14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮੁੱਖ ਮੰਤਰੀ ਤੋਂ ਜਲੰਧਰ ਕੈਂਟ ਪੈਰੀਫੇਰੀ ਰੋਡ ਦੇ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਨ ਦੀ ਮੰਗ

ਜਲੰਧਰ, 14 ਅਕਤੂਬਰ (ਸ਼ਿਵ)- ਜਲੰਧਰ ਕੈਂਟ ਪੈਰੀਫੇਰੀ ਰੋਡ ਦੇ ਲੰਬੇ ਸਮੇਂ ਤੋਂ ਲਟਕ ਰਹੇ ਮਾਮਲੇ ਨੂੰ ਲੈ ਕੇ ਅੱਜ ਪ੍ਰਸਤਾਵਿਤ ਪੈਰੀਫੇਰੀ ਰੋਡ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੇ ਇਕ ਵਫ਼ਦ ਨੇ ਕੌਂਸਲਰ ਬਲਰਾਜ ਠਾਕੁਰ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਦੌਰਾਨ ਸਾਬਕਾ ਫੌਜੀਆਂ ਦੀ ਸਰਬ ਸਾਂਝੀ ਕਮੇਟੀ ਵਲੋਂ ਵੀ ਇਸ ਮੰਗ ਦਾ ਸਮਰਥਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 15-10-2026
ਜਲੰਧਰ, 14 ਅਕਤੂਬਰ (ਸ਼ਿਵ)- ਜਲੰਧਰ ਕੈਂਟ ਪੈਰੀਫੇਰੀ ਰੋਡ ਦੇ ਲੰਬੇ ਸਮੇਂ ਤੋਂ ਲਟਕ ਰਹੇ ਮਾਮਲੇ ਨੂੰ ਲੈ ਕੇ ਅੱਜ ਪ੍ਰਸਤਾਵਿਤ ਪੈਰੀਫੇਰੀ ਰੋਡ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੇ ਇਕ ਵਫ਼ਦ ਨੇ ਕੌਂਸਲਰ ਬਲਰਾਜ ਠਾਕੁਰ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਦੌਰਾਨ ਸਾਬਕਾ ਫੌਜੀਆਂ ਦੀ ਸਰਬ ਸਾਂਝੀ ਕਮੇਟੀ ਵਲੋਂ ਵੀ ਇਸ ਮੰਗ ਦਾ ਸਮਰਥਨ ਕੀਤਾ ਗਿਆ। ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸਤੰਬਰ 2022 ਤੋਂ ਰੁਕੇ ਹੋਏ ਪੈਰੀਫੇਰੀ ਰੋਡ ਦੇ ਪ੍ਰਾਜੈਕਟ ਨੂੰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜਲਦ ਤੋਂ ਜਲਦ ਪੂਰਾ ਕਰਵਾਇਆ ਜਾਵੇ। ਲੋਕਾਂ ਨੇ ਦੱਸਿਆ ਕਿ ਪ੍ਰਸਤਾਵਿਤ ਜਲੰਧਰ ਕੈਂਟ ਪੈਰੀਫੇਰੀ ਰੋਡ ਲਗਭਗ 12 ਕਿਲੋਮੀਟਰ ਲੰਬੀ ਹੈ। ਇਹ ਸੜਕ ਅਟਵਾਲ ਹਾਊਸ ਤੋਂ ਸ਼ੁਰੂ ਹੋ ਕੇ ਜਸਵੰਤ ਨਗਰ, ਗੜ੍ਹਾ, ਸੁਭਾਨਾ, ਧੀਣਾ, ਸੰਸਾਰਪੁਰ, ਅਲਾਦੀਨਪੁਰ, ਖੁਸਰੋਪੁਰ, ਸੋਫੀ ਪਿੰਡ, ਨੰਗਲ ਕਰਾਰ ਖਾਂ, ਦੀਪ ਨਗਰ ਅਤੇ ਵਡਿੰਗ ਆਦਿ ਇਲਾਕਿਆਂ ਵਿੱਚੋਂ ਲੰਘਦੀ ਹੋਈ ਜੀ.ਟੀ. ਰੋਡ ਨਾਲ ਜੁੜਨ ਦੀ ਤਜਵੀਜ਼ ਹੈ। ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜ਼ਮੀਨ ਦੇ ਤਬਾਦਲੇ ਜਾਂ ਮੁਆਵਜ਼ੇ ਸਬੰਧੀ ਲੰਬਿਤ ਮਾਮਲੇ ਨੂੰ ਜਲਦੀ ਹੱਲ ਕਰਕੇ ਪੈਰੀਫੇਰੀ ਰੋਡ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਵੇ। ਇਸ ਮੌਕੇ ਰਾਮ ਪ੍ਰਕਾਸ਼ ਸਹਿਦੇਵ, ਕੈਪਟਨ ਮਨਜੀਤ ਸਿੰਘ, ਹਰਵਿੰਦਰ ਸੇਤੀਆ, ਪਰਮਿੰਦਰ ਕੌਰ, ਪਵਨ ਕੁਮਾਰ, ਅਜੀਤ ਵਾਲੀਆ, ਸੂਬੇਦਾਰ ਰਜਿੰਦਰ ਸਿੰਘ, ਸੂਬੇਦਾਰ ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਰਵਿੰਦਰ ਚੌਧਰੀ, ਬਲਬੀਰ ਸਿੰਘ, ਸੁਰਿੰਦਰ ਸਿੰਘ ਮੁਲਤਾਨੀ, ਮਹੇਸ਼ ਵਿੱਕੀ, ਵਿਨੋਦ ਕੁਮਾਰ, ਓਂਕਾਰ ਸਿੰਘ ਮਨਹਾਸ, ਸੂਬੇਦਾਰ ਬਹਾਦੁਰ ਸਿੰਘ, ਰਣਜੀਤ ਕੌਰ, ਮੋਨਾ, ਸਰਬਜੀਤ ਕੌਰ, ਕੁਲਵੰਤ ਕੌਰ, ਸਰੁਚੀ, ਮੋਨਿਕਾ, ਜੰਗ ਬਹਾਦੁਰ, ਬਖਸ਼ੀਸ਼ ਕੌਰ, ਅਮਨਦੀਪ ਕੌਰ, ਸੀਮਾ, ਹਰਦੀਪ, ਰਾਕੇਸ਼, ਪੰਕਜ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫੁਲਕਾਰੀ ਵੁਮੈਨ ਆਫ਼ ਜਲੰਧਰ ਵਲੋਂ ‘ਸਖੀ ਸੰਗ ਰਾਸ’ ਡਾਂਡੀਆ ਸਮਾਗਮ ਕਰਵਾਇਆ ਅਗਲੀ ਖ਼ਬਰ ਭੀੜ-ਭੜੱਕੇ ਵਾਲੇ ਬਾਜ਼ਾਰ ’ਚ ਦਿਨ-ਦਿਹਾੜੇ ਮਹਿਲਾ ਦੇ ਗਲੇ ’ਚੋਂ ਸੋਨੇ ਦੀ ਚੇਨ ਝਪਟ ਕੇ ਲੁਟੇਰੇ ਫ਼ਰਾਰ
Ad Position 24