30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜਨਗਣਨਾ-2027 ਦੇ ਦੂਜੇ ਪੜਾਅ ਲਈ ਫੀਲਡ ਟ੍ਰੇਨਰਾਂ ਨੂੰ ਦਿੱਤੀ ਜਾ ਰਹੀ ਸਿਖ਼ਲਾਈ

ਜਲੰਧਰ, 29 ਸਤੰਬਰ (ਜਤਿੰਦਰ ਪੰਮੀ)-ਜਨਗਣਨਾ-2027 ਦੇ ਦੂਜੇ ਪੜਾਅ ਸੰਬੰਧੀ ਜ਼ਿਲ੍ਹੇ ’ਚ ਫੀਲਡ ਟ੍ਰੇਨਰਾਂ ਨੂੰ ਤਿੰਨ-ਰੋਜ਼ਾ ਸਿਖ਼ਲਾਈ ਪ੍ਰੋਗਰਾਮ ਤਹਿਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਲਾਇਲਪੁਰ ਖਾਲਸਾ ਕਾਲਜ ਵਿਖੇ ਦਿੱਤੀ ਜਾ ਰਹੀ ਸਿਖ਼ਲਾਈ ਦੌਰਾਨ 50 ਫੀਲਡ ਟ੍ਰੇਨਰਾਂ ਨੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 30-09-2026
ਜਲੰਧਰ, 29 ਸਤੰਬਰ (ਜਤਿੰਦਰ ਪੰਮੀ)-ਜਨਗਣਨਾ-2027 ਦੇ ਦੂਜੇ ਪੜਾਅ ਸੰਬੰਧੀ ਜ਼ਿਲ੍ਹੇ ’ਚ ਫੀਲਡ ਟ੍ਰੇਨਰਾਂ ਨੂੰ ਤਿੰਨ-ਰੋਜ਼ਾ ਸਿਖ਼ਲਾਈ ਪ੍ਰੋਗਰਾਮ ਤਹਿਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਲਾਇਲਪੁਰ ਖਾਲਸਾ ਕਾਲਜ ਵਿਖੇ ਦਿੱਤੀ ਜਾ ਰਹੀ ਸਿਖ਼ਲਾਈ ਦੌਰਾਨ 50 ਫੀਲਡ ਟ੍ਰੇਨਰਾਂ ਨੇ ਹਿੱਸਾ ਲਿਆ। ਸਿਖ਼ਲਾਈ ਪ੍ਰਾਪਤ ਕਰਨ ਉਪਰੰਤ ਇਹ ਫੀਲਡ ਟ੍ਰੇਨਰ ਜ਼ਿਲ੍ਹੇ ’ਚ ਤਾਇਨਾਤ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਸਿਖ਼ਲਾਈ ਦੇਣਗੇ। ਸਿਖ਼ਲਾਈ ਦਾ ਉਦੇਸ਼ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਦੀਆਂ ਪ੍ਰਕਿਰਿਆਵਾਂ, ਡਿਜੀਟਲ ਐਪਲੀਕੇਸ਼ਨਾਂ ਸਮੇਤ ਹੋਰ ਪਹਿਲੂਆਂ ਬਾਰੇ ਵਿਆਪਕ ਜਾਣਕਾਰੀ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਉਨ੍ਹਾਂ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਿਖ਼ਲਾਈ ਦੇ ਸਕਣ, ਜੋ ਜ਼ਮੀਨੀ ਪੱਧਰ ’ਤੇ ਜਾ ਕੇ ਕੰਮ ਕਰਨਗੇ। ਇਹ ਸਿਖਲਾਈ ਪ੍ਰਾਪਤ ‘ਫੀਲਡ ਟ੍ਰੇਨਰ’ 5 ਅਕਤੂਬਰ ਤੋਂ 10 ਨਵੰਬਰ ਤੱਕ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਸਿਖ਼ਲਾਈ ਦੇਣਗੇ। ਇਸ ਤੋਂ ਇਲਾਵਾ 16 ਤੋਂ 30 ਨਵੰਬਰ ਤੱਕ ‘ਸਵੈ-ਗਣਨਾ’ ਦੀ ਸਹੂਲਤ ਚਾਲੂ ਰਹੇਗੀ, ਜਿਸ ਰਾਹੀਂ ਪਰਿਵਾਰ ਨਿਰਧਾਰਤ ਆਨਲਾਈਨ ਪੋਰਟਲ ਰਾਹੀਂ ਆਪਣੀ ਜਾਣਕਾਰੀ ਮੁਹੱਈਆ ਕਰਵਾ ਸਕਣਗੇ। ਜਨਗਣਨਾ 2027 ਦੇ ਦੂਜੇ ਪੜਾਅ ਦੌਰਾਨ ਇਹ ਗਿਣਤੀਕਾਰ ਤੇ ਸੁਪਰਵਾਈਜ਼ਰ ਘਰ-ਘਰ ਜਾ ਕੇ ਲੋਕਾਂ ਬਾਰੇ ਨਿਰਧਾਰਤ 40 ਪ੍ਰਸ਼ਨਾਂ ਰਾਹੀਂ ਜਾਣਕਾਰੀ ਇਕੱਤਰ ਕਰਨਗੇ ਅਤੇ ਆਬਾਦੀ ਗਣਨਾ ਦਾ ਕੰਮ ਮੁਕੰਮਲ ਕਰਨਗੇ। ਸਿਖ਼ਲਾਈ ਪ੍ਰੋਗਰਾਮ ਦੌਰਾਨ ਡਿਜੀਟਲ ਐਪਲੀਕੇਸ਼ਨਾਂ ਦੀ ਪ੍ਰਭਾਵਸ਼ਾਲੀ ਵਰਤੋਂ ਤੇ ਤਕਨੀਕ-ਆਧਾਰਿਤ ਮਰਦਮਸ਼ੁਮਾਰੀ ਪ੍ਰਕਿਰਿਆ ਵਿੱਚ ਸ਼ਾਮਿਲ ਵੱਖ-ਵੱਖ ਕਾਰਜ-ਵਿਧੀਆਂ ’ਤੇ ਵੀ ਚਾਨਣਾ ਪਾਇਆ ਗਿਆ। ਜ਼ਿਲ੍ਹੇ ਵਿੱਚ ਜਨਗਣਨਾ 2027 ਦੀਆਂ ਤਿਆਰੀਆਂ ਦੇ ਸਿਲਸਿਲੇ ਵਿੱਚ ਚੱਲ ਰਹੀ ਇਹ ਸਿਖ਼ਲਾਈ ਇੱਕ ਅਹਿਮ ਪੜਾਅ ਹੈ, ਜਿਸ ਦਾ ਮਕਸਦ ਜਨਗਣਨਾ ਦੇ ਫੀਲਡ ਵਿਚ ਜਾ ਕੇ ਕਰਨ ਵਾਲੇ ਕੰਮਕਾਜ ਨੂੰ ਸਹੀ ਢੰਗ ਨਾਲ ਅਤੇ ਸਮੇਂ ਸਿਰ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਪੀ.ਐੱਮ.ਵਿਕਾਸ ਯੋਜਨਾ ਤਹਿਤ ‘ਐਲਡਰਲੀ ਕੇਅਰ ਕੰਪੈਨੀਅਨ’ ਕੋਰਸ ਲਈ ਰਜਿਸਟ੍ਰੇਸ਼ਨ ਸ਼ੁਰੂ ਅਗਲੀ ਖ਼ਬਰ ਸਿਆਟਲ ਦੇ ਪ੍ਰਸਿੱਧ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਨੂੰ ਭਾਰੀ ਸਦਮਾ-ਨੌਜਵਾਨ ਭਤੀਜੇ ਦਾ ਅਚਾਨਕ ਦਿਹਾਂਤ
Ad Position 24