06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਏ. ਪੀ. ਜੇ. ਕਾਲਜ ਨੇ ਪੁਰਾਣੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਜਲੰਧਰ, 6 ਅਕਤੂਬਰ (ਜਸਪਾਲ ਸਿੰਘ)-ਏ. ਪੀ.

Ad Position 21
No active advertisement
ਅਜੀਤ ਡੈਸਕ 07-10-2026
ਜਲੰਧਰ, 6 ਅਕਤੂਬਰ (ਜਸਪਾਲ ਸਿੰਘ)-ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਇੰਟੀਰੀਅਰ ਡਿਜ਼ਾਈਨ ਵਿਭਾਗ ਵਲੋਂ ਵਿਸ਼ਵ ਆਰਕੀਟੈਕਚਰ ਦਿਵਸ ਮੌਕੇ ਕਰਵਾਏ ਗਏ ‘ਇਨੋਵਿਸਟਾ-2026’ ਸਮਾਗਮ ਦੌਰਾਨ ਕਾਲਜ ਦੇ ਸਾਲ 2019 ਬੈਚ ਦੇ ਪੁਰਾਣੇ ਵਿਦਿਆਰਥੀ ਰੋਹਿਤ ਮਲਿਕ ਅਤੇ ਨਿਹਾਰਿਕਾ ਮਲਿਕ ਨੂੰ ਡਿਜ਼ਾਈਨ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਪੇਸ਼ੇਵਰ ਪ੍ਰਾਪਤੀਆਂ ਅਤੇ ਸੰਸਥਾ ਨਾਲ ਨਿਰੰਤਰ ਜੁੜੇ ਰਹਿਣ ਲਈ ਸਨਮਾਨਿਤ ਕੀਤਾ ਗਿਆ । ਰੋਹਿਤ ਮਲਿਕ ਅਤੇ ਨਿਹਾਰਿਕਾ ਮਲਿਕ ‘ਬੇਸਪੋਕ ਡਿਜ਼ਾਈਨ ਕੰਪਨੀ’ ਅਤੇ ‘ਹਾਊਸ ਆਫ਼ ਮਲਿਕ’ ਦੇ ਸੰਸਥਾਪਕ ਹਨ ਤੇ ਉਹ ਇੰਟੀਰੀਅਰ ਡਿਜ਼ਾਈਨ, ਫਰਨੀਚਰ ਅਤੇ ਕਸਟਮ ਡਿਜ਼ਾਈਨ ਹੱਲਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਕਾਲਜ ਦੀ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਦੋਵਾਂ ਸਾਬਕਾ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਐਲ. ਕੇ. ਸੀ. ਟੀ. ਸੀ. ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤੀ ਯਾਤਰਾ ਅਗਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਪਹਿਲੀ ਪਾਤਿਸ਼ਾਹੀ ਦਾ ਜੋਤੀ ਜੋਤਿ ਦਿਵਸ ਮਨਾਇਆ
Ad Position 24