07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਲਸਾੜਾ ਦੇ ਸਕੂਲਾਂ ’ਚ ਅਧਿਆਪਕਾਂ ਦੀ ਕਮੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਹੋ ਰਹੀ ਪ੍ਰਭਾਵਿਤ-ਮਾਣਕ

ਜਲੰਧਰ , 6 ਅਕਤੂਬਰ ( ਜਸਪਾਲ ਸਿੰਘ )- ਫਿਲੌਰ ਦੇ ਨਜ਼ਦੀਕੀ ਪਿੰਡ ਲਸਾੜਾ ਦੇ ਸ਼ਹੀਦ - ਏ - ਆਜ਼ਮ ਬਾਬੂ ਲਾਭ ਸਿੰਘ ਹਾਇਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ । ਇਸ ਸਬੰਧੀ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੱਤਰ ਲਿਖ ਕੇ ਦੋਵਾਂ ਸਕੂਲਾਂ ’ ਚ ਖਾਲੀ ਅਸਾਮੀਆਂ ਤੁਰੰਤ ਭਰਨ ਦੀ ਮੰਗ ਕੀਤੀ ਹੈ ।

Ad Position 21
No active advertisement
ਅਜੀਤ ਡੈਸਕ 07-10-2026
ਜਲੰਧਰ , 6 ਅਕਤੂਬਰ ( ਜਸਪਾਲ ਸਿੰਘ )- ਫਿਲੌਰ ਦੇ ਨਜ਼ਦੀਕੀ ਪਿੰਡ ਲਸਾੜਾ ਦੇ ਸ਼ਹੀਦ - ਏ - ਆਜ਼ਮ ਬਾਬੂ ਲਾਭ ਸਿੰਘ ਹਾਇਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ । ਇਸ ਸਬੰਧੀ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੱਤਰ ਲਿਖ ਕੇ ਦੋਵਾਂ ਸਕੂਲਾਂ ’ ਚ ਖਾਲੀ ਅਸਾਮੀਆਂ ਤੁਰੰਤ ਭਰਨ ਦੀ ਮੰਗ ਕੀਤੀ ਹੈ । ਉਨ੍ਹਾਂ ਪੱਤਰ ’ ਚ ਕਿਹਾ ਹੈ ਕਿ ਹਾਇਰ ਸੈਕੰਡਰੀ ਸਕੂਲ ’ ਚ ਲੈਕਚਰਾਰ ਪੰਜਾਬੀ , ਅੰਗਰੇਜ਼ੀ , ਪੋਲੀਟੀਕਲ ਸਾਇੰਸ , ਜੀਵ ਵਿਗਿਆਨ ਅਤੇ ਭੌਤਿਕ ਵਿਗਿਆਨ ਦੀਆਂ ਇਕ - ਇਕ ਅਸਾਮੀਆਂ ਖਾਲੀ ਹਨ । ਇਸ ਤੋਂ ਇਲਾਵਾ ਸਾਇੰਸ ਮਾਸਟਰ ਦੀਆਂ 2, ਸਮਾਜਿਕ ਸਿੱਖਿਆ ਮਾਸਟਰ ਦੀਆਂ 2, ਪੰਜਾਬੀ ਮਾਸਟਰ , ਡੀ . ਪੀ . ਈ ., ਏ . ਸੀ . ਟੀ . ਅਤੇ ਕੰਪਿਊਟਰ ਫੈਕਲਟੀ ਦੀ ਇਕ - ਇਕ ਅਸਾਮੀ ਖਾਲੀ ਹੈ । ਇਸ ਤਰ੍ਹਾਂ ਸਕੂਲ ’ ਚ ਕੁੱਲ 13 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ । ਜਦਕਿ ਪ੍ਰਾਇਮਰੀ ਸਕੂਲ ਦੀ ਸਥਿਤੀ ਹੋਰ ਵੀ ਗੰਭੀਰ ਹੈ ਤੇ ਇਸ ਸਕੂਲ ’ ਚ ਕੁੱਲ 5 ਮੰਨਜ਼ੂਰਸ਼ੁਦਾ ਅਸਾਮੀਆਂ ਦੇ ਮੁਕਾਬਲੇ ਸਿਰਫ਼ ਇਕ ਅਧਿਆਪਕ ਮੌਜੂਦ ਹੈ , ਜਦਕਿ ਇਕ ਹੋਰ ਅਧਿਆਪਕ ਨੂੰ ਡੈਪੂਟੇਸ਼ਨ ’ ਤੇ ਭੇਜਿਆ ਗਿਆ ਹੈ । ਇਸ ਤਰ੍ਹਾਂ 4 ਅਸਾਮੀਆਂ ਖਾਲੀ ਹਨ ਤੇ ਸਕੂਲ ’ ਚ 141 ਬੱਚੇ ਪੜ੍ਹ ਰਹੇ ਹਨ । ਪੱਤਰ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਇਕਲੌਤਾ ਅਧਿਆਪਕ ਵੀ ਬੀ . ਐਲ . ਓ . ਦੀ ਡਿਊਟੀ ’ ਤੇ ਲਗਾਇਆ ਗਿਆ ਹੈ , ਜਿਸ ਕਾਰਨ ਉਸ ਲਈ ਸਕੂਲ ’ ਚ ਨਿਯਮਤ ਤੌਰ ’ ਤੇ ਹਾਜ਼ਰੀ ਦੇਣਾ ਮੁਸ਼ਕਿਲ ਹੋ ਰਿਹਾ ਹੈ । ਜਿਸ ਕਾਰਨ ਪਿੰਡ ਵਾਸੀਆਂ ਅੰਦਰ 141 ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਚਿੰਤਾ ਪਾਈ ਜੀ ਰਹੀ ਹੈ । ਸਤਨਾਮ ਸਿੰਘ ਮਾਣਕ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਦੋਵਾਂ ਸਕੂਲਾਂ ’ ਚ ਲੋੜ ਅਨੁਸਾਰ ਅਧਿਆਪਕਾਂ ਦੀ ਤੁਰੰਤ ਨਿਯੁਕਤੀ ਜਾਂ ਤਾਇਨਾਤੀ ਕੀਤੀ ਜਾਵੇ , ਤਾਂ ਜੋ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਅਤੇ ਸਕੂਲਾਂ ਦੀ ਵਿਦਿਅਕ ਵਿਵਸਥਾ ਸੁਚਾਰੂ ਢੰਗ ਨਾਲ ਚੱਲ ਸਕੇ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਤੇ ਖੇਤੀ ਪ੍ਰਦਰਸ਼ਨੀਆਂ 9 ਨੂੰ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਦੇ ਜਲੰਧਰ ’ਚ ਰਾਜ ਪੱਧਰੀ ਖੇਡ ਮੁਕਾਬਲੇ 10 ਤੋਂ
Ad Position 24