27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਲੁੱਟਾਂ-ਖੋਹਾਂ ਕਰਨ ਵਾਲੇ 2 ਮੁਲਜ਼ਮ ਵੱਖ-ਵੱਖ ਬੈਂਕਾਂ ਦੇ ਏ.ਟੀ.ਐਮ. ਕਾਰਡਾਂ ਸਮੇਤ ਗ੍ਰਿਫ਼ਤਾਰ

ਜਲੰਧਰ, 27 ਸਤੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 28-09-2026
ਜਲੰਧਰ, 27 ਸਤੰਬਰ (ਐੱਮ. ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਵੱਖ-ਵੱਖ ਬੈਂਕਾਂ ਦੇ ਏ.ਟੀ.ਐੱਮ. ਕਾਰਡਾਂ ਅਤੇ ਵਾਰਦਾਤ ’ਚ ਇਸਤੇਮਾਲ ਕੀਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਦੀਪਕ ਉਰਫ ਪੰਕਜ ਪੁੱਤਰ ਸਵ. ਕਾਂਤੀ ਪ੍ਰਸ਼ਾਦ ਵਾਸੀ ਉਪਕਾਰ ਨਗਰ, ਜਲੰਧਰ ਅਤੇ ਖੁਸ਼ਵੰਤ ਕੁਮਾਰ ਉਰਫ ਚਾਂਦ ਪੁੱਤਰ ਸੁਨੀਲ ਕੁਮਾਰ ਵਾਸੀ ਥਾਪਰਾਂ ਮੁਹੱਲਾ, ਮਾਈ ਹੀਰਾਂ ਗੇਟ, ਜਲੰਧਰ ਵਜੋਂ ਦੱਸੀ ਗਈ ਹੈ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਅਤੇ ਡੀ.ਸੀ.ਪੀ. ਸਿਟੀ ਅਦਿੱਤਿਆ ਐੱਸ. ਵਾਰੀਅਰ ਦੀਆਂ ਹਦਾਇਤਾਂ, ਏ.ਡੀ.ਸੀ.ਪੀ. (ਸਿਟੀ-1) ਮੁਖਤਿਆਰ ਰਾਏ ਅਤੇ ਏ.ਸੀ.ਪੀ. ਕੇਂਦਰੀ ਰਾਜੇਸ਼ ਠਾਕੁਰ ਦੀ ਨਿਗਰਾਨੀ ਹੇਠ ਕੀਤੀ ਗਈ ਕਾਰਵਾਈ ਸੰਬੰਧੀ ਥਾਣਾ ਡਵੀਜ਼ਨ ਨੰਬਰ 2 ਦੀ ਮੁਖੀ ਅਨੂੰ ਪਲਿਆਲ ਨੇ ਜਾਣਕਾਰੀ ਦਿੱਤੀ ਕਿ ਮਿਤੀ 25-9-2026 ਨੂੰ ਗੁਰਦੇਵ ਸਿੰਘ ਵਾਸੀ ਸੰਨੀ ਇਨਕਲੇਵ, ਰਾਮਾ ਮੰਡੀ, ਜਲੰਧਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਸ਼ਾਮ ਕਰੀਬ 4.15 ਵਜੇ ਬਸਤੀ ਅੱਡਾ ਨੇੜੇ ਇਕ ਬੈਂਕ ਦੇ ਏ.ਟੀ.ਐੱਮ. ’ਚੋਂ ਪੈਸੇ ਕੱਢਵਾ ਕੇ ਬਾਹਰ ਆਪਣੀ ਐਕਟਿਵਾ ’ਚ ਪਿਆ ਬੈਗ ਕੱਢਣ ਲੱਗਾ ਤਾਂ ਇੰਨੇ ਨੂੰ 2 ਨੌਜਵਾਨਾਂ ਨੇ ਉਸ ਨਾਲ ਹੱਥੋਪਾਈ ਕੀਤੀ ਅਤੇ ਉਸ ਕੋਲੋਂ ਪੈਸੇ ਖੋਹ ਲਏ। ਇਸ ਦੌਰਾਨ ਉਸ ਨੇ ਇਕ ਨੌਜਵਾਨ ਨੂੰ ਜੱਫਾ ਪਾ ਕੇ ਫੜ ਲਿਆ ਤੇ ਰੌਲਾ ਪਾ ਦਿੱਤਾ, ਮੌਕੇ ’ਤੇ ਮੌਜੂਦ ਕੁਝ ਹੋਰ ਵਿਅਕਤੀਆਂ ਨੇ ਉਸ ਦੇ ਸਾਥੀ ਲੁਟੇਰੇ ਨੂੰ ਵੀ ਕਾਬੂ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਦੌਰਾਨੇ ਤਫ਼ਤੀਸ਼ ਮੁਲਜ਼ਮਾਂ ਕੋਲੋਂ ਕੁੱਝ ਬੈਂਕਾਂ ਦੇ ਏ.ਟੀ.ਐਮ ਕਾਰਡ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ, ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਲਈ ਬਣਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ 18 ਅਕਤੂਬਰ ਨੂੰ ਜਲੰਧਰ ਤੋਂ ਸ੍ਰੀ ਵਾਲਮੀਕਿ ਤੀਰਥ ਲਈ ਸਜਾਈ ਜਾਵੇਗੀ ਵਿਸ਼ਾਲ ਬੱਸ ਯਾਤਰਾ ਅਗਲੀ ਖ਼ਬਰ ਬਰਲਟਨ ਪਾਰਕ ਵਿਖੇ ਬਣ ਰਹੇ ਸਪੋਰਟਸ ਹੱਬ ਦੇ ਮੇਨ ਗੇਟ ’ਤੇ 6 ਮਹੀਨੇ ਤੋਂ ਸੀਵਰੇਜ ਬੰਦ
Ad Position 24