ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 24 ਅਕਤੂਬਰ ਨੂੰ
ਜਲੰਧਰ, 27 ਸਤੰਬਰ (ਸ਼ਿਵ)- ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਸਿਟੀ ਵਾਲਮੀਕਿ ਸਭਾ (ਰਜਿ.) ਜਲੰਧਰ ਵਲੋਂ 24 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ।
ਜਲੰਧਰ, 27 ਸਤੰਬਰ (ਸ਼ਿਵ)- ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਸਿਟੀ ਵਾਲਮੀਕਿ ਸਭਾ (ਰਜਿ.) ਜਲੰਧਰ ਵਲੋਂ 24 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਸਬੰਧੀ ਸਭਾ ਦੀ ਪਹਿਲੀ ਮੀਟਿੰਗ ਭਗਵਾਨ ਵਾਲਮੀਕਿ ਮੰਦਰ, 40 ਕੁਆਰਟਰ ਵਿਖੇ ਚੇਅਰਮੈਨ ਰਾਜ ਕੁਮਾਰ ਰਾਜੂ ਦੀ ਅਗਵਾਈ ਹੇਠ ਹੋਈ। ਸਭਾ ਦੇ ਪ੍ਰਧਾਨ ਰਾਜੇਸ਼ ਭੱਟੀ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੁਪਹਿਰ 2 ਵਜੇ ਸ਼੍ਰੀ ਰਾਮ ਚੌਕ, ਕੰਪਨੀ ਬਾਗ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਪ੍ਰਾਚੀਨ ਮੰਦਰ ਅਲੀ ਮੁਹੱਲਾ ਵਿਖੇ ਪਹੁੰਚੇਗੀ। ਯਾਤਰਾ ਵਿਚ ਧਾਰਮਿਕ ਝਾਕੀਆਂ ਅਤੇ ਵੱਡੀ ਗਿਣਤੀ ਵਿਚ ਸੰਗਤ ਸ਼ਾਮਲ ਹੋਵੇਗੀ। ਸਭਾ ਦੇ ਚੀਫ਼ ਪੈਟਰਨ ਚੰਦਨ ਗਰੇਵਾਲ ਨੇ ਮੀਟਿੰਗ ਵਿਚ ਪਹੁੰਚੇ ਮੈਂਬਰਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਪੁਰਬ 26 ਅਕਤੂਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸਭਾ ਵੱਲੋਂ ਸੰਗਤ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਡਾ. ਜਸਲੀਨ ਸੇਠੀ, ਸਤਨਾਮ ਸਿੰਘ ਬਿੱਟਾ, ਯਸ਼ਪਾਲ ਗਿੱਲ, ਗੋਪਾਲ ਸਾਈਂ, ਸੁਭਾਸ਼ ਗਿੱਲ, ਠੰਡੂ ਪਹਿਲਵਾਨ, ਅਸ਼ਵਨੀ ਥਾਪਰ, ਵਿਸ਼ਾਲ ਗਿੱਲ, ਵੰਦਨਾ ਮਹਿਤਾ, ਅੰਜਲੀ ਸਹੋਤਾ, ਸੰਦੀਪ ਕੁਮਾਰ ਐਡਵੋਕੇਟ, ਸੰਜੀਵ ਭੱਟੀ, ਅੰਕੁਸ਼ ਭੱਟੀ, ਰੀਤੂ ਭੱਟੀ, ਬਾਬਾ ਦੀਪ ਸਿੰਘ, ਪੱਲਵੀ, ਰਜਨੀ, ਨਨੂੰ ਭਾਟੀਆ, ਹਰਮੇਸ਼ ਥਾਪਰ, ਬਬਲੀ ਸੋਢੀ, ਰਜੋਨ ਸ਼ਰਮਾ,ਗੌਤਮ ਕਪੂਰ, ਰਾਜੂ ਭਾਟੀਆ, ਸ਼ੇਰੂ ਫੌਜੀ, ਕਾਲੂ ਪਹਿਲਵਾਨ, ਸੁਨੀਲ ਕੁਮਾਰ, ਅਮੀਸ਼ ਸਿੰਘ, ਚੱਠਾ ਸਿੰਘ, ਤਾਪਸ ਕ੍ਰਿਸ਼ਨ, ਸੂਰਜ ਰਾਏ, ਗੋਮੀ, ਸੋਨੂੰ ਤੇ ਹੋਰ ਲੋਕ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।