30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੇਵਾ-ਮੁਕਤੀ ’ਤੇ ਵਿਸ਼ੇਸ਼ ਡਾ. ਰਜਿੰਦਰ ਪਾਲ ਸਿੰਘ ਲੋਹੀਆਂ

ਲੋਹੀਆਂ ਖਾਸ- ਡਾ. ਰਜਿੰਦਰ ਪਾਲ ਸਿੰਘ, ਜੁਆਇੰਟ ਡਾਇਰੈਕਟਰ (ਸੰਯੁਕਤ ਨਿਰਦੇਸ਼ਕ), ਪਸ਼ੂ ਪਾਲਣ ਵਿਭਾਗ ਪੰਜਾਬ, ਜੋ ਅੱਜ ਮਿਤੀ 30 ਸਤੰਬਰ, 2026 ਨੂੰ ਵਿਭਾਗ ’ਚ 33 ਸਾਲ, 7 ਮਹੀਨੇ ਅਤੇ 3 ਦਿਨ ਦੀਆਂ ਸ਼ਾਨਦਾਰ ਤੇ ਬੇਦਾਗ਼ ਸੇਵਾਵਾਂ ਪੂਰੀਆਂ ਕਰਨ ਉਪਰੰਤ ਸੇਵਾ-ਮੁਕਤ ਹੋ ਰਹੇ ਹਨ| ਲੋਹੀਆਂ ਬਲਾਕ ਦੇ ਨਵਾਂ ਪਿੰਡ ਖਾਲੇਵਾਲ ’ਚ 15 ਸਤੰਬਰ 1968 ਨੂੰ ਜਨਮੇ ਡਾ.

Ad Position 21
No active advertisement
ਅਜੀਤ ਡੈਸਕ 30-09-2026
ਲੋਹੀਆਂ ਖਾਸ- ਡਾ. ਰਜਿੰਦਰ ਪਾਲ ਸਿੰਘ, ਜੁਆਇੰਟ ਡਾਇਰੈਕਟਰ (ਸੰਯੁਕਤ ਨਿਰਦੇਸ਼ਕ), ਪਸ਼ੂ ਪਾਲਣ ਵਿਭਾਗ ਪੰਜਾਬ, ਜੋ ਅੱਜ ਮਿਤੀ 30 ਸਤੰਬਰ, 2026 ਨੂੰ ਵਿਭਾਗ ’ਚ 33 ਸਾਲ, 7 ਮਹੀਨੇ ਅਤੇ 3 ਦਿਨ ਦੀਆਂ ਸ਼ਾਨਦਾਰ ਤੇ ਬੇਦਾਗ਼ ਸੇਵਾਵਾਂ ਪੂਰੀਆਂ ਕਰਨ ਉਪਰੰਤ ਸੇਵਾ-ਮੁਕਤ ਹੋ ਰਹੇ ਹਨ| ਲੋਹੀਆਂ ਬਲਾਕ ਦੇ ਨਵਾਂ ਪਿੰਡ ਖਾਲੇਵਾਲ ’ਚ 15 ਸਤੰਬਰ 1968 ਨੂੰ ਜਨਮੇ ਡਾ. ਰਜਿੰਦਰ ਪਾਲ ਸਿੰਘ ਨੂੰ ਪਿਤਾ ਮਾ. ਰੇਸ਼ਮ ਸਿੰਘ ਅਤੇ ਮਾਤਾ ਕੁਲਵੰਤ ਕੌਰ ਦੀ ਗੋਦ ਦਾ ਨਿੱਘ ਮਾਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ| ਜਦਕਿ ਅਧਿਆਪਨ ਕਿੱਤੇ ਨੂੰ ਪ੍ਰਣਾਏ ਹੋਏ ਮੈਡਮ ਸਿਮਰਪ੍ਰੀਤ ਕੌਰ ਜੋ ਸਰਕਾਰੀ ਗਰਲਜ਼ ਸਕੂਲ ਸੁਲਤਾਨਪੁਰ ਲੋਧੀ ’ਚ ਲੈਕਚਰਾਰ ਹਨ ਉਨ੍ਹਾਂ ਦੇ ਜੀਵਨ ਸਾਥਣ ਹਨ ਅਤੇ ਇੱਕਲੌਤਾ ਬੇਟਾ ਰਿਆਜ਼ਪਾਲ ਸਿੰਘ ਕੈਨੇਡਾ ਸੈਟਲ ਹਨ| 26 ਫਰਵਰੀ, 1993 ਨੂੰ ਸਰਕਾਰੀ ਪਸ਼ੂ ਹਸਪਤਾਲ ਬਾਸਰਕੇ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਵੈਟਰਨਰੀ ਅਫ਼ਸਰ ਵਜੋਂ ਹੋਈ ਨਿਯੁਕਤੀ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਪਸ਼ੂ ਹਸਪਤਾਲ ਡੱਲਾ (ਕਪੂਰਥਲਾ), ਸੁਲਤਾਨਪੁਰ ਲੋਧੀ (ਕਪੂਰਥਲਾ), ਕਮਾਲਪੁਰ (ਕਪੂਰਥਲਾ), ਵਲਟੋਹਾ (ਅੰਮ੍ਰਿਤਸਰ), ਗਿੱਦੜਪਿੰਡੀ (ਜਲੰਧਰ) ਅਤੇ ਲੋਹੀਆਂ ਖਾਸ (ਜਲੰਧਰ) ਵਿਖੇ ਸੇਵਾਵਾਂ ਪ੍ਰਦਾਨ ਕੀਤੀਆਂ| ਡਾ. ਰਜਿੰਦਰ ਪਾਲ ਸਿੰਘ ਵੱਖ-ਵੱਖ ਅਹੁਦਿਆਂ, ਜਿਵੇਂ ਕਿ ਵੈਟਰਨਰੀ ਅਫ਼ਸਰ, ਸਹਾਇਕ ਨਿਰਦੇਸ਼ਕ, ਸੀਨੀਅਰ ਵੈਟਰਨਰੀ ਅਫ਼ਸਰ, ਡਿਪਟੀ ਡਾਇਰੈਕਟਰ ਅਤੇ ਜੁਆਇੰਟ ਡਾਇਰੈਕਟਰ ’ਤੇ ਰਹੇ| ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਜੁਆਇੰਟ ਡਾਇਰੈਕਟਰ (ਸੰਯੁਕਤ ਨਿਰਦੇਸ਼ਕ) ਪਸ਼ੂ ਪਾਲਣ ਪੰਜਾਬ ਵਜੋਂ ਤਰੱਕੀ ਦਿੱਤੀ ਅਤੇ ਉਨ੍ਹਾਂ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ, ਮੋਹਾਲੀ ਵਿਖੇ ਮਿਤੀ 06 ਅਕਤੂਬਰ, 2025 ਨੂੰ ਆਪਣਾ ਨਵਾਂ ਅਹੁਦਾ ਸੰਭਾਲਿਆ, ਜਿਥੋਂ ਅੱਜ ਉਹ ਰਿਟਾਇਰ ਹੋ ਰਹੇ ਹਨ| ਲੋਹੀਆਂ ਤੋਂ ਚੰਡੀਗੜ੍ਹ ਤੱਕ ਦਾ ਮਾਣਮੱਤਾ ਸਫ਼ਰ ਕਰਨ ਵਾਲੇ ਡਾ. ਰਜਿੰਦਰ ਪਾਲ ਸਿੰਘ ਦੀਆਂ ਵਿਭਾਗ ਪ੍ਰਤੀ ਦਿੱਤੀਆਂ ਗਈਆਂ ਮਿਸਾਲੀ ਸੇਵਾਵਾਂ ਦੇ ਸਨਮਾਨ ਵਿੱਚ ਅੱਜ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਇੱਕ ਵਿਸ਼ੇਸ਼ ਵਿਦਾਇਗੀ ਸਮਾਰੋਹ ਕਰਵਾਇਆ ਜਾ ਰਿਹਾ ਹੈ | - ਗੁਰਪਾਲ ਸਿੰਘ ਸ਼ਤਾਬਗੜ੍ਹ
Ad Position 22
No active advertisement
ਪਿਛਲੀ ਖ਼ਬਰ ‘ ਨਸ਼ਾ ਮੁਕਤ ਪੰਜਾਬ ਯਾਤਰਾ’ : ਜੰਡਿਆਲਾ ਦੇ ਬੱਸ ਸਟੈਂਡ ’ਤੇ ਇਕੱਠ ਨੂੰ ਵੱਖ-ਵੱਖ ਕੇਂਦਰੀ ਅਤੇ ਸੂਬਾਈ ਆਗੂਆਂ ਨੇ ਕੀਤਾ... ਅਗਲੀ ਖ਼ਬਰ ਸ਼ਾਹਕੋਟ ’ਚ ਸ਼ਰੇਆਮ ਘੁੰਮ ਰਹੇ ਬਿਨਾਂ ਨੰਬਰੀ ਮੋਟਰਸਾਈਕਲ ਟ੍ਰੈਫ਼ਿਕ ਨਿਯਮਾਂ ਦੀਆਂ ਉਡਾ ਰਹੀਆਂ ਧੱਜੀਆਂ
Ad Position 24