30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭੋਗਪੁਰ ਸਹਿਕਾਰੀ ਖੰਡ ਮਿੱਲ ਦਾ ਸਾਲਾਨਾ ਆਮ ਇਜਲਾਸ ਹੋਇਆ

ਭੋਗਪੁਰ, 29 ਸਤੰਬਰ (ਕਮਲਜੀਤ ਸਿੰਘ ਡੱਲੀ)-ਭੋਗਪੁਰ ਸਹਿਕਾਰੀ ਖੰਡ ਮਿੱਲਜ਼ ਲਿਮਟਿਡ, ਭੋਗਪੁਰ ਦਾ ਸਾਲਾਨਾ ਆਮ ਇਜਲਾਸ ਮਿੱਲ ਦੇ ਅਹਾਤੇ ਵਿਚ ਗੁਰਵਿੰਦਰਜੀਤ ਸਿੰਘ, ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਜਲੰਧਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਇਜਲਾਸ ਵਿਚ ਮਿੱਲ ਦੇ ਹਿੱਸੇਦਾਰਾਂ ਅਤੇ ਗੰਨਾ ਕਾਸ਼ਤਕਾਰਾਂ ਵਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 30-09-2026
ਭੋਗਪੁਰ, 29 ਸਤੰਬਰ (ਕਮਲਜੀਤ ਸਿੰਘ ਡੱਲੀ)-ਭੋਗਪੁਰ ਸਹਿਕਾਰੀ ਖੰਡ ਮਿੱਲਜ਼ ਲਿਮਟਿਡ, ਭੋਗਪੁਰ ਦਾ ਸਾਲਾਨਾ ਆਮ ਇਜਲਾਸ ਮਿੱਲ ਦੇ ਅਹਾਤੇ ਵਿਚ ਗੁਰਵਿੰਦਰਜੀਤ ਸਿੰਘ, ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਜਲੰਧਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਇਜਲਾਸ ਵਿਚ ਮਿੱਲ ਦੇ ਹਿੱਸੇਦਾਰਾਂ ਅਤੇ ਗੰਨਾ ਕਾਸ਼ਤਕਾਰਾਂ ਵਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਗਈ। ਇਜਲਾਸ ਦੌਰਾਨ ਪਿਛਲੇ ਸਾਲ ਦੇ ਸਾਲਾਨਾ ਆਮ ਇਜਲਾਸ ਵਿੱਚ ਲਏ ਗਏ ਫੈਸਲਿਆਂ ਦੀ ਪੁਸ਼ਟੀ ਕੀਤੀ ਗਈ ਅਤੇ ਵਿੱਤੀ ਸਾਲ 2025-26 ਦੀ ਬੈਲੈਂਸ ਸ਼ੀਟ ਸਮੇਤ ਹੋਰ ਅਜੰਡਿਆਂ ਨੂੰ ਵਿਚਾਰ-ਵਟਾਂਦਰੇ ਉਪਰੰਤ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਗੰਨਾ ਕਾਸ਼ਤਕਾਰਾਂ ਵਲੋਂ ਗੰਨੇ ਦੀ ਖੇਤੀ ਅਤੇ ਮਿੱਲ ਨਾਲ ਸਬੰਧਤ ਆਪਣੀਆਂ ਵੱਖ-ਵੱਖ ਮੁਸ਼ਕਿਲਾਂ ਅਤੇ ਸੁਝਾਅ ਮਿੱਲ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਂਦੇ ਗਏ। ਮਿੱਲ ਦੇ ਜਨਰਲ ਮੈਨੇਜਰ ਸ੍ਰੀ ਗੁਰਵਿੰਦਰ ਪਾਲ ਸਿੰਘ ਅਨੇਜਾ ਨੇ ਗੰਨਾ ਕਾਸ਼ਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਯੋਗ ਹੱਲ ਕੱਢਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ । ਇਜਲਾਸ ਦੌਰਾਨ ਖੇਤੀਬਾੜੀ ਵਿਭਾਗ ਅਤੇ ਗੰਨਾ ਵਿਕਾਸ ਨਾਲ ਸਬੰਧਤ ਮਾਹਿਰਾਂ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਆਧੁਨਿਕ ਖੇਤੀ ਤਕਨੀਕਾਂ, ਗੰਨੇ ਦੀਆਂ ਉਚਿਤ ਕਿਸਮਾਂ ਅਤੇ ਵਿਗਿਆਨਕ ਢੰਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ, ਸਥਾਨਕ ਜਨਤਾ ਅਤੇ ਵਪਾਰ ਮੰਡਲ ਭੋਗਪੁਰ ਦੇ ਨੁਮਾਇੰਦਿਆਂ ਵੱਲੋਂ ਮਿੱਲ ਵਿਖੇ ਲਗਾਏ ਜਾ ਰਹੇ ਬਾਇਓ-ਸੀ.ਐਨ.ਜੀ. ਪਲਾਂਟ ਦੇ ਕੰਮ ਨੂੰ ਰੋਕਣ ਸਬੰਧੀ ਆਪਣਾ ਮੰਗ ਪੱਤਰ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਡਾ. ਨਵਦੀਪ ਸਿੰਘ, ਡਾ. ਅਨੁਰਾਧਾ, ਡਾ. ਰੁਲਦਾ ਸਿੰਘ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਪ੍ਰੋਜੈਕਟ ਅਫਸਰ (ਗੰਨਾ), ਜਲੰਧਰ, ਸ੍ਰੀ ਪਰਮਜੀਤ ਸਿੰਘ ਕਾਲਵਾਹਰ, ਮਿੱਲ ਦੇ ਸਾਬਕਾ ਡਾਇਰੈਕਟਰ ਸਾਹਿਬਾਨ, ਸ੍ਰੀ ਪ੍ਰੇਮ ਬਹਾਦਰ ਸਿੰਘ, ਸਹਾਇਕ ਗੰਨਾ ਵਿਕਾਸ ਅਫਸਰ, ਸ੍ਰੀ ਸੁਖਪ੍ਰੀਤ ਸਿੰਘ, ਉਪ ਮੁੱਖ ਇੰਜੀਨੀਅਰ, ਖੰਡ ਮਿੱਲ ਭੋਗਪੁਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਦਾਰ ਭਗਤ ਸਿੰਘ ਅਤੇ ਭਾਜੀ ਗੁਰਸ਼ਰਨ ਸਿੰਘ ਦੀ ਯਾਦ ’ਚ ਕਵੀ ਦਰਬਾਰ ਅਤੇ ਨਾਟਕ ਕਰਵਾਇਆ ਅਗਲੀ ਖ਼ਬਰ ਇਜਲਾਸ ਦੌਰਾਨ ਸੀ.ਐੱਨ.ਜੀ. ਪਲਾਂਟ ਦੇ ਵਿਰੋਧ ’ਚ ਦਿਖਾਈਆਂ ਕਾਲੀਆਂ ਝੰਡੀਆਂ
Ad Position 24