02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮਾਲ ਵਿਭਾਗ ਦਾ ਪੋਰਟਲ 3 ਘੰਟੇ ਬੰਦ ਰਹਿਣ ਕਾਰਨ ਰਜਿਸਟਰੀਆਂ ਕਰਵਾਉਣ ਆਏ ਲੋਕ ਹੋਏ ਖੱਜਲ - ਖੁਆਰ

ਜਲੰਧਰ, 1 ਅਕਤੂਬਰ (ਜਤਿੰਦਰ ਪੰਮੀ)-ਪੰਜਾਬ ਸਰਕਾਰ ਦੇ ਮਾਲ ਵਿਭਾਗ ਦਾ ਪੋਰਟਲ ਅੱਜ ਕਰੀਬ ਤਿੰਨ ਘੰਟੇ ਬੰਦ ਰਿਹਾ, ਜਿਸ ਕਾਰਨ ਸਬ-ਰਜਿਸਟਰਾਰ-1 ਤੇ 2 ’ਚ ਰਜਿਸਟਰੀਆਂ ਦੀਆਂ ਅਪੁਆਇੰਟਮੈਂਟਾਂ ਲੈ ਕੇ ਆਏ ਲੋਕ ਬੈਠ ਕੇ ਪੋਰਟਲ ਚੱਲਣ ਦੀ ਉਡੀਕ ਕਰਦੇ ਰਹੇ। ਪੋਰਟਲ ਬੰਦ ਰਹਿਣ ਕਾਰਨ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।

Ad Position 21
No active advertisement
ਤਹਿਸੀਲ ਕੰਪਲੈਕਸ ਸਥਿਤ ਸਬ-ਰਜਿਸਟਰਾਰ-2 ਦੇ ਦਫ਼ਤਰ ਬਾਹਰ ਪੋਰਟਲ ਚੱਲਣ ਦੀ ਉਡੀਕ ਕਰਦੇ ਹੋਏ ਲੋਕ। ਤਸਵੀਰ-ਜੀ.ਪੀ. ਸਿੰਘ 02-10-2026
ਜਲੰਧਰ, 1 ਅਕਤੂਬਰ (ਜਤਿੰਦਰ ਪੰਮੀ)-ਪੰਜਾਬ ਸਰਕਾਰ ਦੇ ਮਾਲ ਵਿਭਾਗ ਦਾ ਪੋਰਟਲ ਅੱਜ ਕਰੀਬ ਤਿੰਨ ਘੰਟੇ ਬੰਦ ਰਿਹਾ, ਜਿਸ ਕਾਰਨ ਸਬ-ਰਜਿਸਟਰਾਰ-1 ਤੇ 2 ’ਚ ਰਜਿਸਟਰੀਆਂ ਦੀਆਂ ਅਪੁਆਇੰਟਮੈਂਟਾਂ ਲੈ ਕੇ ਆਏ ਲੋਕ ਬੈਠ ਕੇ ਪੋਰਟਲ ਚੱਲਣ ਦੀ ਉਡੀਕ ਕਰਦੇ ਰਹੇ। ਪੋਰਟਲ ਬੰਦ ਰਹਿਣ ਕਾਰਨ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਸਬ-ਰਜਿਸਟਰ, ਰਜਿਸਟਰੀ ਕਲਰਕ ਤੇ ਵੱਡੀ ਗਿਣਤੀ ਲੋਕ ਸਬ-ਰਜਿਸਟਰਾਰ ਦਫ਼ਤਰਾਂ ਦੇ ਬਾਹਰ ਬੈਠ ਕੇ ਪੋਰਟਲ ਚੱਲਣ ਦੀ ਉਡੀਕ ਕਰਦੇ ਰਹੇ ਅਤੇ ਅਖੀਰ ਤਿੰਨ ਘੰਟਿਆਂ ਬਾਅਦ ਪੋਰਟਲ ਮੁੜ ਚੱਲਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰ ਕਈ ਲੋਕਾਂ ਦੀਆਂ ਅਪੁਆਇੰਟਮੈਂਟਾਂ ਨੰਬਰ ਨਾ ਆਉਣ ਕਾਰਨ ਰੱਦ ਹੋ ਗਈਆਂ, ਜਿਨ੍ਹਾਂ ਨੂੰ ਕੱਲ੍ਹ ਫਿਰ ਦੁਬਾਰਾ ਅਪੁਆਇੰਟਮੈਂਟ ਲੈਣੀ ਪਵੇਗੀ। ਇਸ ਦੌਰਾਨ ਰਜਿਸਟਰੀਆਂ ਕਰਵਾਉਣ ਲਈ ਆਏ ਲੋਕਾਂ ਵਿੱਚ ਬਜ਼ੁਰਗ ਤੇ ਇਕ ਮਰੀਜ਼ ਵੀ ਸ਼ਾਮਿਲ ਸੀ, ਜਿਸ ਨੂੰ ਪਰਿਵਾਰ ਬੈਂਚ ’ਤੇ ਲਿਟਾਇਆ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 9 ਵਜੇ ਸ਼ੁਰੂ ਹੋਇਆ ਰਜਿਸਟਰੀਆਂ ਕਰਨ ਦਾ ਕੰਮ 11 ਵਜੇ ਪੋਰਟਲ ਖਰਾਬ ਹੋਣ ਕਾਰਨ ਬੰਦ ਹੋ ਗਿਆ। ਸੰਬੰਧਤ ਅਮਲੇ ਤੇ ਅਧਿਕਾਰੀਆਂ ਵਲੋਂ ਪੋਰਟਲ ਜਲਦ ਚੱਲਣ ਦੇ ਦਿੱਤੇ ਗਏ ਭਰੋਸੇ ਕਾਰਨ ਲੋਕ ਉਡੀਕ ਵਿੱਚ ਬੈਠੇ ਰਹੇ ਪਰ ਤਿੰਨ ਘੰਟੇ ਤੱਕ ਪੋਰਟਲ ਨਾ ਚੱਲਣ ਕਾਰਨ ਲੋਕ ਪ੍ਰੇਸ਼ਾਨ ਹੋ ਗਏ। ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰਜਿਸਟਰੀਆਂ ਲਈ ਆਏ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਰਜਿਸਟਰੀ ਕਰਵਾ ਕੇ ਹੋਰ ਵੀ ਜ਼ਰੂਰੀ ਕੰਮਾਂ ’ਤੇ ਜਾਣਾ ਅਤੇ ਕਈਆਂ ਨੇ ਤਾਂ ਵਿਦੇਸ਼ ਜਾਣਾ ਸੀ ਪਰ ਪੋਰਟਲ ਬੰਦ ਹੋਣ ਨਾਲ ਉਨ੍ਹਾਂ ਦੇ ਜ਼ਰੂਰੀ ਕੰਮ ਵੀ ਰਹਿ ਗਏ। ਰਜਿਸਟਰੀ ਕਰਵਾਉਣ ਲਈ ਸਤਪਾਲ ਡਾਲੀਆ ਨੇ ਦੱਸਿਆ ਕਿ ਉਹ ਆਪਣੇ ਬਿਮਾਰ ਸਾਲੇ ਨਾਲ ਉਨ੍ਹਾਂ ਦੀ ਰਜਿਸਟਰੀ ਕਰਵਾਉਣ ਲਈ ਆਏ ਸਨ ਪਰ ਸਿਰਫ਼ 9 ਟੋਕਨ ਨੰਬਰ ਤੱਕ ਹੀ ਰਜਿਸਟਰੀਆਂ ਹੋਈਆਂ ਤੇ ਉਸ ਤੋਂ ਬਾਅਦ ਪੋਰਟਲ ਬੰਦ ਹੋ ਗਿਆ। ਉਹ ਸਵੇਰੇ 10 ਵਜੇ ਦੇ ਆ ਕੇ ਸਬ-ਰਜਿਸਟਰਾਰ ਦਫ਼ਤਰ ਵਿੱਚ ਬੈਠੇ ਹੋਏ ਹਨ। ਇਸ ਸੰਬੰਧੀ ਜਦੋਂ ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ ਤੇ ਸਬ-ਰਜਿਸਟਰਾਰ ਭੀਮਸੈਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਵੀ ਪੋਰਟਲ ਚੱਲਣ ਦੀ ਉਡੀਕ ਕਰ ਰਹੇ ਹਨ ਕਿਉਂਕਿ ਇਹ ਪੋਰਟਲ ਚੰਡੀਗੜ੍ਹ ਤੋਂ ਹੀ ਖਰਾਬ ਹੋਇਆ ਹੈ। ਉਕਤ ਅਧਿਕਾਰੀਆਂ ਨੇ ਦੱਸਿਆ ਕਿ 2.35 ’ਤੇ ਪੋਰਟਲ ਚੱਲਣ ਦੇ ਨਾਲ ਹੀ ਰਜਿਸਟਰੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਦੀਆਂ ਰਜਿਸਟਰੀਆਂ ਹੋ ਜਾਣ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ ’ਚ 10.84 ਲੱਖ ਮੀਟ੍ਰਿਕ ਟਨ ਝੋਨਾ ਆਉਣ ਦੀ ਸੰਭਾਵਨਾ-ਮੋਹਿੰਦਰ ਭਗਤ ਅਗਲੀ ਖ਼ਬਰ ਖ਼ਾਲਸਾ ਏਡ ਅਤੇ ਮੁੰਡਾ ਪਿੰਡ ਦੀ ਸੰਗਤ ਨੇ ਬਿਆਸ ਦਰਿਆ ਦੇ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ
Ad Position 24