30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਡਰਾਈਵਿੰਗ ਟਰੈਕ ’ਤੇ ਸਰਵਰ ਬੰਦ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨ, ਕੰਮ ਕਰਵਾਏ ਬਿਨਾਂ ਪਰਤੇ ਕਈ ਬਿਨੈਕਾਰ

ਜਲੰਧਰ, 29 ਸਤੰਬਰ (ਸ਼ਿਵ)-ਡਰਾਈਵਿੰਗ ਟਰੈਕ ’ਤੇ ਰੋਜ਼ਾਨਾ ਸੈਂਕੜੇ ਲੋਕ ਆਪਣੇ ਡਰਾਈਵਿੰਗ ਲਾਇਸੈਂਸ ਬਣਵਾਉਣ ਅਤੇ ਹੋਰ ਕੰਮਾਂ ਲਈ ਪਹੁੰਚਦੇ ਹਨ, ਪਰ ਸਰਵਰ ਦੀ ਖਰਾਬੀ ਕਾਰਨ ਅਕਸਰ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਵਰ ਬੰਦ ਹੋਣ ਕਾਰਨ ਜਿੱਥੇ ਲੋਕਾਂ ਦੇ ਕੰਮ ਰੁਕ ਜਾਂਦੇ ਹਨ, ਉੱਥੇ ਹੀ ਕਈ ਬਿਨੈਕਾਰਾਂ ਨੂੰ ਬਿਨਾਂ ਕੰਮ ਕਰਵਾਏ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈਂਦਾ ਹੈ।

Ad Position 21
No active advertisement
ਅਜੀਤ ਡੈਸਕ 30-09-2026
ਜਲੰਧਰ, 29 ਸਤੰਬਰ (ਸ਼ਿਵ)-ਡਰਾਈਵਿੰਗ ਟਰੈਕ ’ਤੇ ਰੋਜ਼ਾਨਾ ਸੈਂਕੜੇ ਲੋਕ ਆਪਣੇ ਡਰਾਈਵਿੰਗ ਲਾਇਸੈਂਸ ਬਣਵਾਉਣ ਅਤੇ ਹੋਰ ਕੰਮਾਂ ਲਈ ਪਹੁੰਚਦੇ ਹਨ, ਪਰ ਸਰਵਰ ਦੀ ਖਰਾਬੀ ਕਾਰਨ ਅਕਸਰ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਵਰ ਬੰਦ ਹੋਣ ਕਾਰਨ ਜਿੱਥੇ ਲੋਕਾਂ ਦੇ ਕੰਮ ਰੁਕ ਜਾਂਦੇ ਹਨ, ਉੱਥੇ ਹੀ ਕਈ ਬਿਨੈਕਾਰਾਂ ਨੂੰ ਬਿਨਾਂ ਕੰਮ ਕਰਵਾਏ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈਂਦਾ ਹੈ। ਅੱਜ ਵੀ ਡਰਾਈਵਿੰਗ ਟਰੈਕ ’ਤੇ ਸਰਵਰ ਕੁਝ ਸਮੇਂ ਲਈ ਬੰਦ ਰਹਿਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਆਪਣੇ ਕੰਮ ਕਰਵਾਉਣ ਲਈ ਪਹੁੰਚੇ ਲੋਕ ਲੰਬੇ ਸਮੇਂ ਤੱਕ ਆਪਣੀ ਬਾਰੀ ਦੀ ਉਡੀਕ ਕਰਦੇ ਰਹੇ, ਪਰ ਜਿਨ੍ਹਾਂ ਦੇ ਕੰਮ ਨਹੀਂ ਹੋ ਸਕੇ, ਉਨ੍ਹਾਂ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਅਜਿਹੇ ਲੋਕਾਂ ਨੂੰ ਆਪਣੇ ਕੰਮ ਲਈ ਮੁੜ ਅਪੁਆਇੰਟਮੈਂਟ ਲੈਣੀ ਪੈਂਦੀ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੁੰਦੇ ਹਨ। ਪ੍ਰੇਸ਼ਾਨ ਲੋਕਾਂ ਨੇ ਮੰਗ ਕੀਤੀ ਕਿ ਜੇਕਰ ਸਰਵਰ ਵਿਚ ਕਿਸੇ ਤਰ੍ਹਾਂ ਦੀ ਖਰਾਬੀ ਆਉਂਦੀ ਹੈ ਤਾਂ ਵਿਭਾਗ ਵਲੋਂ ਕੰਮਕਾਜ ਜਾਰੀ ਰੱਖਣ ਲਈ ਬਦਲਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਲੋਕਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਇਸ ਤੋਂ ਇਲਾਵਾ ਲੋਕਾਂ ਨੇ ਆਨਲਾਈਨ ਅਪਰੂਵਲਾਂ ਦੇ ਬਾਵਜੂਦ ਆਰ.ਟੀ.ਓ. ਦਫ਼ਤਰ ਬੁਲਾਏ ਜਾਣ ’ਤੇ ਵੀ ਸਵਾਲ ਉਠਾਏ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕਈ ਕੰਮਾਂ ਲਈ ਅਧਿਕਾਰੀਆਂ ਵਲੋਂ ਆਨਲਾਈਨ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਤਾਂ ਲੋਕਾਂ ਨੂੰ ਦਫ਼ਤਰ ਵਿਚ ਬੁਲਾਉਣ ਦੀ ਕੀ ਲੋੜ ਹੈ। ਲੋਕਾਂ ਨੇ ਮੰਗ ਕੀਤੀ ਕਿ ਜੇਕਰ ਹੋਰ ਕੰਮਾਂ ਦੀ ਤਰ੍ਹਾਂ ਉਨ੍ਹਾਂ ਦੇ ਕੰਮਾਂ ਦੀਆਂ ਮਨਜ਼ੂਰੀਆਂ ਵੀ ਆਨਲਾਈਨ ਦਿੱਤੀਆਂ ਜਾ ਸਕਦੀਆਂ ਹਨ ਤਾਂ ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਬੇਲੋੜੀ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਨਾਲੇ ਦੀ ਜਗ੍ਹਾ ਨੂੰ ਪੂਰ ਕੇ ਰਸਤਾ ਬਣਾਉਣ ਦੀ ‘ਆਪ’ ਕੌਂਸਲਰ ਮਿੰਟੂ ਜੁਨੇਜਾ ਨੇ ਨਗਰ ਨਿਗਮ ਨੂੰ ਕੀਤੀ ਸ਼ਿਕਾਇਤ ਅਗਲੀ ਖ਼ਬਰ ਗੈਸ ਨਾਲ ਭਰੇ ਟਰੱਕ ਅਤੇ ਕਾਰ ਦੀ ਟੱਕਰ
Ad Position 24