ਲੋਹੀਆਂ ਕਲੱਸਟਰ ਦੀਆਂ ‘ਪੰਜਾਬ ਰਾਜ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ’ ਨਵਾਂ ਪਿੰਡ ਦੋਨੇਵਾਲ ’ਚ ਸਮਾਪਤ
ਲੋਹੀਆਂ ਖਾਸ, 1 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬਲਾਕ ਲੋਹੀਆਂ ਖਾਸ ਦੀਆਂ 2 ਰੋਜ਼ਾ ‘ਪੰਜਾਬ ਰਾਜ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ 2026-27’ ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਪਿੰਡ ਦੋਨੇਵਾਲ ਦੇ ਖੇਡ ਸਟੇਡੀਅਮ ਵਿਖੇ ਸਮਾਪਤ ਹੋਈਆਂ| ਲੋਹੀਆਂ ਦੇ ਬੀ. ਪੀ.
ਲੋਹੀਆਂ ਖਾਸ, 1 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬਲਾਕ ਲੋਹੀਆਂ ਖਾਸ ਦੀਆਂ 2 ਰੋਜ਼ਾ ‘ਪੰਜਾਬ ਰਾਜ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ 2026-27’ ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਪਿੰਡ ਦੋਨੇਵਾਲ ਦੇ ਖੇਡ ਸਟੇਡੀਅਮ ਵਿਖੇ ਸਮਾਪਤ ਹੋਈਆਂ| ਲੋਹੀਆਂ ਦੇ ਬੀ.ਪੀ.ਈ.ਓ. ਸ੍ਰੀ ਰਮੇਸ਼ਵਰ ਚੰਦਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸੀ.ਐੱਚ.ਟੀ. ਭੁਪਿੰਦਰ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਕਰਵਾਈਆਂ ਗਈਆਂ, ਇਨ੍ਹਾਂ ਖੇਡਾਂ ਦੌਰਾਨ ਬੀ.ਐੱਸ.ਓ. ਹਰਵਿੰਦਰਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵਲੋਂ ਗਰਾਉਂਡ ਵਿੱਚ ਸਾਰੇ ਬੱਚਿਆਂ ਦੇ ਵੱਖ ਵੱਖ ਮੁਕਾਬਲਿਆਂ ਨੂੰ ਨਿਯਮਾਂ ਅਨੁਸਾਰ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਤੋਂ ਪਹੁੰਚੇ ਨੰਨ੍ਹੇ-ਮੁੰਨੇ ਖਿਡਾਰੀਆਂ ਨੇ ਪੂਰੇ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਪ੍ਰਦਰਸ਼ਨ ਕੀਤਾ| ਇਸ ਮੌਕੇ ਸਕੂਲ ਮੁਖੀ ਪਵਨਦੀਪ ਕੌਰ ਅਤੇ ਬੀ.ਆਰ.ਸੀ. ਬਰਿੰਦਰਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ ਅਤੇ ਖਿਡਾਰੀਆਂ ਨੂੰ ਜੀ ਆਇਆਂ ਨੂੰ ਆਖਿਆ| ਇਸ ਮੌਕੇ ਡੀ.ਐੱਸ.ਸੀ ./ ਡੀ.ਐੱਮ. (ਜਲੰਧਰ) ਲੈਕ. ਅਮਨਦੀਪ ਕੌਂਡਲ (ਸਟੇਟ ਐਵਾਰਡੀ), ਬੀ.ਪੀ.ਈ.ਓ. ਸ਼ਾਹਕੋਟ-1 ਨਿਰਮਲ ਸਿੰਘ ਗਿੱਦੜ ਪਿੰਡੀ, ਨਗਰ ਪੰਚਾਇਤ ਲੋਹੀਆਂ ਦੇ ਈ.ਓ ਚੰਦਰ ਮੋਹਨ ਭਾਟੀਆ, ਸੁਧੀਰ ਕੁਮਾਰ ਸ਼ਾਹਕੋਟ, ਸਰਪੰਚ ਅਵਤਾਰ ਸਿੰਘ ਦੋਨੇਵਾਲ, ਪੀਰ ਬਾਬਾ ਸ਼ਹਿਮਤ ਗਾਜ਼ੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਕਸ਼ਮੀਰ ਸਿੰਘ, ਸੰਤੋਖ ਸਿੰਘ ਬੱਗਾ ਵਾਈਸ ਚੇਅਰਮੈਨ ਬਲਾਕ ਸੰਮਤੀ ਲੋਹੀਆਂ, ਸੁਖਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ| ਸਮੁੱਚੇ ਪ੍ਰੋਗਰਾਮ ਦੌਰਾਨ ਮਾ. ਪਰਮਿੰਦਰ ਸਿੰਘ ਪਨੇਸਰ ਅਤੇ ਮਾ. ਗੁਰਦੇਵ ਸਿੰਘ ਵੱਲੋਂ ਸਟੇਜ ਤੋਂ ਸੰਚਾਲਨ ਅਤੇ ਗਰਾਊਂਡ ਤੋਂ ਕੁਮੈਂਟਰੀ ਬਾਖੂਬੀ ਕੀਤੀ ਗਈ, ਜਦਕਿ ਅਰਸ਼ਦੀਪ ਸਿੰਘ ਵਲੋਂ ਮੀਡੀਆ ਸਹਿਯੋਗ ਕੀਤਾ ਗਿਆ| ਇਸ ਮੌਕੇ ਤਰਸੇਮ ਸਿੰਘ ਸਮਾਜ ਸੇਵੀ, ਦਸ਼ਮੇਸ਼ ਹਸਤਪਾਲ ਦੇ ਡਾ. ਹਰਨੇਕ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਐੱਸ.ਐੱਮ.ਸੀ. ਕਮੇਟੀ ਮੈਂਬਰ, ਠੇਕੇਦਾਰ ਤਰਸੇਮ ਸਿੰਘ, ਸ਼ਹੀਦ ਊਧਮ ਸਿੰਘ ਕਲੱਬ ਦੇ ਸਮੂਹ ਮੈਂਬਰ, ਕ੍ਰਿਕੇਟ ਕਲੱਬ ਵੱਲੋਂ ਗੁਰਜਿੰਦਰ ਸਿੰਘ, ਲਖਵਿੰਦਰ ਸਿੰਘ ਲੱਖੀ, ਸਵਰਨ ਸਿੰਘ ਚੰਦੀ, ਚਰਨਜੀਤ ਚੰਨੀ ਪੰਚ, ਕੁਮੈਂਟੇਟਰ ਮੰਗਾ ਅਲੀਵਾਲ ਸਮੇਤ ਵੱਖ-ਵੱਖ ਪਤਵੰਤੇ, ਅਧਿਆਪਕ ਅਤੇ ਖੇਡ ਪ੍ਰੇਮੀ ਹਾਜ਼ਰ ਸਨ| ਇਸ ਖੇਡ ਮੇਲੇ ਦੇ ਪ੍ਰਬੰਧਕਾਂ ਅਤੇ ਸਹਿਯੋਗੀਆਂ ’ਚ ਸੀ.ਐੱਚ.ਟੀ. ਭੁਪਿੰਦਰ ਸਿੰਘ ਢਿੱਲੋਂ, ਸੀ.ਐੱਚ.ਟੀ. ਕਰਮਜੀਤ ਸਿੰਘ ਸੰਧੂ, ਸੀ.ਐੱਚ.ਟੀ. ਮੋਨਿਕਾ, ਐੱਚ.ਟੀ. ਪਵਨਦੀਪ ਕੌਰ, ਐੱਚ.ਟੀ. ਪਰਮਜੀਤ ਕੌਰ, ਐੱਚ.ਟੀ. ਬਲਵਿੰਦਰ ਕੁਮਾਰ, ਬੀ.ਆਰ.ਸੀ. ਬਰਿੰਦਰਪਾਲ ਸਿੰਘ, ਮਾ.ਪਰਮਿੰਦਰ ਸਿੰਘ ਪਨੇਸਰ, ਬੀ.ਐੱਸ.ਓ. ਹਰਵਿੰਦਰਜੀਤ ਕੌਰ, ਅਨਿਲ, ਵਿਜੈ ਚੌਹਾਨ, ਸੁਰਿੰਦਰ ਕੁਮਾਰ, ਅਵਿਨਾਸ਼, ਹਰਮੇਸ਼ ਲਾਲ, ਮਨਵੀਤ ਸਿੰਘ, ਪਵਨ ਕੁਮਾਰ, ਬਲਵਿੰਦਰ ਸਿੰਘ, ਜਸਵੀਰ ਸਿੰਘ, ਪ੍ਰਭਜਿੰਦਰ ਸਿੰਘ, ਅਜੈਬ ਸਿੰਘ, ਭਾਗੀਰਥ, ਈਸ਼ਵਰ ਚੰਦਰ, ਜਗਰੂਪ ਸਿੰਘ, ਗਗਨਦੀਪ, ਸ਼ਮਿੰਦਰ ਕੁਮਾਰ, ਜਤਿੰਦਰ ਸਿੰਘ, ਮਨੀਸ਼ ਚੰਦਰ, ਗੁਰਵਿੰਦਰ ਕੌਰ, ਅੰਮ੍ਰਿਤਪਾਲ ਕੌਰ, ਨਰਿੰਦਰ ਕੌਰ, ਦਲਜੀਤ ਕੌਰ, ਹਰਜੀਤ ਕੌਰ, ਸ਼ਿਮਲਜੀਤ ਕੌਰ, ਗੁਰਪ੍ਰੀਤ ਕੌਰ, ਮੌਨਿਕਾ ਗਰਗ, ਗੀਤਾ ਰਾਣੀ, ਰੇਨੂੰ ਸ਼ਰਮਾ, ਪੂਨਮ ਸ਼ਰਮਾ, ਜਸਵਿੰਦਰ ਕੌਰ, ਕਿਰਨਜੀਤ ਕੌਰ, ਸੁਨੀਤਾ, ਅਲਕਾ, ਮਨਪ੍ਰੀਤ ਕੌਰ, ਰੀਆ, ਜੀਨਤ, ਅਰਚਨਾ ਸਮੇਤ ਪਿੰਡ ਵਾਸੀ ਵੀ ਹਾਜ਼ਰ ਸਨ|