07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਮੌਕੇ ਜਲੰਧਰ ਭਾਜਪਾ ਨੇ ਕਰਵਾਏ ਪ੍ਰੋਗਰਾਮ

ਜਲੰਧਰ , 7 ਅਕਤੂਬਰ ( ਸ਼ਿਵ )- ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵਲੋਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ ਤੇ ਵਿਕਸਿਤ ਭਾਰਤ ਸੰਕਲਪ ਸਭਾ ਅਤੇ ਸੇਵਾ ਜੋਤੀ ਯਾਤਰਾ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਭਾਜਪਾ ਜਲੰਧਰ ਸ਼ਹਿਰੀ ਦੇ ਸੈਂਕੜੇ ਕਾਰਕੁਨਾਂ ਨੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਸੁਣਿਆ ।

Ad Position 21
No active advertisement
ਸੇਵਾ ਜੋਤੀ ਯਾਤਰਾ ਦੌਰਾਨ ਰਵਿੰਦਰ ਧੀਰ ਤੇ ਹੋਰ। 08-10-2026
ਜਲੰਧਰ , 7 ਅਕਤੂਬਰ ( ਸ਼ਿਵ )- ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵਲੋਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ ਤੇ ਵਿਕਸਿਤ ਭਾਰਤ ਸੰਕਲਪ ਸਭਾ ਅਤੇ ਸੇਵਾ ਜੋਤੀ ਯਾਤਰਾ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਭਾਜਪਾ ਜਲੰਧਰ ਸ਼ਹਿਰੀ ਦੇ ਸੈਂਕੜੇ ਕਾਰਕੁਨਾਂ ਨੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਸੁਣਿਆ । ਇਸ ਤੋਂ ਬਾਅਦ ਸੇਵਾ ਜੋਤੀ ਯਾਤਰਾ ਸਥਾਨਕ ਸ਼੍ਰੀ ਰਾਮ ਚੌਕ ਤੋਂ ਸ਼ੁਰੂ ਹੋਈ । ਪ੍ਰੋਗਰਾਮ ਵਿਚ ਮੁੱਖ ਤੌਰ ’ ਤੇ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ , ਪ੍ਰਦੇਸ਼ ਸਕੱਤਰ ਸੂਰਜ ਭਾਰਦਵਾਜ , ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਸ਼ੀਤਲ ਅੰਗੁਰਾਲ , ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਕਲੇਰ , ਦਿਨੇਸ਼ ਢੱਲ , ਸਾਬਕਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ , ਰਮਨ ਪੱਬੀ , ਸੁਸ਼ੀਲ ਸ਼ਰਮਾ , ਜ਼ਿਲ੍ਹਾ ਮਹਾਮੰਤਰੀ ਰਾਜੇਸ਼ ਕਪੂਰ ਸਮੇਤ ਕਈ ਸੀਨੀਅਰ ਆਗੂ ਅਤੇ ਕਾਰਕੁਨ ਹਾਜ਼ਰ ਸਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦਾ ਜ਼ਿਕਰ ਕਰਦਿਆਂ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਮੋਦੀ ਜੀ ਦਾ 25 ਸਾਲਾਂ ਦਾ ਜਨਤਕ ਜੀਵਨ ਸੇਵਾ , ਸੰਘਰਸ਼ , ਸਮਰਪਣ ਅਤੇ ਰਾਸ਼ਟਰ ਨਿਰਮਾਣ ਦੀ ਪ੍ਰੇਰਣਾਦਾਇਕ ਯਾਤਰਾ ਹੈ । ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਿਹਨਤ , ਲਗਨ ਅਤੇ ਕਰਮਯੋਗ ਨਾਲ ਕਰੋੜਾਂ ਦੇਸ਼ ਵਾਸੀਆਂ ਦਾ ਭਰੋਸਾ ਅਤੇ ਲੱਖਾਂ ਕਾਰਕੁਨਾਂ ਦੇ ਦਿਲ ਜਿੱਤੇ ਹਨ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਜੀਵਨ ਹਰ ਕਾਰਕੁਨ ਨੂੰ ਇਹ ਪ੍ਰੇਰਣਾ ਦਿੰਦਾ ਹੈ ਕਿ ਜੀਵਨ ਦੀ ਕੋਈ ਵੀ ਘਟਨਾ ਵਿਅਰਥ ਨਹੀਂ ਹੁੰਦੀ , ਸਗੋਂ ਹਰ ਅਨੁਭਵ ਵਿਅਕਤੀ ਨੂੰ ਅੱਗੇ ਵਧਣ ਦੀ ਨਵੀਂ ਸਿੱਖ ਦਿੰਦਾ ਹੈ । ਇਸ ਮੌਕੇ ਜ਼ਿਲ੍ਹਾ ਸਕੱਤਰ ਅਮਿਤ ਭਾਟੀਆ , ਜ਼ਿਲ੍ਹਾ ਮੀਤ ਪ੍ਰਧਾਨ ਮਨੀਸ਼ ਵਿਜ , ਦਵਿੰਦਰ ਭਾਰਦਵਾਜ , ਅਸ਼ਵਨੀ ਭੰਡਾਰੀ , ਹਨੀ ਕੰਬੋਜ , ਦਰਸ਼ਨ ਲਾਲ ਭਗਤ , ਅਸ਼ਵਨੀ ਅਟਵਾਲ , ਯੋਗੇਸ਼ ਮਲਹੋਤਰਾ , ਬ੍ਰਿਜੇਸ਼ ਸ਼ਰਮਾ , ਗੋਪਾਲ ਕ੍ਰਿਸ਼ਨ ਸੋਨੀ , ਆਰ . ਕੇ . ਮਲਹੋਤਰਾ , ਆਸ਼ੀਸ਼ ਸਹਿਗਲ , ਰਵੀ ਕੁਮਾਰ , ਸੰਜੀਵ ਸ਼ਰਮਾ ਮਨੀ , ਸਾਹਿਲ ਸ਼ਰਮਾ , ਹਰਵਿੰਦਰ ਸਿੰਘ ਗੋਰਾ , ਨਰੇਸ਼ ਦੀਵਾਨ , ਵਰੁਣ ਨਾਗਪਾਲ , ਨਿਤਿਨ ਪਾਠਕ , ਪਾਰਥ ਢੱਲ , ਸੂਰਿਆ ਮਿਸ਼ਰਾ , ਅਜਮੇਰ ਸਿੰਘ ਬਾਦਲ ਤੇ ਹੋਰ ਵੀ ਵਰਕਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪੁਆਦੜਾ ’ਚ ਖੂਹ ਤੋਂ 4 ਮੱਝਾਂ ਚੋਰੀ ਸਵੇਰੇ 4 ਵਜੇ ਕਮਰੇ ’ਚ ਬੰਦ ਮਿਲਿਆ ਮਜ਼ਦੂਰ ਅਗਲੀ ਖ਼ਬਰ ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ ਨੂੰ ਮਨੋਰੰਜਨ ਦੇ ਨਾਂਅ ’ਤੇ ਲੱਚਰਤਾ ਨਾਲ ਜੋੜਨਾ ਸ਼ਹੀਦਾਂ ਦਾ ਅਪਮਾਨ-ਲਾਡੀ
Ad Position 24