30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਆਲ ਇੰਡੀਆ ਬਾਸਕਟਬਾਲ ਟੂਰਨਾਮੈਂਟ ’ਚ ਜਲੰਧਰ ਬਾਸਕਟਬਾਲ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 29 ਸਤੰਬਰ (ਡਾ. ਜਤਿੰਦਰ ਸਾਬੀ)-ਚੌਥਾ ਆਲ ਇੰਡੀਆ ਬਾਸਕਟਬਾਲ ਟੂਰਨਾਮੈਂਟ ਜੋ ਬੀਤੇ ਦਿਨੀਂ ਗਿੱਦਡ਼ਬਾਹਾ ਵਿਖੇ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 30-09-2026
ਜਲੰਧਰ, 29 ਸਤੰਬਰ (ਡਾ. ਜਤਿੰਦਰ ਸਾਬੀ)-ਚੌਥਾ ਆਲ ਇੰਡੀਆ ਬਾਸਕਟਬਾਲ ਟੂਰਨਾਮੈਂਟ ਜੋ ਬੀਤੇ ਦਿਨੀਂ ਗਿੱਦਡ਼ਬਾਹਾ ਵਿਖੇ ਕਰਵਾਇਆ ਗਿਆ। ਇਸ ਦੇ ਵਿਚੋਂ ਜਲੰਧਰ ਦੀ ਬਾਸਕਟਬਾਲ ਟੀਮ ਨੇ ਯੂ.ਪੀ ਪੁਲਿਸ ਦੀ ਟੀਮ ਨੂੰ 89-84 ਅੰਕਾਂ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਇਹ ਜਾਣਕਾਰੀ ਜ਼ਿਲ੍ਹਾ ਜਲੰਧਰ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੌਮਾਂਤਰੀ ਬਾਸਕਟਬਾਲ ਖਿਡਾਰੀ ਤੇ ਡੀ.ਸੀ.ਪੀ ਜਲੰਧਰ ਪਰਮਿੰਦਰ ਸਿੰਘ ਹੀਰ ਨੇ ਦਿੰਦੇ ਹੋਏ ਦੱਸਿਆ ਕਿ ਇਸ ਟੀਮ ਦੇ ਵਿਚ ਅਰਸ਼ਪ੍ਰੀਤ ਭੁੱਲਰ, ਗੁਰਵਿੰਦਰ, ਰਿਧਮ ਸੰਧੂ, ਵਿਸ਼ਾਲ, ਸਾਹਿਲ, ਗੁਰਜਿੰਦਰ ਤੇ ਟੀਮ ਦੇ ਕੋਚ ਅੰਮ੍ਰਿਤਪਾਲ ਸਿੰਘ ਭੰਡਾਰੀ ਸ਼ਾਮਿਲ ਸਨ। ਜਲੰਧਰ ਦੀ ਜੇਤੂ ਬਾਸਕਟਬਾਲ ਟੀਮ ਨੂੰ ਜ਼ਿਲ੍ਹਾ ਜਲੰਧਰ ਬਾਸਕਟਬਾਲ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਸਮੇਤ ਜਨਰਲ ਸਕੱਤਰ ਪਰਮਿਦੰਰ ਸਿੰਘ ਹੀਰ , ਗੁਰਕ੍ਰਿਪਾਲ ਸਿੰਘ ਢਿੱਲੋਂ ਤੇ ਹੋਰਨਾਂ ਨੇ ਵਧਾਈ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਰਿਟਾਇਰਡ ਜਵਾਨਾਂ ਤੇ ਵਿਧਵਾਵਾਂ ਦੀ ਆਈ.ਟੀ.ਬੀ.ਪੀ. ਪਟਿਆਲਾ ਵਿਖੇ ਮੀਟਿੰਗ-ਪੀ. ਐਸ. ਸੰਧੂ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਖਟਕੜ ਕਲਾਂ ਪਹੁੰਚੇ ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀ
Ad Position 24