਕਰੁਣਾ ਜਿੰਦਲ, ਐਮ.ਸੀ. ਵੰਦਨਾ ਮਿੱਤਲ, ਐਮ.ਸੀ. ਰੁਚੀ ਅਗਰਵਾਲ, ਪਵਨ ਜੁਨੇਜਾ, ਫਾਰਮੇਸੀ ਅਫ਼ਸਰ ਤਰਨਦੀਪ ਸਿੰਘ ਰੂਬੀ, ਸ਼ੈਂਟੀ ਚਾਵਲਾ, ਮੱਦੀ ਡਾਬਰ, ਬਬਲੂ ਰਿਹਾਨ, ਸ਼ਿਵ ਮਲਹੋਤਰਾ, ਯਸ਼ਪਾਲ ਗੁਪਤਾ, ਕਰਨ ਅਰੋੜਾ, ਅੰਕਿਤ ਪਰਾਸ਼ਰ, ਇਕਬਾਲ ਵਾਲੀਆ, ਮਹਿਲਾ ਮੰਡਲ ਚੇਅਰਪਰਸਨ ਅਮਰਜੀਤ ਕੌਰ ਸਚਦੇਵਾ, ਪ੍ਰਧਾਨ ਸੁਖਜੀਤ ਕੌਰ, ਬੰਟੀ ਕੁਮਰਾ, ਦਲਜੀਤ ਕੁਮਰਾ ਪਟਵਾਰੀ, ਭੁਪਿੰਦਰ ਕੁਮਰਾ, ਭਰਤ ਕੁਮਰਾ, ਪ੍ਰਦੀਪ ਕੁਮਾਰ, ਜੋਤੀ, ਆਕਾਸ਼ ਆਦਿ ਹਾਜ਼ਰ ਸਨ।