30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਿੰਡ ਬੰਬੀਆਂਵਾਲ ਵਿਖੇ ਘਰ ਦੇ ਉਪਰੋਂ ਲੰਘਦੀਆਂ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਹਟਾਏ ਜਾਣ ਦੀ ਮੰਗ

ਕੁਝ ਸਮਾਂ ਪਹਿਲਾਂ ਹੀ ਤਾਰਾਂ ਦੀ ਲਪੇਟ ’ ਚ ਆਉਣ ਕਾਰਨ 14 ਸਾਲ ਦੇ ਬੱਚੇ ਦੀ ਜਾ ਚੁੱਕੀ ਹੈ ਜਾਨ ਜਲੰਧਰ, 29 ਸਤੰਬਰ (ਸਟਾਫ ਰਿਪੋਰਟਰ)-ਪਿੰਡ ਬੰਬੀਆਂਵਾਲ ਨਿਵਾਸੀ ਗੁਰਮੀਤੋ ਪਤਨੀ ਸਵਰਗੀ ਸ਼ਰੀਫ ਕੁਮਾਰ ਨੇ ਆਪਣੇ ਘਰ ਦੀ ਛੱਤ ਦੇ ਉੱਪਰੋਂ ਦੀ ਲੰਘਦੀਆਂ ਬਿਜਲੀ ਦੀਆਂ ਹਾਈਵੋਲਟੇਜ (11ਕੇ. ਵੀ.)

Ad Position 21
No active advertisement
ਅਜੀਤ ਡੈਸਕ 30-09-2026
ਕੁਝ ਸਮਾਂ ਪਹਿਲਾਂ ਹੀ ਤਾਰਾਂ ਦੀ ਲਪੇਟ ’ ਚ ਆਉਣ ਕਾਰਨ 14 ਸਾਲ ਦੇ ਬੱਚੇ ਦੀ ਜਾ ਚੁੱਕੀ ਹੈ ਜਾਨ ਜਲੰਧਰ, 29 ਸਤੰਬਰ (ਸਟਾਫ ਰਿਪੋਰਟਰ)-ਪਿੰਡ ਬੰਬੀਆਂਵਾਲ ਨਿਵਾਸੀ ਗੁਰਮੀਤੋ ਪਤਨੀ ਸਵਰਗੀ ਸ਼ਰੀਫ ਕੁਮਾਰ ਨੇ ਆਪਣੇ ਘਰ ਦੀ ਛੱਤ ਦੇ ਉੱਪਰੋਂ ਦੀ ਲੰਘਦੀਆਂ ਬਿਜਲੀ ਦੀਆਂ ਹਾਈਵੋਲਟੇਜ (11ਕੇ.ਵੀ.) ਤਾਰਾਂ ਨੂੰ ਹਟਾਏ ਜਾਣ ਦੀ ਮੰਗ ਕੀਤੀ ਹੈ। ਸ੍ਰੀਮਤੀ ਗੁਰਮੀਤੋ ਨੇ ਦੱਸਿਆ ਕਿ ਇਹ ਤਾਰਾਂ ਏਨੀਆਂ ਨੀਵੀਆਂ ਹਨ ਕਿ ਇੱਥੋਂ ਲੰਘਣ ਸਮੇਂ ਝੁਕ ਕੇ ਲੰਘਣਾ ਪੈਂਦਾ ਹੈ ਤੇ ਇਸ ਸੰਬੰਧੀ ਬਿਜਲੀ ਮਹਿਕਮੇ ਨੂੰ ਕਈ ਵਾਰ ਲਿਖਤੀ ਸ਼ਿਕਾਇਤ ਵੀ ਦਿੱਤੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਜੇ ਇਕ ਮਹੀਨਾ ਪਹਿਲਾਂ ਹੀ ਗੁਆਂਢ ’ਚ ਰਹਿੰਦੇ ਇਕ 14 ਸਾਲ ਦੇ ਲੜਕੇ ਦੀ ਇਨ੍ਹਾਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਚੁੱਕੀ ਹੈ ਤੇ ਹੁਣ ਵੀ ਇਨ੍ਹਾਂ ਤਾਰਾਂ ਤੋਂ ਲਗਾਤਾਰ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਡਰਦੇ ਆਪਣੇ ਘਰ ਦੀ ਛੱਤ ’ਤੇ ਵੀ ਨਹੀਂ ਚੜ੍ਹਦੇ। ਇਸ ਸੰਬੰਧੀ ਪਿੰਡ ਦੀ ਪੰਚਾਇਤ ਨੇ ਵੀ ਭਵਿੱਖ ’ਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਮਹਿਕਮੇ ਦੇ ਅਧਿਕਾਰੀਆਂ ਨੂੰ ਇਕ ਪੱਤਰ ਲਿਖ ਕੇ ਇਨ੍ਹਾਂ ਤਾਰਾਂ ਨੂੰ ਉਕਤ ਘਰ ਦੀ ਛੱਤ ਤੋਂ ਜਲਦ ਹਟਾਏ ਜਾਣ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜੰਡੂ ਸਿੰਘਾ ਦੇ ਵਾਰਡ ਨੰਬਰ 6 ਵਿਖੇ ਵਿਧਾਇਕ ਬਲਕਾਰ ਸਿੰਘ ਵਲੋਂ ਵੱਖ -ਵੱਖ ਵਿਕਾਸ ਕਾਰਜਾਂ ਦੇ ਨਿਰਮਾਣ ਦਾ ਉਦਘਾਟਨ ਅਗਲੀ ਖ਼ਬਰ ਕ੍ਰਿਸ਼ਨ ਕੋਛੜ ਮਿੰਟਾ ਦੀ ਕੇਵਲ ਸਿੰਘ ਢਿੱਲੋਂ ਨਾਲ ਸ਼ਿਸ਼ਟਾਚਾਰ ਮੁਲਾਕਾਤ
Ad Position 24