30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਆਲ ਇੰਡੀਆ ਬਾਸਕਟਬਾਲ ਟੂਰਨਾਮੈਂਟ ’ਚੋਂ ਜਲੰਧਰ ਬਾਸਕਟਬਾਲ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 29 ਸਤੰਬਰ (ਡਾ. ਜਤਿੰਦਰ ਸਾਬੀ)-ਚੌਥਾ ਆਲ ਇੰਡੀਆ ਬਾਸਕਟਬਾਲ ਟੂਰਨਾਮੈਂਟ ਜੋ ਬੀਤੇ ਦਿਨੀਂ ਗਿੱਦਡ਼ਬਾਹਾ ਵਿਖੇ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 30-09-2026
ਜਲੰਧਰ, 29 ਸਤੰਬਰ (ਡਾ. ਜਤਿੰਦਰ ਸਾਬੀ)-ਚੌਥਾ ਆਲ ਇੰਡੀਆ ਬਾਸਕਟਬਾਲ ਟੂਰਨਾਮੈਂਟ ਜੋ ਬੀਤੇ ਦਿਨੀਂ ਗਿੱਦਡ਼ਬਾਹਾ ਵਿਖੇ ਕਰਵਾਇਆ ਗਿਆ। ਇਸ ਦੇ ਵਿਚੋਂ ਜਲੰਧਰ ਦੀ ਬਾਸਕਟਬਾਲ ਟੀਮ ਨੇ ਯੂ.ਪੀ ਪੁਲਿਸ ਦੀ ਟੀਮ ਨੂੰ 89-84 ਅੰਕਾਂ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਇਹ ਜਾਣਕਾਰੀ ਜ਼ਿਲ੍ਹਾ ਜਲੰਧਰ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੌਮਾਂਤਰੀ ਬਾਸਕਟਬਾਲ ਖਿਡਾਰੀ ਤੇ ਡੀ.ਸੀ.ਪੀ ਜਲੰਧਰ ਪਰਮਿੰਦਰ ਸਿੰਘ ਹੀਰ ਨੇ ਦਿੰਦੇ ਹੋਏ ਦੱਸਿਆ ਕਿ ਇਸ ਟੀਮ ਦੇ ਵਿਚ ਅਰਸ਼ਪ੍ਰੀਤ ਭੁੱਲਰ, ਗੁਰਵਿੰਦਰ, ਰਿਧਮ ਸੰਧੂ, ਵਿਸ਼ਾਲ, ਸਾਹਿਲ, ਗੁਰਜਿੰਦਰ ਤੇ ਟੀਮ ਦੇ ਕੋਚ ਅੰਮ੍ਰਿਤਪਾਲ ਸਿੰਘ ਭੰਡਾਰੀ ਸ਼ਾਮਿਲ ਸਨ। ਜਲੰਧਰ ਦੀ ਜੇਤੂ ਬਾਸਕਟਬਾਲ ਟੀਮ ਨੂੰ ਜ਼ਿਲ੍ਹਾ ਜਲੰਧਰ ਬਾਸਕਟਬਾਲ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਸਮੇਤ ਜਨਰਲ ਸਕੱਤਰ ਪਰਮਿਦੰਰ ਸਿੰਘ ਹੀਰ , ਗੁਰਕ੍ਰਿਪਾਲ ਸਿੰਘ ਢਿੱਲੋਂ ਤੇ ਹੋਰਨਾਂ ਨੇ ਵਧਾਈ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਇਕ ਦਿਨ ’ਚ ਵਸੂਲਿਆ 2.10 ਕਰੋੜ ਰੁਪਏ ਜਾਇਦਾਦ ਟੈਕਸ ਅਗਲੀ ਖ਼ਬਰ ਪਿਛਲੀ ਵਾਰ ਜ਼ਿਲ੍ਹੇ ਦੀਆਂ 4,76,841 ਔਰਤਾਂ ਨੂੰ ਮਿਲਿਆ ਸੀ ਯੋਜਨਾ ਦਾ ਲਾਭ
Ad Position 24