02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਦਾਣਾ ਮੰਡੀ ਆਦਮਪੁਰ ’ਚ ਝੋਨੇ ਦੀ ਖਰੀਦ ਸ਼ੁਰੂ

ਆਦਮਪੁਰ, 1 ਅਕਤੂਬਰ (ਰਮਨ ਦਵੇਸਰ)-ਪੰਜਾਬ ਸਰਕਾਰ ਵਲੋਂ ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ’ਤੇ ਦਾਣਾ ਮੰਡੀ ਆਦਮਪੁਰ ਵਿਖੇ ਸਕੱਤਰ ਮਾਰਕੀਟ ਕਮੇਟੀ ਆਦਮਪੁਰ ਅੰਮ੍ਰਿਤਪਾਲ ਸਿੰਘ ਅਤੇ ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼ ਵਲੋਂ ਸਾਂਝੇ ਤੌਰ ’ਤੇ ਖਰੀਦ ਦੀ ਸ਼ੁਰੂਆਤ ਕਾਰਵਾਈ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਆਦਮਪੁਰ ਦਾਣਾ ਮੰਡੀ ਵਿਖੇ ਖਰੀਦ ਸ਼ੁਰੂ ਕਰਵਾਈ ਜਾ ਰਹੀ ਹੈ ਜਿੱਥੇ ਸ਼ਾਮ ਤੱਕ ਵੱਖ ਵੱਖ ਖਰੀਦ ਏਜੰਸੀਆਂ ਵਲੋਂ ਕਰੀਬ 300 ਕੁਇੰਟਲ ਝੋਨੇ ਦੀ ਬੋਲੀ ਕਰ ਲਈ ਗਈ ਹੈ।

Ad Position 21
No active advertisement
ਅਜੀਤ ਡੈਸਕ 02-10-2026
ਆਦਮਪੁਰ, 1 ਅਕਤੂਬਰ (ਰਮਨ ਦਵੇਸਰ)-ਪੰਜਾਬ ਸਰਕਾਰ ਵਲੋਂ ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ’ਤੇ ਦਾਣਾ ਮੰਡੀ ਆਦਮਪੁਰ ਵਿਖੇ ਸਕੱਤਰ ਮਾਰਕੀਟ ਕਮੇਟੀ ਆਦਮਪੁਰ ਅੰਮ੍ਰਿਤਪਾਲ ਸਿੰਘ ਅਤੇ ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼ ਵਲੋਂ ਸਾਂਝੇ ਤੌਰ ’ਤੇ ਖਰੀਦ ਦੀ ਸ਼ੁਰੂਆਤ ਕਾਰਵਾਈ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਆਦਮਪੁਰ ਦਾਣਾ ਮੰਡੀ ਵਿਖੇ ਖਰੀਦ ਸ਼ੁਰੂ ਕਰਵਾਈ ਜਾ ਰਹੀ ਹੈ ਜਿੱਥੇ ਸ਼ਾਮ ਤੱਕ ਵੱਖ ਵੱਖ ਖਰੀਦ ਏਜੰਸੀਆਂ ਵਲੋਂ ਕਰੀਬ 300 ਕੁਇੰਟਲ ਝੋਨੇ ਦੀ ਬੋਲੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਆਦਮਪੁਰ ਹਲਕੇ ਦੀਆਂ ਸਾਰੀਆਂ ਮੰਡੀਆਂ ਅੰਦਰ ਕਿਸਾਨਾਂ ਦੀ ਸਹੂਲਤ ਲਈ ਖਰੀਦ ਪ੍ਰਬੰਧ ਪਹਿਲਾਂ ਹੀ ਪੂਰੇ ਕਰ ਲਏ ਗਏ ਸਨ ਅਤੇ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਸਾਰੀਆਂ ਮੰਡੀਆਂ ਅੰਦਰ ਹੀ ਝੋਨੇ ਦੀ ਖਰੀਦ ਲਗਾਤਾਰ ਜਾਰੀ ਰਹੇਗੀ। ਖਰੀਦ ਸ਼ੁਰੂ ਕਰਨ ਵੇਲੇ ਵਿਸ਼ੇਸ਼ ਤੌਰ ’ਤੇ ਬਲਾਕ ਸੰਮਤੀ ਆਦਮਪੁਰ ਦੇ ਵਾਈਸ ਚੇਅਰਮੈਨ ਕਮਲਜੀਤ ਸਲਾਲਾ, ਹਰਿੰਦਰ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਉਪ ਪ੍ਰਧਾਨ ਰਮਨ ਕੁਮਾਰ ਬੌਬੀ, ਪੁਰੰਗ, ਆੜ੍ਹਤੀਆਂ ’ਚ ਗੁਰਮੀਤ ਸਿੰਘ ਸਿਆਨ, ਜਸਵੰਤ ਸਿੰਘ, ਪਵਨ ਆਵਲ,ਅਸ਼ੀਸ਼ ਗੁਪਤਾ, ਗਗਨਦੀਪ ਸਿੰਘ, ਰਵੀ ਪਾਲ,ਪਨਗਰੇਨ ਦੇ ਅਧਿਕਾਰੀ ਜਗਜੀਤ ਸਿੰਘ, ਵੇਅਰ ਹਾਊਸ ਦੇ ਅਧਿਕਾਰੀ ਗੌਰਵ ਕੁਮਾਰ,ਬਾਲਕ੍ਰਿਸ਼ਨ ਹੋਰ ਆੜਤੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਨੂੰ ਅਸਤੀਫ਼ਾ ਦੇਣਾ ਚਾਹੀਦਾ-ਦਿਪਕੇ ਅਗਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਵਿਖੇ ‘ਸਵੱਛਤਾ ਹੀ ਸੇਵਾ’ ਮੁਹਿੰਮ ਚਲਾਈ
Ad Position 24