28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

15ਵਾਂ ਮਹਾਨ ਕੀਰਤਨ ਦਰਬਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਗਤਾਂ ਦੀ ਗੁਰਬਾਣੀ ਨੂੰ ਸਮਰਪਿਤ ਹੋਵੇਗਾ-ਰਾਣਾ

ਚੁਗਿੱਟੀ/ਜੰਡੂਸਿੰਘਾ, 27 ਸਤੰਬਰ (ਨਰਿੰਦਰ ਲਾਗੂ)-ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਲੰਮਾ ਪਿੰਡ ਵੱਲੋਂ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਨਾਲ ਇੱਕ ਅਹਿਮ ਬੈਠਕ ਮੁਹੱਲਾ ਨਿਊ ਵਿਨੈ ਨਗਰ ਵਿਖੇ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 15 ਭਗਤਾਂ ਦੀ ਪਵਿੱਤਰ ਗੁਰਬਾਣੀ ਨੂੰ ਸਮਰਪਿਤ 15 ਵਾਂ ਮਹਾਨ ਕੀਰਤਨ ਦਰਬਾਰ ਹਰ ਸਾਲ ਦੀ ਤਰ੍ਹਾਂ ਲੰਮਾ ਪਿੰਡ ਚੌਂਕ ਜੰਡੂ ਸਿੰਘਾ ਰੋਡ ‘ਤੇ ਹਰਦੀਪ ਨਗਰ ਨੇੜੇ ਕਰਵਾਉਣ ਸਬੰਧੀ ਵਿਚਾਰ ਸਾਂਝੇ ਕੀਤੇ ਗਏ 15 ਅਤੇ 16 ਨਵੰਬਰ ਨੂੰ ਦੋ ਦਿਨਾਂ ਦੇ ਗੁਰਮਤਿ ਸਮਾਗਮ ਕੀਤੇ ਜਾਣਗੇ।

Ad Position 21
No active advertisement
ਅਜੀਤ ਡੈਸਕ 28-09-2026
ਚੁਗਿੱਟੀ/ਜੰਡੂਸਿੰਘਾ, 27 ਸਤੰਬਰ (ਨਰਿੰਦਰ ਲਾਗੂ)-ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਲੰਮਾ ਪਿੰਡ ਵੱਲੋਂ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਨਾਲ ਇੱਕ ਅਹਿਮ ਬੈਠਕ ਮੁਹੱਲਾ ਨਿਊ ਵਿਨੈ ਨਗਰ ਵਿਖੇ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 15 ਭਗਤਾਂ ਦੀ ਪਵਿੱਤਰ ਗੁਰਬਾਣੀ ਨੂੰ ਸਮਰਪਿਤ 15 ਵਾਂ ਮਹਾਨ ਕੀਰਤਨ ਦਰਬਾਰ ਹਰ ਸਾਲ ਦੀ ਤਰ੍ਹਾਂ ਲੰਮਾ ਪਿੰਡ ਚੌਂਕ ਜੰਡੂ ਸਿੰਘਾ ਰੋਡ ‘ਤੇ ਹਰਦੀਪ ਨਗਰ ਨੇੜੇ ਕਰਵਾਉਣ ਸਬੰਧੀ ਵਿਚਾਰ ਸਾਂਝੇ ਕੀਤੇ ਗਏ 15 ਅਤੇ 16 ਨਵੰਬਰ ਨੂੰ ਦੋ ਦਿਨਾਂ ਦੇ ਗੁਰਮਤਿ ਸਮਾਗਮ ਕੀਤੇ ਜਾਣਗੇ। ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਅਤੇ ਭਾਈ ਸੁਖਦੇਵ ਸਿੰਘ ਡੱਲਾ ਸਮੇਤ ਕੀਰਤਨੀ ਜਥੇ ਭਾਈ ਜਗਰੂਪ ਸਿੰਘ , ਭਾਈ ਜਰਨੈਲ ਸਿੰਘ ਕਹਾੜਕਾ ,ਭਾਈ ਸ਼ੁਭਦੀਪ ਸਿੰਘ (ਤਿੰਨੋ ਜਥੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਭਾਈ ਮਨਜਿੰਦਰ ਸਿੰਘ ਰਾਏਪੁਰ ਰਸੂਲਪੁਰ ਵਾਲੇ ,ਜੰਗੋਲੀ ਵਾਲਾ ਕਵੀਸ਼ਰੀ ਜਥਾ ਭਾਈ ਅਵਤਾਰ ਸਿੰਘ ਅਨੰਦਪੁਰ ਸਾਹਿਬ, ਭਾਈ ਸੁਨਵੀਰ ਸਿੰਘ , ਇਸ਼ਮੀਤ ਕੌਰ ਅਕਾਲ ਅਕੈਡਮੀ ਤੱਲਣ ,ਅਜਮੇਰ ਸਿੰਘ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰਨਗੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ, ਸੰਤ ਬਾਬਾ ਨਿਰਮਲ ਦਾਸ ਜੋੜੇ ਵਾਲੇ, ਜਥੇਦਾਰ ਕੁਲਵੰਤ ਸਿੰਘ ਮੰਨਣ, ਬੀਬਾ ਸੁਖਵਿੰਦਰ ਕੌਰ ਡੇਰਾ ਬਸ਼ੀਰਪੁਰਾ ਉਚੇਚੇ ਤੌਰ ‘ਤੇ ਸੰਗਤਾਂ ਵਿੱਚ ਹਾਜ਼ਰੀਆਂ ਭਰਨਗੇ । ਇਸ ਕਾਰਜ ਦੇ ਪ੍ਰਬੰਧਾਂ ਲਈ ਸੁਸਾਇਟੀ ਦੇ ਮੈਂਬਰਾਂ ਵੱਲੋਂ ਤਿਆਰੀਆਂ ਅਰੰਭੀਆਂ ਜਾ ਚੁੱਕੀਆਂ ਹਨ ।ਇਸ ਮੌਕੇ ਗੁਰਦੁਆਰਾ ਦੇ ਪ੍ਰਧਾਨ ਕਰਨੈਲ ਸਿੰਘ ਰੇਰੂ ,ਗੁਰਮੇਲ ਸਿੰਘ , ਜਗਜੀਤ ਸਿੰਘ ਖਾਲਸਾ ,ਦਲਜੀਤ ਸਿੰਘ , ਸਰਿੰਦਰ ਸਿੰਘ ਰਾਜ , ਸਤਿੰਦਰ ਸਿੰਘ ਪੀਤਾ, ਭਜਨ ਲਾਲ ਚੋਪੜਾ, ਪਲਵਿੰਦਰ ਸਿੰਘ ਭਾਟੀਆ ,ਅਜੀਤ ਸਿੰਘ ਸੈਣੀ ,ਸਤਪਾਲ ਸਿੰਘ ਨੀਲਾ ਮਹਿਲ, ਫੁੰਮਣ ਸਿੰਘ ,ਬਹਾਦਰ ਸਿੰਘ ,ਅਮਰੀਕ ਸਿੰਘ ਕੇਪੀ ,ਤਰਲੋਚਨ ਸਿੰਘ, ਦਮਨਦੀਪ ਸਿੰਘ ਉਬਰਾਏ ,ਜਸਕਰਨ ਸਿੰਘ ਬੱਲ, ਅਮਨਦੀਪ ਸਿੰਘ ,ਨਿਹੰਗ ਸਿੰਘ, ਕਰਮਜੀਤ ਸਿੰਘ ਬਿੱਲਾ ,ਸੁਰਜੀਤ ਸਿੰਘ ਬਰਨਾਲਾ, ਸੁਰਿੰਦਰ ਪਾਲ ਪਪਾ, ਬਹਾਦਰ ਸਿੰਘ ,ਮਹਿੰਦਰ ਸਿੰਘ ਜੰਬਾ, ਰਾਜ ਕੁਮਾਰ ਜਸਵਾਲ, ਜਤਿੰਦਰ ਸਿੰਘ ਰਿੰਕਾ, ਸਨੀ, ਬਲਵੀਰ ਸਿੰਘ ਬਸਰਾ ,ਲਾਲ ਚੰਦ, ਰਣਵੀਰ ਸਿੰਘ ਬੱਲ ,ਗੁਰਸ਼ਰਨ ਸਿੰਘ ਮੱਕੜ ,ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ, ਪਰਵਿੰਦਰ ਸਿੰਘ ਬਬਲੂ, ਸਤਿਨਾਮ ਸਿੰਘ ਵਿੱਕੀ ,ਰਾਜਵੀਰ ਸਿੰਘ ਖਾਲਸਾ, ਤ੍ਰਿਪਤ ਜੋਤ ਸਿੰਘ ਜੋਧਾ ਸਮੇਤ ਬਹੁਤ ਸਾਰੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੂਰਮਹਿਲ ਇਲਾਕੇ ’ਚ ਅੱਜ ਤੋਂ 1 ਅਕਤੂਬਰ ਤੱਕ ਬਿਜਲੀ ਦੀ ਸਪਲਾਈ ਰਹੇਗੀ ਪ੍ਰਭਾਵਿਤ ਅਗਲੀ ਖ਼ਬਰ ਜਬਰ ਜਨਾਹ ਸੰਬੰਧੀ ਅਫ਼ਵਾਹ ਨੂੰ ਲੈ ਕੇ ਵਿਦਿਆਰਥੀਆਂ ਵਲੋਂ ਲਵਲੀ ਯੂਨੀਵਰਸਿਟੀ ਦੀ ਜ਼ਬਰਦਸਤ ਭੰਨਤੋੜ ਤੇ ਸਾੜਫੂਕ ਪੁਲਿਸ ’...
Ad Position 24