ਸ੍ਰੀਮਦ ਭਾਗਵਤ ਕਥਾ ਤੋਂ ਪਹਿਲਾਂ ਵਿਸ਼ਾਲ ਕਲਸ਼ ਯਾਤਰਾ ਕੱਢੀ
ਜਲੰਧਰ, 2 ਅਕਤੂਬਰ (ਸ਼ਿਵ)- ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਕਮੇਟੀ ਵਲੋਂ ਆਚਾਰਿਆ ਸ੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਦੀ ਅਗਵਾਈ ਹੇਠ 7 ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ। ਯਾਤਰਾ ਦੀ ਸ਼ੁਰੂਆਤ ਜੇਲ੍ਹ ਰੋਡ ਸਥਿਤ ਸ੍ਰੀ ਮਹਾਲਕਸ਼ਮੀ ਮੰਦਰ ਤੋਂ ਹੋਈ।
ਜਲੰਧਰ, 2 ਅਕਤੂਬਰ (ਸ਼ਿਵ)- ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਕਮੇਟੀ ਵਲੋਂ ਆਚਾਰਿਆ ਸ੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਦੀ ਅਗਵਾਈ ਹੇਠ 7 ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ। ਯਾਤਰਾ ਦੀ ਸ਼ੁਰੂਆਤ ਜੇਲ੍ਹ ਰੋਡ ਸਥਿਤ ਸ੍ਰੀ ਮਹਾਲਕਸ਼ਮੀ ਮੰਦਰ ਤੋਂ ਹੋਈ। ਯਾਤਰਾ ਦੌਰਾਨ ਭਜਨ-ਸੰਕੀਰਤਨ, ਢੋਲ-ਤਾਸ਼ਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਮਾਹੌਲ ਭਗਤੀਮਈ ਹੋ ਗਿਆ। ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਯਾਤਰਾ ਜੇਲ੍ਹ ਚੌਕ, ਪੁਰਾਣੀ ਸਬਜ਼ੀ ਮੰਡੀ, ਪਟੇਲ ਚੌਕ ਅਤੇ ਸਰਕੂਲਰ ਰੋਡ ਤੋਂ ਹੁੰਦੀ ਹੋਈ ਸਾਈ ਦਾਸ ਸਕੂਲ ਗਰਾਊਂਡ ਵਿਖੇ ਸਮਾਪਤ ਹੋਈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸੁਨੀਲ ਨਈਅਰ, ਯਸ਼ਪਾਲ ਚੌਧਰੀ, ਸੰਜੇ ਸਹਿਗਲ ਸਮੇਤ ਕਈ ਪਤਵੰਤੇ ਅਤੇ ਸ਼ਰਧਾਲੂ ਮੌਜੂਦ ਸਨ। ਸ੍ਰੀਮਦ ਭਾਗਵਤ ਕਥਾ ਗਿਆਨ ਯੱਗ 3 ਤੋਂ 9 ਅਕਤੂਬਰ ਤੱਕ ਸਾਈ ਦਾਸ ਸਕੂਲ ਗਰਾਊਂਡ, ਪਟੇਲ ਚੌਕ ਵਿਖੇ ਰੋਜ਼ਾਨਾ ਸ਼ਾਮ 5 ਵਜੇ ਤੋਂ ਕਰਵਾਇਆ ਜਾਵੇਗਾ।