03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੰਜਾਬ ’ਚ ਨਸ਼ਿਆਂ ਦਾ ਰੁਝਾਨ ਵਧਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਦੋਸ਼ੀ-ਰਾਣਾ

ਚੁਗਿੱਟੀ/ ਜੰਡੂ ਸਿੰਘਾ, 2 ਅਕਤੂਬਰ (ਨਰਿੰਦਰ ਲਾਗੂ)-ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਖੇ ਰੈਲੀ ਕਰਕੇ ਦਸੰਬਰ 2029 ਤੱਕ ਨਸ਼ੇ ਦੇ ਖਾਤਮੇ ਦਾ ਸ਼ੋਸ਼ਾ ਛੱਡਿਆ ਹੈ। ਇਸ ਉੱਤੇ ਪੰਜਾਬ ਦੇ ਲੋਕਾਂ ਨੂੰ ਯਕੀਨ ਨਹੀਂ ਹੈ, ਕਿਉਂ ਕਿ ਬਾਰਡਰ ਏਰੀਆ ਦੇ ਨਾਲ -ਨਾਲ ਸਾਰੀ ਫੋਰਸ ਕੇਂਦਰ ਸਰਕਾਰ ਅਧੀਨ ਆਉਂਦੀ ਹੈ ਅਤੇ ਪੰਜਾਬ ਵਿੱਚ ਪੰਜਾਬ ਪੁਲਿਸ।

Ad Position 21
No active advertisement
ਅਜੀਤ ਡੈਸਕ 03-10-2026
ਚੁਗਿੱਟੀ/ ਜੰਡੂ ਸਿੰਘਾ, 2 ਅਕਤੂਬਰ (ਨਰਿੰਦਰ ਲਾਗੂ)-ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਖੇ ਰੈਲੀ ਕਰਕੇ ਦਸੰਬਰ 2029 ਤੱਕ ਨਸ਼ੇ ਦੇ ਖਾਤਮੇ ਦਾ ਸ਼ੋਸ਼ਾ ਛੱਡਿਆ ਹੈ। ਇਸ ਉੱਤੇ ਪੰਜਾਬ ਦੇ ਲੋਕਾਂ ਨੂੰ ਯਕੀਨ ਨਹੀਂ ਹੈ, ਕਿਉਂ ਕਿ ਬਾਰਡਰ ਏਰੀਆ ਦੇ ਨਾਲ -ਨਾਲ ਸਾਰੀ ਫੋਰਸ ਕੇਂਦਰ ਸਰਕਾਰ ਅਧੀਨ ਆਉਂਦੀ ਹੈ ਅਤੇ ਪੰਜਾਬ ਵਿੱਚ ਪੰਜਾਬ ਪੁਲਿਸ। ਜਦੋਂ ਦੋਵਾਂ ਦੀ ਨੀਅਤ ਨਸ਼ੇ ਸਬੰਧੀ ਸਪੱਸ਼ਟ ਨਹੀਂ ਹੈ ਤਾਂ ਕਿਸ ’ਤੇ ਆਸ ਰੱਖੀ ਜਾ ਸਕਦੀ ਹੈ। ਸਰਕਾਰਾਂ ਵਿੱਚ ਬੈਠੇ ਵੱਡੇ ਆਕਾ ਨਸ਼ਾ ਸਮਗਲਰਾਂ ਨੂੰ ਪ੍ਰਮੋਟ ਕਰਕੇ ਵੋਟਾਂ ਦੀ ਰਾਜਨੀਤੀ ਲਈ ਵਰਤਦੇ ਹਨ ਤਾਂ ਦੱਸੋ ਨਸ਼ਾ ਕਿਸ ਤਰ੍ਹਾਂ ਖ਼ਤਮ ਹੋ ਸਕਦਾ ਹੈ। ਇਹ ਪ੍ਰਗਟਾਵਾ ਇਥੇ ਗੱਲਬਾਤ ਕਰਦੇ ਹੋਏ ਚੜਦੀਕਲਾ ਫਰੰਟ ਦੇ ਸੀਨੀਅਰ ਆਗੂ ਰਣਜੀਤ ਸਿੰਘ ਰਾਣਾ ਵਲੋਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੋਚ ਪੰਜਾਬ ਪ੍ਰਤੀ ਕਦੇ ਵੀ ਉਸਾਰੂ ਨਹੀਂ ਰਹੀ। ਪੰਜਾਬ ਦੇ ਸਿੱਖਾਂ ਨੂੰ ਦੇਖਣ ਦਾ ਨਜ਼ਰੀਆ ਕੁਝ ਹੋਰ ਤੇ ਬਾਕੀ ਹੋਰ। ਬਲਵੰਤ ਸਿੰਘ ਰਾਜੋਆਣਾ ਨਾਲ 1 5 ਸਾਲ ਤੋਂ ਅਪੀਲ ਕਰਨ ਦੇ ਬੀਤ ਜਾਣ ‘ਤੇ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਮੌਕੇ ਉਨ੍ਹਾਂ ਨਾਲ ਜਗਜੀਤ ਸਿੰਘ ਖਾਲਸਾ, ਦਲਜੀਤ ਸਿੰਘ, ਫੁੰਮਣ ਸਿੰਘ, ਰਾਜਵੀਰ ਸਿੰਘ ਤੇ ਤਜਿੰਦਰ ਸਿੰਘ ਰਿੰਕਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਸੰਬੰਧੀ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਕੀਤੇ ਜਾਣਗੇ ਪੁਖ਼ਤਾ ਪ੍ਰਬੰਧ-ਮੋਹਿੰਦਰ ਭਗਤ ਅਗਲੀ ਖ਼ਬਰ ਜਲੰਧਰ ਕਲੱਬ ਵਲੋਂ ਅੰਮਿਤ ਕੁਕਰੇਜਾ ਦਾ ਵਿਸ਼ੇਸ਼ ਸਨਮਾਨ
Ad Position 24