02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਨਿਤਿਨ ਕੋਹਲੀ ਤੇ ਕੌਂਸਲਰ ਨਵਦੀਪ ਕੌਰ ਨੇ ਸੁਣੀਆਂ ਸਨਸ਼ਾਈਨ ਵੈਲੀ ਕਾਲੋਨੀ ਦੇ ਲੋਕਾਂ ਦੀਆਂ ਸਮੱਸਿਆਂਵਾਂ

ਚੁਗਿੱਟੀ/ ਜੰਡੂ ਸਿੰਘਾ,1 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 5 ਅਧੀਨ ਆਉਂਦੀ ਸਨਸਾਈਨ ਵੈਲੀ ਕਾਲੋਨੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ਼ ਨਿਤਿਨ ਕੋਹਲੀ ਤੇ ਕੌਂਸਲਰ ਅਤੇ ਹਲਕਾ ਕੋਆਰਡੀਨੇਟਰ ਬੀਬੀ ਨਵਦੀਪ ਕੌਰ ਵਲੋਂ ਸੁਣੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲਰ ਪਤੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਗਨਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਥਾਨਕ ਲੋਕਾਂ ਵਲੋਂ ਉਕਤ ਇਲਾਕੇ ਵਿੱਚ ਨਵੀਆਂ ਸੜਕਾਂ ਬਣਾਉਣ ਤੋਂ ਇਲਾਵਾ ਸਟ੍ਰੀਟ ਲਾਈਟਾਂ ਲਗਾਉਣ ਅਤੇ ਪਾਰਕ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 02-10-2026
ਚੁਗਿੱਟੀ/ ਜੰਡੂ ਸਿੰਘਾ,1 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 5 ਅਧੀਨ ਆਉਂਦੀ ਸਨਸਾਈਨ ਵੈਲੀ ਕਾਲੋਨੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ਼ ਨਿਤਿਨ ਕੋਹਲੀ ਤੇ ਕੌਂਸਲਰ ਅਤੇ ਹਲਕਾ ਕੋਆਰਡੀਨੇਟਰ ਬੀਬੀ ਨਵਦੀਪ ਕੌਰ ਵਲੋਂ ਸੁਣੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲਰ ਪਤੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਗਨਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਥਾਨਕ ਲੋਕਾਂ ਵਲੋਂ ਉਕਤ ਇਲਾਕੇ ਵਿੱਚ ਨਵੀਆਂ ਸੜਕਾਂ ਬਣਾਉਣ ਤੋਂ ਇਲਾਵਾ ਸਟ੍ਰੀਟ ਲਾਈਟਾਂ ਲਗਾਉਣ ਅਤੇ ਪਾਰਕ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਜਿਸ ਪ੍ਰਤੀ ਹਾਮੀ ਭਰਦਿਆਂ ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਕੌਂਸਲਰ ਨਵਦੀਪ ਕੌਰ ਵੱਲੋਂ ਇਨ੍ਹਾਂ ਮੰਗਾਂ ਨੂੰ ਅਗਾਮੀ ਕੁਝ ਹੀ ਦਿਨਾਂ ਵਿੱਚ ਪੂਰੀਆਂ ਕਰਨ ਦਾ ਭਰੋਸਾ ਹਾਜ਼ਰੀਨ ਨੂੰ ਦੁਆਇਆ ਗਿਆ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸ ਮੌਕੇ ਇਲਾਕਾ ਦੇ ਲੋਕਾਂ ਵੱਲੋਂ ਕਲੋਨੀ ਵਿੱਚ ਸੀਵਰੇਜ਼ ਤੇ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਲਈ ਧੰਨਵਾਦ ਕੀਤਾ ਗਿਆ। ਇਸ ਦੌਰਾਨ ਕੌਂਸਲਰ ਪਤੀ ਲਗਨਦੀਪ ਸਿੰਘ, ਸੂਬਾ ਸਿੰਘ, ਸਰਬਜੀਤ ਸਿੰਘ, ਇੰਦਰਜੀਤ ਸਿੰਘ, ਰਣਜੀਤ ਸਿੰਘ, ਰੋਹਿਤ ਕੁਮਾਰ,ਅਵਾਸ਼ ਪੋਲ, ਸੰਜੀਵ ਤ੍ਰੇਹਨ ਅਤੇ ਮਨੀਸ਼ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਅਥਲੀਟ ਗੁਰਿੰਦਰਵੀਰ ਸਿੰਘ ਦਾ ਅੱਜ ਆਦਮਪੁਰ ਏਅਰਪੋਰਟ ’ਤੇ ਹੋਵੇਗਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਨੰਦਨਪੁਰ ਰੋਡ ’ਤੇ ਮਹਿਲਾ ਦੀਆਂ ਵਾਲੀਆਂ ਝਪਟੀਆਂ ਰਾਹਗੀਰਾਂ ਵਲੋਂ ਪਿੱਛਾ ਕਰਨ ’ਤੇ ਹਾਦਸਾ, ਦੋ ਨੌਜਵਾਨ ਕਾਬੂ
Ad Position 24