ਮਹਾਨ ਰਾਗੀ ਜਥਿਆਂ ਦੇ ਨਾਲ ਵਿਸ਼ਵ ਪ੍ਰਸਿੱਧ ਰਾਗੀ ਭਾਈ ਨਿਰਵੈਰ ਖ਼ਾਲਸਾ ਯੂ.ਕੇ. ਦਾ ਜਲੰਧਰ ’ਚ ਪਹਿਲਾ ਸਮਾਗਮ
ਜਲੰਧਰ, 7 ਅਕਤੂਬਰ (ਐੱਮ. ਐੱਸ.
ਜਲੰਧਰ, 7 ਅਕਤੂਬਰ (ਐੱਮ. ਐੱਸ. ਲੋਹੀਆ)-ਸ੍ਰੀ ਗੁਰੂ ਰਾਮਦਾਸ ਸੇਵਕ ਜਥਾ, ਛੋਟੀ ਬਾਰਾਂਦਰੀ-1, ਜਲੰਧਰ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 19ਵਾਂ ਅਲੌਕਿਕ ਕੀਰਤਨ ਦਰਬਾਰ, 8 ਅਕਤੂਬਰ, ਦਿਨ ਵੀਰਵਾਰ, ਸ਼ਾਮ 5 ਵਜੇ ਤੋਂ ਰਾਤ 11.30 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਪਿਮਸ ਮੈਡੀਕਲ ਕਾਲਜ ਦੀ ਖੁਲ੍ਹੀ ਗਰਾਊਂਡ ’ਚ ਕਰਵਾਏ ਜਾਣ ਵਾਲੇ ਇਸ ਕੀਰਤਨ ਦਰਬਾਰ ਦੇ ਪ੍ਰਬੰਧਾਂ ਸੰਬੰਧੀ ਜਥੇ ਦੇ ਮੈਂਬਰਾਂ ਦੀ ਇਕੱਤਰਤਾ ਕੀਰਤਨ ਸਮਾਗਮ ਵਾਲੇ ਅਸਥਾਨ ’ਤੇ ਹੋਈ । ਸੰਸਥਾ ਦੇ ਸ੍ਰਪਰਸਤ ਮਨਜੀਤ ਸਿੰਘ ਜੌਲੀ ਨੇ ਜਾਣਕਾਰੀ ਦਿੱਤੀ ਕਿ ਵਿਸ਼ਵ ਪ੍ਰਸਿੱਧ ਰਾਗੀ ਭਾਈ ਹਰਿੰਦਰ ਸਿੰਘ ‘ਨਿਰਵੈਰ ਖ਼ਾਲਸਾ’ (ਯੂ.ਕੇ. ਵਾਲੇ) ਆਪਣੇ ਜਥੇ ਨਾਲ ਇਸ ਸਮਾਗਮ ਜ਼ਰੀਏ ਜਲੰਧਰ ਸ਼ਹਿਰ ’ਚ ਪਹਿਲੀ ਵਾਰ ਹਾਜ਼ਰੀ ਭਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਕਥਾ ਵਿਚਾਰਾਂ ਦੁਆਰਾ ਸੰਗਤ ਨੂੰ ਗੁਰੂ ਚਰਨਾ ਨਾਲ ਜੋੜਨਗੇ, ਭਾਈ ਜਗਜੀਤ ਸਿੰਘ ‘ਬਬੀਹਾ’ (ਦਿੱਲੀ ਵਾਲੇ), ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੇ ਜਥੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ। ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਮੁੱਖ ਅਰਦਾਸੀਏ ਭਾਈ ਧਰਮ ਸਿੰਘ ਸਮਾਗਮ ਦੌਰਾਨ ਗੁਰੂ ਚਰਨਾ ’ਚ ਅਰਦਾਸ ਦੀ ਸੇਵਾ ਨਿਭਾਉਣਗੇ । ਸਟੇਜ ਸਕੱਤਰ ਦੀ ਸੇਵਾ ਪੰਥਕ ਕਵੀ ਰਛਪਾਲ ਸਿੰਘ ਪਾਲ (ਪੰਜਾਬ ਦੇ ਰਫ਼ੀ) ਨਿਭਾਉਣਗੇ । ਸ. ਜੌਲੀ ਨੇ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਪਾਰਕਿੰਗ ਵਾਲੇ ਅਸਥਾਨ ਤੋਂ ਪੰਡਾਲ ਤੱਕ ਲਈ ਵਿਸ਼ੇਸ਼ ਤੌਰ ’ਤੇ ਈ-ਰਿਕਸ਼ਾ ਲਗਾਏ ਗਏ ਹਨ। ਪ੍ਰਬੰਧਕਾਂ ਨੇ ਸੰਗਤ ਨੂੰ ਸਮਾਗਮ ਦੌਰਾਨ ਪਰਿਵਾਰਾਂ ਸਹਿਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਹੈ। ਇਸ ਮੌਕੇ ਰਿਪੂਦਮਨ ਸਿੰਘ ਜੌਲੀ, ਨਿਰਭੈ ਸਿੰਘ, ਜਗਮੋਹਨ ਸਿੰਘ (ਜਨਰਲ ਸਕੱਤਰ), ਗੁਰਦੀਪ ਸਿੰਘ ਬਾਵਾ (ਖ਼ਜਾਨਚੀ), ਜੁਗਿੰਦਰ ਸਿੰਘ ਗੁੰਬਰ, ਸੁਖਵਿੰਦਰਪਾਲ ਸਿੰਘ ਭਾਈਜ਼ਾਦਾ (ਡਾਇਮੰਡ), ਗੁਰਪ੍ਰੀਤ ਸਿੰਘ ਭਾਈਜ਼ਾਦਾ (ਪ੍ਰਿੰਸ), ਹਰਗੁਨ ਸਿੰਘ ਜੌਲੀ, ਹਰਵਿੰਦਰ ਸਿੰਘ ਚੌਧਰੀ, ਹਰਪ੍ਰੀਤ ਸਿੰਘ ਚੌਧਰੀ, ਗੁਰਦੇਵ ਸਿੰਘ (ਗੋਲਡੀ ਭਾਟੀਆ), ਅੰਮ੍ਰਿਤਪਾਲ ਸਿੰਘ (ਪੰਜਾਬ ਪੁਲਿਸ), ਗਗਨਦੀਪ ਸਿੰਘ, ਸੰਨੀ ਭਾਟੀਆ, ਪਰਮਜੀਤ ਸਿੰਘ ਪਿੰਟਾ, ਪਰਮਿੰਦਰ ਸਿੰਘ, ਮਹਿੰਦਰ ਸਿੰਘ ਬੇਦੀ, ਅਮਰਬੀਰ ਸਿੰਘ, ਵਜਿੰਦਰ ਸਿੰਘ ਬਿੰਦਰਾ, ਲਖਵੀਰ ਸਿੰਘ, ਵਰਿੰਦਰ ਸਿੰਘ, ਜੇ.ਪੀ.ਐੱਸ. ਅਰੋੜਾ, ਗੋਬਿੰਦਪ੍ਰੀਤ ਸਿੰਘ, ਅਮਰਪ੍ਰੀਤ ਸਿੰਘ ਬਿੰਦਰਾ, ਲਖਵੀਰ ਸਿੰਘ, ਮਨਜੀਤ ਸਿੰਘ ਅਰੋੜਾ, ਜਤਿੰਦਰ ਪਾਲ ਸਿੰਘ ਮਝੈਲ, ਡਾ. ਗੁਰਮਨ ਸਿੰਘ ਭਾਟੀਆ, ਡਾ. ਜਸਕੀਰਤ ਸਿੰਘ, ਡਾ. ਸੁਖਪ੍ਰੀਤ ਸਿੰਘ, ਡਾ. ਗੁਰਸ਼ਾਨ ਸਿੰਘ, ਡਾ. ਅਮਨਦੀਪ ਸਿੰਘ, ਡਾ. ਸ਼ੀਖਰ ਦਾਵਿਸ, ਡਾ. ਮਨਰੀਤ ਥਿੰਦ, ਡਾ. ਜਸਕਰਨ ਸਿੰਘ ਕੰਬੋਜ, ਡਾ. ਸੁਖਮਨ ਚੀਮਾ, ਡਾ. ਮਨਵੀਰ ਸਿੰਘ, ਡਾ. ਅਨਮੋਲ ਸਿੰਘ ਵਧਵਾ, ਡਾ. ਕਮਲਪਾਲ ਸਿੰਘ, ਡਾ. ਅਰਸ਼ਦੀਪ ਸਿੰਘ ਅਤੇ ਹੋਰ ਹਾਜ਼ਰ ਸਨ।