ਸੜਕ ਨਾ ਬਣਨ ਕਾਰਨ ਪਿੰਡਾਂ ਦੇ ਲੋਕਾਂ ’ਚ ਰੋਸ - ਸਾਬੀ ਮੋਗਾ
ਭੋਗਪੁਰ ਨਜ਼ਦੀਕੀ ਪਿੰਡ ਮੋਗਾ ਦੇ ਸਾਬਕਾ ਸਰਪੰਚ ਅਤੇ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਸਾਬੀ ਮੋਗਾ ਨੇ ਕਿਹਾ ਕਿ ਸੜਕ ਨਾ ਬਣਨ ਕਾਰਨ ਇਲਾਕੇ ਦੇ ਪਿੰਡਾਂ ਵਿਚ ਭਾਰੀ ਰੋਸ ਹੈ ਕਿਉਂਕਿ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਆਮ ਲੋਕਾਂ ਦੀ ਸਮੱਸਿਆ ਦਾ ਸਰਕਾਰ ਦੀਆਂ ਨਜ਼ਰਾਂ ਵਿਚ ਕੋਈ ਮੁੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਗਾ-ਮਾਧੋਪੁਰ, ਜੰਡੀਰ ਤੋਂ ਬਹਿਰਾਮ ਸਰਿਸ਼ਤਾ, ਰਾਸਤਗੋ ਤੋਂ ਢੱਡਾ ਸਨੌਰਾ, ਰਾਸਤਗੋ ਤੋਂ ਚਮਿਆਰੀ ਬਹਿਰਾਮ ਤੋਂ ਗੀਗਨਵਾਲ-ਸੋਹਲਪੁਰ, ਜੱਫਲ-ਝਿੰਗੜ ਤੋਂ ਦੌਲੀਕੇ ਦੀਆਂ ਟੁੱਟੀਆਂ ਸੜਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਵਿਕਾਸ ਨਾਂਅ ਦੀ ਕੋਈ ਚੀਜ਼ ਇਲਾਕੇ ਵਿਚ ਦੂਰ-ਦੂਰ ਤੱਕ ਨਹੀਂ ਹੈ।
ਅਜੀਤ ਡੈਸਕ
30-09-2026