ਵਾਲਮੀਕਿ ਤੀਰਥ ਅੰਮ੍ਰਿਤਸਰ ਲਈ ਪ੍ਰਤਾਪਪੁਰਾ ਤੋਂ ਜਾਣਗੀਆਂ 10 ਬੱਸਾਂ-ਸਾਬੀ ਸਰਪੰਚ
ਜਲੰਧਰ, 2 ਅਕਤੂਬਰ (ਸ਼ਿਵ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਵਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਸੰਬੰਧੀ ਪਿੰਡ ਪ੍ਰਤਾਪਪੁਰਾ ਦੇ ਸਰਪੰਚ ਸਾਬੀ ਵਲੋਂ ਭਗਵਾਨ ਵਾਲਮੀਕਿ ਮੰਦਰ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈੱਲਫੇਅਰ ਟਰੱਸਟ ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਵਿਪਨ ਸਭਰਵਾਲ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਜਲੰਧਰ, 2 ਅਕਤੂਬਰ (ਸ਼ਿਵ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਵਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਸੰਬੰਧੀ ਪਿੰਡ ਪ੍ਰਤਾਪਪੁਰਾ ਦੇ ਸਰਪੰਚ ਸਾਬੀ ਵਲੋਂ ਭਗਵਾਨ ਵਾਲਮੀਕਿ ਮੰਦਰ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈੱਲਫੇਅਰ ਟਰੱਸਟ ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਵਿਪਨ ਸਭਰਵਾਲ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਪਨ ਸਭਰਵਾਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਹਰ ਸਾਲ ਉਤਸਵ ਕਮੇਟੀ ਵਲੋਂ ਕਰਵਾਏ ਜਾਂਦੇ ਸਮਾਗਮਾਂ ਵਿਚ ਪਿੰਡ ਪ੍ਰਤਾਪਪੁਰਾ ਦਾ ਵਿਸ਼ੇਸ਼ ਸਹਿਯੋਗ ਮਿਲਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਵਾਰ ਪਿੰਡ ਪ੍ਰਤਾਪਪੁਰਾ ਤੋਂ 10 ਬੱਸਾਂ ਵਿਸ਼ਾਲ ਤੀਰਥ ਯਾਤਰਾ ਵਿਚ ਸ਼ਾਮਿਲ ਹੋਣਗੀਆਂ। ਇਸ ਮੌਕੇ ਜਤਿੰਦਰ ਨਿੱਕਾ, ਹਰਣੇਕ ਸਿੰਘ ਨੇਕੀ, ਗੁਲਜ਼ਾਰ ਖੋਸਲਾ, ਸਰਬਜੀਤ ਸਿੰਘ, ਸਨੀ, ਸਾਬੀ ਗਿੱਲ, ਅਮਨਦੀਪ, ਪਵਨ ਸਹੋਤਾ, ਸੁਖਦੇਵ ਸਿੰਘ, ਨਰਿੰਦਰ ਕੁਮਾਰ, ਜੀਤਾ ਥਾਪਰ, ਲਾਡੀ ਥਾਪਰ, ਸੁੱਚਾ ਪ੍ਰਧਾਨ, ਕਿਰਨ ਥਾਪਰ ਤੇ ਹੋਰ ਹਾਜ਼ਰ ਸਨ।